PreetNama
ਖੇਡ-ਜਗਤ/Sports News

ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ : ਪਿਛਲੀ ਵਾਰ ਦੇ ਜੇਤੂ ਅਮਿਤ ਪੰਘਾਲ ਪੁੱਜੇ ਸੈਮੀਫਾਈਨਲ ‘ਚ

 ਪਿਛਲੀ ਵਾਰ ਦੇ ਜੇਤੂ ਅਮਿਤ ਪੰਘਾਲ (52 ਕਿਲੋਗ੍ਰਾਮ) ਨੇ ਕੁਆਰਟਰ ਫਾਈਨਲ ਵਿਚ ਮੰਗੋਲੀਆ ਦੇ ਖਾਰਖੂ ਐੱਨਖਮਾਂਡਾਖੀ ਨੂੰ ਸਖ਼ਤ ਮੁਕਾਬਲੇ ਵਿਚ ਹਰਾ ਕੇ ਬੁੱਧਵਾਰ ਨੂੰ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਤੇ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਲਗਾਤਾਰ ਦੂਜੀ ਵਾਰ ਆਪਣਾ ਮੈਡਲ ਪੱਕਾ ਕਰ ਲਿਆ। ਵਿਸ਼ਵ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜੇਤੂ ਇਸ ਮੁੱਕੇਬਾਜ਼ ਨੂੰ 3-2 ਨਾਲ ਮਿਲੀ ਜਿੱਤ ਤੋਂ ਬਾਅਦ ਭਾਰਤ ਦਾ ਟੂਰਨਾਮੈਂਟ ਵਿਚ ਘੱਟੋ-ਘੱਟ 13 ਮੈਡਲ ਜਿੱਤਣਾ ਤੈਅ ਹੋ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਦੀਆਂ ਤਿੰਨ ਮਹਿਲਾਵਾਂ ਸਮੇਤ ਚਾਰ ਮੁੱਕੇਬਾਜ਼ਾਂ ਨੇ ਜਿੱਤ ਨਾਲ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸੰਜੀਤ (91 ਕਿਲੋਗ੍ਰਾਮ), ਸਾਕਸ਼ੀ (54 ਕਿਲੋਗ੍ਰਾਮ), ਜੈਸਮੀਨ (57 ਕਿਲੋਗ੍ਰਾਮ) ਤੇ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਸਿਮਰਨਜੀਤ ਕੌਰ (60 ਕਿਲੋਗ੍ਰਾਮ) ਨੇ ਆਪਣੇ ਕੁਆਰਟਰ ਫਾਈਨਲ ਮੁਕਾਬਲਿਆਂ ਵਿਚ ਜਿੱਤ ਦਰਜ ਕਰ ਕੇ ਆਖ਼ਰੀ ਚਾਰ ਵਿਚ ਪੁੱਜ ਕੇ ਮੈਡਲ ਪੱਕੇ ਕੀਤੇ। ਭਾਰਤ ਦੇ ਸੱਤ ਮੈਡਲ ਡਰਾਅ ਦੇ ਦਿਨ ਹੀ ਯਕੀਨੀ ਬਣ ਗਏ ਸਨ। ਸ਼ਿਵ ਥਾਪਾ ਨੇ ਵੀ ਬੁੱਧਵਾਰ ਨੂੰ ਸੈਮੀਫਾਈਨਲ ਵਿਚ ਥਾਂ ਬਣਾਈ।

Related posts

ਆਸਟਰੇਲਿਆਈ ਬੱਲੇਬਾਜ਼ ਕੋਨਸਟਾਸ ਨਾਲ ਭਿੜਨ ਕਾਰਨ ਕੋਹਲੀ ਨੂੰ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ

On Punjab

ਫੀਫਾ ਵਰਲਡ ਕੱਪ ‘ਚ ਸਿਰਜਿਆ ਜਾਵੇਗਾ ਇਤਿਹਾਸ, 40 ਸਾਲ ਬਾਅਦ ਸਟੇਡੀਅਮ ‘ਚ ਇਰਾਨੀ ਔਰਤਾਂ

On Punjab

ਵਰਲਡ ਕੱਪ ‘ਚ ਭਾਰਤ ਨੂੰ ਵੱਡਾ ਝਟਕਾ, ਸ਼ਿਖਰ ਧਵਨ ਬਾਹਰ, ਰਿਸ਼ਭ ਪੰਤ ਨੂੰ ਮਿਲੀ ਥਾਂ

On Punjab