PreetNama
ਖੇਡ-ਜਗਤ/Sports News

ਉਲਟਫੇਰ ਦਾ ਸ਼ਿਕਾਰ ਹੋਈ ਓਲੰਪਿਕ ਮੈਡਲ ਜੇਤੂ ਸਾਕਸ਼ੀ

23ਵੀਂ ਸੀਨੀਅਰ ਮਹਿਲਾ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸ਼ਨਿਚਰਵਾਰ ਨੂੰ ਹਰਿਆਣਾ ਤੇ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ (ਆਰਐੱਸਪੀਬੀ) ਦੀਆਂ ਖਿਡਾਰਨਾਂ ਦਾ ਦਬਦਬਾ ਰਿਹਾ। ਰਿਓ ਓਲੰਪਿਕ ਦੀ ਕਾਂਸੇ ਮੈਡਲ ਜੇਤੂ ਸਾਕਸ਼ੀ ਨੂੰ ਹਰਾ ਕੇ ਹਰਿਆਣਾ ਦੀ ਸੋਨਮ ਨੇ ਵੱਡਾ ਉਲਟਫੇਰ ਕੀਤਾ। ਉਧਰ, ਵਿਸ਼ਵ ਚੈਂਪੀਅਨਸ਼ਿਪ ਦੀ ਮੈਡਲ ਜੇਤੂ ਅੰਸ਼ੂ ਨੇ ਆਰਐੱਸਪੀਬੀ ਦੀ ਲਲਿਤ ਨੂੰ ਹਰਾਇਆ। 50 ਕਿਲੋਗ੍ਰਾਮ ਦੇ ਫਾਈਨਲ ‘ਚ ਹਰਿਆਣਾ (ਬੀ) ਦੀ ਮੀਨਾਕਸ਼ੀ ਨੇ ਹਰਿਆਣਾ (ਏ) ਦੀ ਹੇਨੀ ਕੁਮਾਰੀ ਨੂੰ, 55 ਕਿ. ਗ੍ਰਾ. ‘ਚ ਹਰਿਆਣਾ (ਏ) ਦੀ ਅੰਜੂ ਨੇ ਦਿੱਲੀ (ਏ) ਦੀ ਬੰਟੀ ਨੂੰ, 57 ਕਿ. ਗ੍ਰਾ. ‘ਚ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੇ ਮੈਡਲ ਜੇਤੂ ਹਰਿਆਣਾ (ਏ) ਦੀ ਅੰਸ਼ੂ ਨੇ ਆਰਐੱਸਪੀਬੀ (ਏ) ਦੀ ਲਲਿਤਾ ਨੂੰ, 62 ਕਿ. ਗ੍ਰਾ. ‘ਚ ਹਰਿਆਣਾ (ਏ) ਦੀ ਸੋਨਮ ਨੇ ਆਰਐੱਸਪੀਬੀ ਦੀ ਸਾਕਸ਼ੀ ਮਲਿਕ ਨੂੰ, 72 ਕਿ. ਗ੍ਰਾ. ‘ਚ ਆਰਐੱਸਪੀਬੀ (ਏ) ਦੀ ਪਿੰਕੀ ਨੇ ਹਰਿਆਣਾ (ਏ) ਦੀ ਨੈਨਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।

Related posts

ਪਾਕਿਸਤਾਨ ਨੂੰ ਭਾਰਤੀ ਮਹਿਲਾ ਟੀਮ ਨੇ 18-0 ਨਾਲ ਦਰੜਿਆ

On Punjab

IPL 2020 : ਦੇਵਦੱਤ ਪਡੀਕਲ ਤੇ ਰਵੀ ਬਿਸ਼ਨੋਈ ਦੀ ਨੇਹਰਾ ਨੇ ਕੀਤੀ ਤਾਰੀਫ਼, ਨਟਰਾਜਨ ਤੋਂ ਬਾਂਗਰ ਪ੍ਰਭਾਵਿਤ

On Punjab

ਤਿੰਨ ਬੈਡਮਿੰਟਨ ਖਿਡਾਰੀ ਤੇ ਸਪੋਰਟ ਸਟਾਫ ਦਾ ਮੈਂਬਰ ਨਿਕਲਿਆ ਕੋਰੋਨਾ ਪਾਜ਼ੇਟਿਵ

On Punjab