75.18 F
New York, US
June 16, 2026
PreetNama
ਸਿਹਤ/Health

ਇੱਕ ਸਾਲ ‘ਚ 300 ਪ੍ਰਤੀਸ਼ਤ ਵਧੇ ਕੈਂਸਰ ਦੇ ਕੇਸ

cancer increases 2017 ਤੋਂ 2018 ਦੇ ਵਿਚਕਾਰ ਕੈਂਸਰਾਂ ਦੇ ਕੇਸਾਂ ਵਿੱਚ ਓਰਲ ਕੈਂਸਰ, ਸਰਵਾਈਕਲ ਕੈਂਸਰ ਅਤੇ ਬ੍ਰੈਸਟ ਕੈਂਸਰ ਦੇ 324% ਦਾ ਵਾਧਾ ਹੋਇਆ ਹੈ। ਇਹ ਜਾਣਕਾਰੀ ਰਾਸ਼ਟਰੀ ਸਿਹਤ ਪ੍ਰੋਫਾਈਲ 2019 ਦੇ ਅੰਕੜਿਆਂ ਤੋਂ ਸਾਹਮਣੇ ਆਈ ਹੈ। ਇਹ ਕੇਸ ਰਾਜਾਂ ਦੇ ਐੱਨ.ਸੀ.ਡੀ ਕਲੀਨਿਕਾਂ ਵਿੱਚ ਦਰਜ ਕੀਤੇ ਗਏ ਹਨ। ਸਾਲ 2018 ਵਿੱਚ 6.5 ਕਰੋੜ ਲੋਕਾਂ ਨੇ ਇਨ੍ਹਾਂ ਕਲੀਨਿਕਾਂ ਦੀ ਜਾਂਚ ਲਈ ਦੌਰਾ ਕੀਤਾ।

ਜਿਨ੍ਹਾਂ ਵਿੱਚੋਂ 1.6 ਲੱਖ ਲੋਕਾਂ ਨੂੰ ਕੈਂਸਰ ਹੋ ਗਿਆ ਸੀ, ਜਦਕਿ 2017 ‘ਚ ਇਨ੍ਹਾਂ ਮਾਮਲਿਆਂ ਵਿੱਚੋਂ ਸਿਰਫ਼ 39,635 ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ, 2017 ਤੋਂ 2018 ਤੱਕ ਦੇ ਐੱਨ.ਸੀ.ਡੀ ਕਲੀਨਿਕਾਂ ਦੀ ਗਿਣਤੀ ਵੀ ਦੁੱਗਣੀ ਹੋ ਗਈ ਹੈ। ਇਹ ਪਹਿਲਾਂ 3.5 ਕਰੋੜ ਸੀ ਜੋ 6.6 ਕਰੋੜ ‘ਤੇ ਪਹੁੰਚ ਗਈ।

2018 ਵਿੱਚ ਸਭ ਤੋਂ ਵੱਧ ਕੈਂਸਰ ਦੇ ਕੇਸ ਗੁਜਰਾਤ ਵਿੱਚ ਪਾਏ ਗਏ, ਉਸ ਤੋਂ ਬਾਅਦ ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ ਅਤੇ ਪੱਛਮੀ ਬੰਗਾਲ ਵਿੱਚ ਪਾਏ ਗਏ ਹਨ। ਗੁਜਰਾਤ ਵਿੱਚ 2017 ‘ਚ ਕੈਂਸਰ ਦੇ 3939 ਕੇਸ ਸਨ ਜੋ 2018 ਤੱਕ ਵੱਧ ਕੇ 72,169 ਹੋ ਗਏ ਸਨ। ਇਸਦਾ ਮਤਲਬ ਹੈ ਕਿ 68,230 ਨਵੇਂ ਕੇਸ ਦਰਜ ਕੀਤੇ ਗਏ ਸਨ।

Related posts

ਜੋ ਲੋਕ ਸ਼ੂਗਰ ਤੋਂ ਪੀੜਤ ਹਨ, ਉਨ੍ਹਾਂ ਲਈ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਕੀ ਖਾਣਾ ਹੈ, ਕਦੋਂ ਖਾਣਾ ਹੈ ਅਤੇ ਕਿੰਨਾ ਖਾਣਾ ਹੈ, ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸੰਤੁਲਿਤ ਪੋਸ਼ਣ ਦੇ ਦ੍ਰਿਸ਼ਟੀਕੋਣ ਤੋਂ ਦੁੱਧ ਨੂੰ ਇੱਕ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ, ਪਰ ਕੀ ਇਹ ਸ਼ੂਗਰ ਦੇ ਰੋਗੀਆਂ ਲਈ, ਖਾਸ ਤੌਰ ‘ਤੇ ਰਾਤ ਨੂੰ ਬਰਾਬਰ ਹੈ?

On Punjab

ਦਿਲ ਦਹਿਲਾ ਦੇਣ ਵਾਲੀ ਘਟਨਾ, ਇੱਕੋ ਪਰਿਵਾਰ ਦੇ 5 ਲੋਕਾਂ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼; 2 ਦੀ ਮੌਤ

On Punjab

ਜੇਕਰ ਵੱਧ ਗਿਆ ਹੈ ਕੋਲੇਸਟ੍ਰੋਲ ਤਾਂ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

On Punjab