PreetNama
ਫਿਲਮ-ਸੰਸਾਰ/Filmy

ਇਸ ਇਨਸਾਨ ਨੂੰ ਰੋਂਦੇ ਨਹੀਂ ਦੇਖ ਸਕਦੀ ਹਿਮਾਂਸ਼ੀ ਖੁਰਾਣਾ

Himanshi emotional Asim cry : ਪਾਲੀਵੁਡ ਦੀ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਦਸ ਦੇਈਏ ਕਿ ਅੱਜ ਕੱਲ੍ਹ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ ਦੀ ਦੋਸ਼ਤੀ ਕਾਫੀ ਸੁਰਖੀਆਂ ਵਿੱਚ ਹੈ। ਹਿਮਾਂਸ਼ੀ ਦੀ ਆਸਿਮ ਨਾਲ ਦੋਸਤੀ ਟੀਵੀ ਦੇ ਇੱਕ ਰਿਐਲਟੀ ਸ਼ੋਅ ਦੌਰਾਨ ਹੋਈ ਸੀ।

ਹਿਮਾਂਸ਼ੀ ਤਾਂ ਇਸ ਸ਼ੋਅ ਵਿੱਚੋਂ ਬਾਹਰ ਹੋ ਗਈ ਹੈ ਪਰ ਉਹ ਇਸ ਸ਼ੋਅ ਨਾਲ ਪੁਰੀ ਤਰ੍ਹਾਂ ਜੁੜੀ ਹੋਈ ਹੈ, ਜਿਸ ਦਾ ਅੰਦਾਜ਼ਾ ਉਹਨਾਂ ਵੱਲੋਂ ਸ਼ੋਅ ਨੂੰ ਲੈ ਕੇ ਕੀਤੇ ਜਾਣ ਵਾਲੇ ਟਵੀਟ ਤੋਂ ਲਗਾਇਆ ਜਾ ਸਕਦਾ ਹੈ। ਇਸ ਸਭ ਦੇ ਚਲਦੇ ਬੀਤੇ ਦਿਨ ਆਸਿਮ ਦਾ ਸ਼ੋਅ ਵਿੱਚ ਕੁਝ ਲੋਕਾਂ ਨਾਲ ਝਗੜਾ ਹੋਇਆ ਸੀ। ਲੜਾਈ ਕਰਕੇ ਆਸਿਮ ਰੋਣ ਵੀ ਲੱਗ ਗਏ ਸਨ, ਜਿਸ ਨੂੰ ਦੇਖ ਕੇ ਹਿਮਾਂਸ਼ੀ ਖੁਰਾਣਾ ਵੀ ਅਪਸੈੱਟ ਨਜ਼ਰ ਆ ਰਹੀ ਹੈ।

ਹਿਮਾਂਸ਼ੀ ਨੇ ਆਸਿਮ ਦੀ ਇੱਕ ਤਸਵੀਰ ਸ਼ੇਅਰ ਕਰਕੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਹੈ। ਹਿਮਾਂਸ਼ੀ ਨੇ ਲਿਖਿਆ ਹੈ ਕਿ ‘ਉਹ ਆਸਿਮ ਨੂੰ ਰੋਂਦਾ ਨਹੀਂ ਦੇਖ ਸਕਦੀ। ਹਿਮਾਂਸ਼ੀ ਨੇ ਲਿਖਿਆ ਹੈ ਕਿ ਆਸਿਮ ਇਸ ਤੋਂ ਪਹਿਲਾਂ ਉਦੋਂ ਰੋਇਆ ਸੀ ਜਦੋਂ ਉਹ ਸ਼ੋਅ ਵਿੱਚੋਂ ਬਾਹਰ ਹੋਈ ਸੀ। ਆਸਿਮ ਨੂੰ ਰੋਂਦੇ ਦੇਖ ਉਸ ਨੂੰ ਬੁਰਾ ਲੱਗ ਰਿਹਾ ਹੈ, ਜਦੋਂ ਉਹ ਸ਼ੋਅ ‘ਚੋਂ ਬਾਹਰ ਆਏਗਾ ਉਦੋਂ ਉਹ ਆਸਿਮ ਨੂੰ ਇੱਕ ਵਾਰ ਜਰੂਰ ਮਿਲੇਗੀ’।

ਇਸ ਤੋਂ ਇਲਾਵਾ ਹਿਮਾਂਸ਼ੀ ਨੇ ਹੋਰ ਵੀ ਕਈ ਗੱਲਾਂ ਸ਼ੇਅਰ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ੋਅ ਵਿੱਚ ਹਿਮਾਂਸ਼ੀ ਤੇ ਆਸਿਮ ਇੱਕ ਦੂਜੇ ਦੇ ਬਹੁਤ ਚੰਗੇ ਦੋਸਤ ਬਣ ਗਏ ਸਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।

Related posts

ਹੌਲੀਵੁੱਡ ਅਭਿਨੇਤਰੀ ਕੈਲੀ ਪ੍ਰੈਸਟਨ ਦਾ ਕੈਂਸਰ ਨਾਲ ਦੇਹਾਂਤ

On Punjab

ਸੋਨਮ ਕਪੂਰ ਜਲਦ ਹੀ ਬਣਨ ਵਾਲੀ ਹੈ ਮਾਂ, ਬੇਬੀ ਬੰਪ ਨਾਲ ਸ਼ੇਅਰ ਕੀਤੀ ਇਹ ਖਾਸ ਤਸਵੀਰ

On Punjab

ਕੰਗਨਾ ਰਣੌਤ ਦਾ ਨਵਰਾਤਰੇ ‘ਤੇ ਖਾਸ ਟਵੀਟ, ਦੇਵੀ ਮਾਂ ਦੀ ਤਸਵੀਰ ਦਾ ਦੱਸਿਆ ਕਿੱਸਾ

On Punjab