PreetNama
ਸਿਹਤ/Health

ਆਲੂ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਇਸਦਾ ਛਿਲਕਾ…

Potato Flakes Benifits : ਆਲੂ ਸਾਡੀ ਹਰ ਸਬਜ਼ੀ ਦਾ ਹਿੱਸਾ ਹੁੰਦਾ ਹੈ। ਸੁਆਦ ਤੇ ਸਿਹਤ ਲਈ ਤੁਸੀਂ ਆਲੂ ਤਾਂ ਖਾਂਦੇ ਹੀ ਹੋਵੋਗੇ ਪਰ ਕੀ ਤੁਸੀਂ ਕਦੇ ਆਲੂ ਦਾ ਛਿਲਕਾ ਖਾਣ ਦੇ ਬਾਰੇ ”ਚ ਸੋਚਿਆ ਹੈ? ਜੇਕਰ ਹੁਣ ਤੱਕ ਨਹੀਂ ਸੋਚਿਆ ਤਾਂ ਹੁਣ ਸੋਚ ਲਓ। ਜ਼ਿਆਦਾਤਰ ਘਰਾਂ ”ਚ ਆਲੂ ਛਿਲਣ ਤੋਂ ਬਾਅਦ ਛਿਲਕੇ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ। ਆਲੂ ਦੇ ਛਿਲਕੇ ‘ਚ ਜ਼ਿਆਦਾ ਮਾਤਰਾ ‘ਚ ਵਿਟਾਮਿਨ ‘ਸੀ’ ਪਾਇਆ ਜਾਂਦਾ ਹੈ ਜੋ ਸਰੀਰ ਦੀ ਇਮਯੂਨਿਟੀ ਨੂੰ ਵਧਾਉਦਾ ਹੈ। ਇਸ ਤੋਂ ਇਲਾਵਾ ਵੀ ਇਸ ‘ਚ ਮੌਜੂਦ ਤੱਤ ਇਮਯੂਨਿਟੀ ਵਧਾਉਣ ‘ਚ ਮਦਦਗਾਰ ਹੁੰਦੇ ਹਨ। * ਆਲੂਆਂ ‘ਚ ਭਰਪੂਰ ਮਾਤਰਾ ਵਿੱਚ ਪੋਟਾਸ਼ੀਅਮ ਹੁੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਨਿਯਮਤ ਕਰਨ ਵਿੱਚ ਇਹ ਮਦਦਗਾਰ ਹੁੰਦਾ ਹੈ।ਉਝ ਤਾਂ ਆਲੂ ਖਾਣ ਨਾਲ ਭਾਰ ਵੱਧਦਾ ਹੈ ਪਰ ਇਸਨੂੰ ਛਿਲਕੇ ਸਮੇਤ ਖਾਣ ਨਾਲ ਭਾਰ ਘੱਟਦਾ ਹੈ।
* ਇਸ ਦੇ ਛਿਲਕੇ ‘ਚ ਫਾਇਟੋਕੇਮੀਕਲ ਹੁੰਦਾ ਹੈ ਜੋ ਕਿ ਕੈਂਸਰ ਤੋਂ ਬਚਾਉਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਐਸਿਡ ਕੈਂਸਰ ਵਰਗੀ ਬੀਮਾਰੀ ਤੋਂ ਦੂਰ ਰੱਖਣ ‘ਚ ਮਦਦਗਾਰ ਹੁੰਦਾ ਹੈ।
 ਆਲੂ ਦਾ ਛਿਲਕਾ ਮੈਟਾਬਾਲੀਜਮ ਨੂੰ ਸਹੀ ਰੱਖਣ ਵਿੱਚ ਮਦਦ ਕਰਦਾ ਹੈ। ਛਿਲਕੇ ਸਣੇ ਆਲੂ ਖਾਣ ਨਾਲ ਨਸਾਂ ਨੂੰ ਮਜ਼ਬੂਤੀ ਮਿਲਦੀ ਹੈ। * ਚਮੜੀ ਦੇ ਜਲਣ ‘ਤੇ ਆਲੂ ਦੇ ਛਿਲਕੇ ਲਗਾਓ। ਇਸ ਨਾਲ ਦਾਗ ਧੱਬੇ ਦੂਰ ਹੋ ਜਾਂਦੇ ਹਨ।  ਆਲੂ ਦੇ ਛਿਲਕਿਆਂ ਵਿੱਚ ਆਇਰਨ ਹੁੰਦਾ ਹੈ। ਇਸ ਨਾਲ ਅਨੀਮਿਆ ਵਰਗੀ ਗੰਭੀਰ ਬਿਮਾਰੀ ਹੋਣ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ।

Related posts

ਆਂਡਿਆਂ ਦੇ ਛਿੱਲਕੇ ਵੀ ਹੁੰਦੈ ਲਾਭਕਾਰੀ, ਜਾਣੋ ਕਿਵੇਂ

On Punjab

ਜਾਣੋ ਸਰੀਰ ਲਈ ਕਿਹੜੇ ਐਂਟੀ-ਆਕਸੀਡੈਂਟ ਫੂਡ ਹਨ ਜ਼ਰੂਰੀ

On Punjab

Wheatgrass Juice : ਦਿਨ ਦੀ ਸ਼ੁਰੂਆਤ ਕਰੋ Wheatgrass Juice ਨਾਲ, ਤੁਹਾਨੂੰ ਮਿਲਣਗੇ ਕਈ ਹੈਰਾਨੀਜਨਕ ਫਾਇਦੇ

On Punjab