80.11 F
New York, US
June 30, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਆਲੀਆ ਭੱਟ ‘ਅਲਫਾ’ ਦੀਆਂ ਕਹਾਣੀਆਂ ਸੁਣਾਉਂਦੀਆਂ ਹਨ

ਮੁੰਬਈ-  ਫ਼ਿਲਮ ‘ਅਲਫਾ’ ਦੀ ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਅਦਾਕਾਰਾ ਆਲੀਆ ਭੱਟ ਨੇ ਇਸ ਐਕਸ਼ਨ ਥ੍ਰਿਲਰ ਫਿਲਮ ਦੀਆਂ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਜਬਰਦਸਤ ਔਨਸਕ੍ਰੀਨ ਰੂਪ ਦੀ ਨਵੀਂ ਝਲਕ ਦੇਖਣ ਨੂੰ ਮਿਲੀ ਹੈ। ਫਿਲਮ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ’ਚ ਮਹਿਜ਼ ਹਫ਼ਤਾ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ‘ਵਾਈ ਆਰ ਐੱਫ ਸਪਾਈ ਯੂਨੀਵਰਸ’ ਦੀ ਇਸ ਫ਼ਿਲਮ ਦੀਆਂ ਦੋ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਆਲੀਆ ਨੇ ਇਹ ਤਸਵੀਰਾਂ ਕੈਪਸ਼ਨ ਨਾਲ ਸਾਂਝੀਆਂ ਕੀਤੀਆਂ ਜਿਸ ਵਿੱਚ ਲਿਖਿਆ, ‘‘7 ਦਿਨ ਬਾਕੀ। #ਅਲਫਾ 3 ਜੁਲਾਈ ਤੋਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।’’ ਇਨ੍ਹਾਂ ਤਸਵੀਰਾਂ ਵਿੱਚ ‘ਰਾਜ਼ੀ’ ਫ਼ਿਲਮ ਦੀ ਅਦਾਕਾਰਾ ਦਮਦਾਰ ਐਕਸ਼ਨ ਲੁੱਕ ਵਿੱਚ ਨਜ਼ਰ ਆ ਰਹੀ ਹੈ। ਫ਼ਿਲਮ ਦੇ ਥੀਏਟਰਾਂ ਵਿੱਚ ਰਿਲੀਜ਼ ਹੋਣ ਤੋਂ ਪਹਿਲਾਂ ਇਸ ਦੀ ਪ੍ਰਚਾਰ ਮੁਹਿੰਮ ਜ਼ੋਰ ਨਾਲ ਚਲਾਈ ਜਾ ਰਹੀ ਹੈ। ਪ੍ਰਸ਼ੰਸਕਾਂ ਨੇ ਕੁਮੈਂਟ ਬਾਕਸ ਵਿੱਚ ਆਲੀਆ ਨੂੰ ਐਕਸ਼ਨ ਦੇ ਕਿਰਦਾਰ ਵਿੱਚ ਦੇਖਣ ਲਈ ਆਪਣਾ ਉਤਸ਼ਾਹ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ। ਯੂਜ਼ਰ ਨੇ ਟਿੱਪਣੀ ਕੀਤੀ, ‘‘ਪੁੱਠੀ ਗਿਣਤੀ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਚੁੱਕੀ ਹੈ। ਆਲੀਆ ਨੂੰ ਵੱਡੇ ਪਰਦੇ ’ਤੇ ਰਾਜ ਕਰਦਿਆਂ ਦੇਖਣ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ।’’ ਇੰਝ ਯੂਜ਼ਰ ਨੇ ਲਿਖਿਆ, ‘‘7 ਦਿਨ ਬਾਕੀ! ਆਲੀਆ ਨੂੰ ਦੇਖਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਕਿ ਮਹਿਲਾ ਐਕਸ਼ਨ ਹੀਰੋ ਕਿਹੋ ਜਿਹੀ ਹੁੰਦੀ ਹੈ।’’ ਇਹ ਨਵੀਆਂ ਤਸਵੀਰਾਂ ਮੇਕਰਜ਼ ਵੱਲੋਂ ‘ਅਲਫਾ’ ਦਾ ਅਧਿਕਾਰਤ ਟ੍ਰੇਲਰ ਰਿਲੀਜ਼ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਸਾਹਮਣੇ ਆਈਆਂ ਹਨ। ਟ੍ਰੇਲਰ ਵਿੱਚ ਆਲੀਆ ਦੀ ਅਗਵਾਈ ਵਿੱਚ ਵੱਡੇ ਪੱਧਰ ਦੇ ਐਕਸ਼ਨ ਸੀਨ ਦਿਖਾਏ ਗਏ ਹਨ, ਜਦੋਂ ਕਿ ਸ਼ਰਵਰੀ ਰਹੱਸਮਈ ਔਰਤ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ, ਜਿਸ ’ਤੇ ਸੀਤਾ ਸ਼ੁਰੂ ਵਿੱਚ ਭਰੋਸਾ ਕਰਨ ’ਚ ਝਿਜਕਦੀ ਹੈ ਪਰ ਬਾਅਦ ਵਿੱਚ ਦੋਵੇਂ ਖ਼ਤਰਨਾਕ ਮਿਸ਼ਨ ਲਈ ਹੱਥ ਮਿਲਾ ਲੈਂਦੀਆਂ ਹਨ। ਇਸ ਫ਼ਿਲਮ ਵਿੱਚ ਅਨਿਲ ਕਪੂਰ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ, ਜਦੋਂ ਕਿ ਬੌਬੀ ਦਿਓਲ ਫ਼ਿਲਮ ਵਿੱਚ ਮੁੱਖ ਖਲਨਾਇਕ ਹਨ। ਟ੍ਰੇਲਰ ਦੇ ਅੰਤ ਵਿੱਚ ਰਹੱਸਮਈ ਕਿਰਦਾਰ ਦੀ ਛੋਟੀ ਜਿਹੀ ਝਲਕ ਦਿਖਾਈ ਗਈ ਹੈ, ਜਿਸ ਦੀ ਪਛਾਣ ਦਾ ਖੁਲਾਸਾ ਨਹੀਂ ਹੋਇਆ ਹੈ। ਸ਼ਿਵ ਰਵੈਲ ਵੱਲੋਂ ਨਿਰਦੇਸ਼ਿਤ ‘ਅਲਫਾ’, ਵਾਈ ਆਰ ਐੱਫ ਸਪਾਈ ਯੂਨੀਵਰਸ ਦੀ ਪਹਿਲੀ ਮਹਿਲਾ-ਕੇਂਦਰਿਤ ਫ਼ਿਲਮ ਹੈ। ਇਹ 3 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Related posts

ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ, PU ਦੇ ਸਰੂਪ ‘ਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਕੀਤੀ ਜ਼ੋਰਦਾਰ ਮੁਖਾਲਫ਼ਤ

On Punjab

ਅਮਰੀਕਾ ’ਚ ਸਿਰਫ਼ ਭਾਰਤੀਆਂ ਲਈ ਵਿਗਿਆਪਨ ਕੱਢਣ ’ਤੇ ਕੰਪਨੀ ਨੂੰ 25,500 ਡਾਲਰ ਦਾ ਜੁਰਮਾਨਾ

On Punjab

ਤੇਜ਼ ਰਫ਼ਤਾਰ ਕਾਰ ਨੇ ਪੈਦਲ ਜਾ ਰਹੇ ਲੋਕਾਂ ਨੂੰ ਮਾਰੀ ਟੱਕਰ, ਦੋ ਦੀ ਮੌਤ, ਚਾਰ ਜ਼ਖ਼ਮੀ

On Punjab