PreetNama
ਫਿਲਮ-ਸੰਸਾਰ/Filmy

ਆਰਟੀਕਲ 15′ ਦੇਖਣ ਆਏ ਸ਼ਾਹਰੁਖ ਸਣੇ ਕਈ ਵੱਡੇ ਸਿਤਾਰੇ

ਬੀਤੀ ਰਾਤ ਮੁੰਬਈ ‘ਚ ਅਨੁਭਵ ਸਿਨ੍ਹਾ ਦੀ ਡਾਇਰੈਕਸ਼ਨ ‘ਚ ਬਣੀ ਫ਼ਿਲਮ ‘ਆਰਟੀਕਲ 15’ ਦੀ ਸਪੈਸ਼ਲ ਸਕਰੀਨਿੰਗ ਕੀਤੀ ਗਈ। ਇਸ ‘ਚ ਸ਼ਾਹਰੁਖ ਖ਼ਾਨ, ਸੁਨੀਲ ਸ਼ੈੱਟੀ, ਵਿੱਕੀ ਕੌਸ਼ਲ, ਕਿਰਤੀ ਖਰਬੰਦਾ ਤੇ ਸਵਰਾ ਭਾਸਕਰ ਜਿਹੇ ਸਿਤਾਰੇ ਨਜ਼ਰ ਆਏ।ਇਸ ਖਾਸ ਸਕਰੀਨਿੰਗ ‘ਚ ਫ਼ਿਲਮ ਦੀ ਲੀਡ ਐਕਟਰ ਆਯੂਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਿਅਪ ਵੀ ਨਜ਼ਰ ਆਈ। ਫ਼ਿਲਮ 28 ਜੂਨ ਨੂੰ ਰਿਲੀਜ਼ ਹੋ ਰਹੀ ਹੈ।ਸ਼ਾਹਰੁਖ ਖ਼ਾਨ, ਅਨੁਭਵ ਸਿਨ੍ਹਾ ਦੇ ਚੰਗੇ ਦੋਸਤ ਮੰਨੇ ਜਾਂਦੇ ਹਨ। ਅਨੁਭਵ ਸਿਨ੍ਹਾ ਨੇ ਆਪਣੀ ਫ਼ਿਲਮ ‘ਰਾ-ਵਨ’ ਦਾ ਵੀ ਡਾਇਰੈਕਸ਼ਨ ਕੀਤਾ ਹੈ। ‘ਆਰਟੀਕਲ-15’ ਦੀ ਸਕਰੀਨਿੰਗ ‘ਚ ਪਹੁੰਚੇ ਸ਼ਾਹਰੁਖ ਨੇ ਆਯੂਸ਼ਮਾਨ ਤੇ ਅਭਿਨਵ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ।ਫ਼ਿਲਮ ਦੀ ਸਕਰੀਨਿੰਗ ‘ਚ ਐਕਟਰ ਸੁਨੀਲ ਸ਼ੈਟੀ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਜੀਨਸ ਤੇ ਵ੍ਹਾਈਟ ਸ਼ਰਟ ਪਾਈ ਸੀ।ਟੀਵੀ ਐਕਟਰਸ ਤੇ ਮਾਡਲ ਕ੍ਰਿਸਟਲ ਡਿਸੂਜ਼ਾ ਵੀ ਸਕਰੀਨਿੰਗ ਦਾ ਹਿੱਸਾ ਬਣੀ।ਫ਼ਿਲਮ ‘ਚ ਅਹਿਮ ਕਿਰਦਾਰ ਕਰਨ ਵਾਲੀ ਸਯਾਮੀ ਗੁਪਤਾ ਨੇ ਇਸ ਮੌਕੇ ਖੂਬਸੂਰਤ ਸਾੜੀ ਲਾਈ ਸੀ।ਐਕਟਰਸ ਨੀਨਾ ਗੁਪਤਾ ਵੀ ‘ਆਰਟੀਕਲ-15’ ਨੂੰ ਦੇਖਣ ਪਹੁੰਚੀ।

Related posts

Trailer release on IPL: ਆਮਿਰ ਖ਼ਾਨ ਆਈਪੀਐੱਲ ਫਾਈਨਲ ਦੀ ਕਰਨਗੇ ਮੇਜ਼ਬਾਨੀ, ਮੈਚ ਦੌਰਾਨ ਰਿਲੀਜ਼ ਹੋਵੇਗਾ ਫਿਲਮ ਦਾ ਟ੍ਰੇਲਰ

On Punjab

ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦਾ ਟੀਜ਼ਰ ਜਾਰੀ

On Punjab

ਇੱਕ ਸੈਮੀਨਾਰ ਦੌਰਾਨ ਫੁੱਟ-ਫੁੱਟ ਕੇ ਰੋਈ ਆਲਿਆ ਭੱਟ,ਵੀਡੀਓ ਵਾਇਰਲ

On Punjab