54.05 F
New York, US
October 24, 2026
PreetNama
ਫਿਲਮ-ਸੰਸਾਰ/Filmy

ਆਯੁਸ਼ਮਾਨ ਲੈ ਕੇ ਆਏ ‘ਗੇ’ ਲਵ ਸਟੋਰੀ, ਟ੍ਰੇਲਰ ਹੋਇਆ ਰਿਲੀਜ਼

Shubh Mangal Zyada Saavdhan trailer : ਬਾਲੀਵੁਡ ਅਦਾਕਾਰ ਆਯੁਸ਼ਮਾਨ ਖੁਰਾਨਾ 2019 ਵਿੱਚ ਆਪਣੀਆਂ ਫਿਲਮਾਂ ਨਾਲ ਧਮਾਕਾ ਕਰਨ ਤੋਂ ਬਾਅਦ ਹੁਣ 2020 ਵਿੱਚ ਵੀ ਧਮਾਕਾ ਕਰਨ ਵਾਲੇ ਹਨ। ਸਾਮਾਜਿਕ ਮੁੱਦਿਆਂ ਉੱਤੇ ਕਾਮੇਡੀ ਫਿਲਮਾਂ ਬਣਾਉਣ ਵਾਲੇ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਅਪਕਮਿੰਗ ਫਿਲਮ ਸ਼ੁਭ ਮੰਗਲ ਜ਼ਿਆਦਾ ਸੁਚੇਤ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।

ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਯੂਟਿਊਬ ਉੱਤੇ ਟ੍ਰੈਂਡ ਕਰ ਰਿਹਾ ਹੈ। ਆਯੁਸ਼ਮਾਨ ਖੁਰਾਨਾ ਦੀ ਇਹ ਫਿਲਮ ਗੇ ਲਵ ਸਟੋਰੀ ਉੱਤੇ ਆਧਾਰਿਤ ਹੈ। ਫਿਲਮ ਸ਼ੁਭ ਮੰਗਲ ਜ਼ਿਆਦਾ ਸੁਚੇਤ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਯੂਟਿਊਬ ਉੱਤੇ ਛਾ ਚੁੱਕਾ ਹੈ। ਆਯੁਸ਼ਮਾਨ ਖੁਰਾਨਾ ਦੀ ਇਸ ਫਿਲਮ ਦੇ ਟ੍ਰੇਲਰ ਨੂੰ ਸਿਰਫ ਕੁੱਝ ਹੀ ਮਿੰਟਾਂ ਵਿੱਚ 15 ਹਜਾਰ ਤੋਂ ਜ਼ਿਆਦਾ ਵਿਊਜ ਮਿਲ ਚੁੱਕੇ ਹਨ।

ਸ਼ੁਭ ਮੰਗਲ ਜ਼ਿਆਦਾ ਸੁਚੇਤ ਦੇ ਟ੍ਰੇਲਰ ਵਿੱਚ ਖਾਸ ਗੱਲ ਇਹ ਹੈ ਕਿ ਆਯੁਸ਼ਮਾਨ ਖੁਰਾਨਾ ਇਸ ਫਿਲਮ ਵਿੱਚ ਨੱਕ ਵਿੱਚ ਰਿੰਗ ਪਾਏ ਨਜ਼ਰ ਆ ਰਹੇ ਹਨ। ਫਿਲਮ ਦਾ ਟ੍ਰੇਲਰ ਕਾਮੇਡੀ ਨਾਲ ਭਰਪੂਰ ਹੈ ਤਾਂ ਉੱਥੇ ਹੀ ਨੀਨਾ ਗੁਪਤਾ ਅਤੇ ਗਜਰਾਜ ਇੱਕ ਵਾਰ ਫਿਰ ਆਪਣੀ ਕਾਮੇਡੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸ਼ੁਭ ਮੰਗਲ ਜ਼ਿਆਦਾ ਸੁਚੇਤ ਫਿਲਮ ਆਯੁਸ਼ਮਾਨ ਖੁਰਾਨਾ ਅਤੇ ਭੂਮੀ ਪੇਡਨੇਕਰ ਦੀ ਹੀ ਫਿਲਮ ਸ਼ੁਭ ਮੰਗਲ ਸੁਚੇਤ ਦਾ ਸੀਕੁਅਲ ਹੈ।

ਆਯੁਸ਼ਮਾਨ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹ ਇੱਕ ਅਦਾਕਾਰ ਹੋਣ ਦੇ ਨਾਲ ਨਾਲ ਬਹੁਤ ਹੀ ਵਧੀਆ ਸਿੰਗਰ ਵੀ ਹਨ। ਉਹਨਾਂ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਟ੍ਰੈਡਿੰਗ ‘ਚ ਛਾਇਆ ਹੋਇਆ ਹੈ। ਦਰਸ਼ਕਾਂ ਵੱਲੋਂ ਇਸ ਨੂੰ ਕਾਫੀ ਭਰਵਾ ਹੁੰਗਾਰਾ ਮਿਲ ਰਿਹਾ ਹੈ।

Related posts

Rajesh Khanna Birthday : ਜਦੋਂ ਰਾਜੇਸ਼ ਖੰਨਾ ਨੂੰ ਆਪਣੀ ਫਿਲਮ ’ਚ ਲੈਣ ਲਈ ਮੇਕਰਜ਼ ਨੇ ਲਗਾ ਦਿੱਤੀ ਸੀ ਹਸਪਤਾਲ ’ਚ ਲਾਈਨ

On Punjab

ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਕਪਿਲ ਤੇ ਧਰਮਿੰਦਰ ਦਾ ਇਹ ਵੀਡੀਓ

On Punjab

ਆਮਿਰ ਦੀ ਬੇਟੀ ਆਇਰਾ ਖਾਨ ਨੇ ਪਾਰ ਕਰ ਦਿੱਤੀ ਹੱਦ ! ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਬੁਆਏਫ੍ਰੈਂਡ ਦੀ ਅਜਿਹੀ ਤਸਵੀਰ, ਜਿਸ ਨੂੰ ਦੇਖ ਪਿਤਾ ਵੀ ਦੰਗ ਰਹਿ ਜਾਣਗੇ

On Punjab