PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

‘ਆਪ’ ਆਗੂ ਸੌਰਭ ਭਾਰਦਵਾਜ, ਸੰਜੇ ਸਿੰਘ ਨੂੰ ਪ੍ਰਧਾਨ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਨਿਵਾਸ ‘ਚ ਜਾਣ ਤੋਂ ਰੋਕਿਆ

ਨਵੀਂ ਦਿੱਲੀ-ਸੌਰਭ ਭਾਰਦਵਾਜ ਅਤੇ ਸੰਜੇ ਸਿੰਘ ਨੂੰ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਉਪਰੰਤ ਉਹ ਪ੍ਰਧਾਨ ਮੰਤਰੀ ਦੀ ਰਿਹਾਇਸ਼ ਜਨਤਾ ਨੂੰ ਦਿਖਾਉਣ ਦੀ ਚੁਣੌਤੀ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਨਿਵਾਸ ਪਹੁੰਚੇ। ਪ੍ਰਧਾਨ ਮੰਤਰੀ ਨਿਵਾਸ ਦਾਖਲੇ ਤੋਂ ਮਨ੍ਹਾ ਕੀਤੇ ਜਾਣ ਤੋਂ ਬਾਅਦ ਸੌਰਭ ਭਾਰਦਵਾਜ ਨੇ ਕਿਹਾ, “ਅਸੀਂ ‘ਤੇਰਾ ਘਰ, ਮੇਰਾ ਘਰ’ ਦੀ ਇਸ ਦਲੀਲ ਨੂੰ ਖਤਮ ਕਰਨ ਲਈ ਇੱਥੇ ਆਏ ਸੀ। ਪੀਐੱਮ ਰਿਹਾਇਸ਼ ਅਤੇ ਸੀਐੱਮ ਰਿਹਾਇਸ਼ ਦੋਵਾਂ ਨੂੰ ਲੋਕਾਂ ਨੂੰ ਦਿਖਾਉਣਾ ਚਾਹੀਦਾ ਹੈ।

‘ਆਪ’ ਆਗੂਆਂ ਨੇ ਮੀਡੀਆ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਦੌਰੇ ‘ਤੇ ਬੁਲਾਇਆ, ਜਿਸ ਬਾਰੇ ਭਾਜਪਾ ਦਾ ਦਾਅਵਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਕਾਰਜਕਾਲ ਦੌਰਾਨ “ਸ਼ੀਸ਼ ਮਹਿਲ” ਬਣ ਗਿਆ ਸੀ। ਇਹ ਪੁੱਛੇ ਜਾਣ ‘ਤੇ ਕਿ ਕੀ ਉਨ੍ਹਾਂ ਨੇ ਰਿਹਾਇਸ਼ ’ਤੇ ਜਾਣ ਦੀ ਇਜਾਜ਼ਤ ਮੰਗੀ ਸੀ, ਸਿੰਘ ਅਤੇ ਭਾਰਦਵਾਜ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਾਨੂੰ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਜਾਣ ਲਈ ਇਜਾਜ਼ਤ ਕਿਉਂ ਲੈਣੀ ਚਾਹੀਦੀ ਹੈ?’’

ਉਨ੍ਹਾਂ ਨੂੰ ਬੰਗਲੇ ‘ਚ ਅਧਿਕਾਰੀਆਂ ਨਾਲ ਗੱਲ ਕਰਦਿਆਂ, ਅੰਦਰ ਜਾਣ ਦੀ ਇਜਾਜ਼ਤ ਦੇਣ ਦੀ ਬੇਨਤੀ ਕਰਦੇ ਦੇਖਿਆ ਗਿਆ। ‘‘ਤੁਹਾਨੂੰ ਸਾਨੂੰ ਰੋਕਣ ਲਈ ਕਿਸਨੇ ਕਿਹਾ ਹੈ? ਮੈਂ ਇੱਕ ਮੰਤਰੀ ਹਾਂ ਅਤੇ ਮੈਂ ਇੱਥੇ ਜਾਂਚ ਲਈ ਆਇਆ ਹਾਂ। ਤੁਸੀਂ ਮੈਨੂੰ ਕਿਵੇਂ ਅਤੇ ਕਿਸ ਦੇ ਹੁਕਮਾਂ ‘ਤੇ ਰੋਕ ਸਕਦੇ ਹੋ? ਕੀ ਤੁਹਾਨੂੰ ਲੈਫਟੀਨੈਂਟ ਗਵਰਨਰ ਤੋਂ ਨਿਰਦੇਸ਼ ਪ੍ਰਾਪਤ ਹੋਏ ਹਨ? ਉਹ ਮੇਰੇ ਅਹੁਦੇ ਤੋਂ ਉੱਪਰ ਦਾ ਇੱਕੋ ਇੱਕ ਅਧਿਕਾਰੀ ਹੈ।’’ ਭਾਰਦਵਾਜ ਨੂੰ ਇੱਕ ਅਧਿਕਾਰੀ ਨਾਲ ਗੱਲਬਾਤ ਕਰਦਿਆਂ ਸੁਣਿਆ ਗਿਆ।

ਸਿੰਘ ਅਤੇ ਭਾਰਦਵਾਜ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਪੱਤਰਕਾਰਾਂ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਵੀ ਲੈ ਕੇ ਜਾਣਗੇ, ਜਿਸ ਨੂੰ ‘ਆਪ’ ਨੇ “ਰਾਜ ਮਹਿਲ” ਕਿਹਾ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ 2,700 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਪ੍ਰਧਾਨ ਮੰਤਰੀ ਨਿਵਾਸ ਨੂੰ ‘ਰਾਜ ਮਹਿਲ’ ਆਖਦਿਆਂ ਕਿਹਾ ਕਿ ਇਹ ਦੋਵੇਂ ਜਾਇਦਾਦਾਂ ਸਰਕਾਰੀ ਰਿਹਾਇਸ਼ ਹਨ। ਇਹ ਟੈਕਸਦਾਤਾਵਾਂ ਦੇ ਪੈਸੇ ਨਾਲ ਬਣਾਈਆਂ ਗਈਆਂ ਸਨ। ਜੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਹਨ, ਤਾਂ ਦੋਵਾਂ ਦੀ ਜਾਂਚ ਹੋਣੀ ਚਾਹੀਦੀ ਹੈ।

ਗ਼ੌਰਤਲਬ ਹੈ ਕਿ 6, ਫਲੈਗਸਟਾਫ ਰੋਡ, ਬੰਗਲੇ ਦੇ ਨਵੀਨੀਕਰਨ ਵਿੱਚ ਕਥਿਤ ਬੇਨਿਯਮੀਆਂ ਅਤੇ ਇਸ ਵਿੱਚ ਮੌਜੂਦ ਮਹਿੰਗੀਆਂ ਫਿਟਿੰਗਾਂ ਅਤੇ ਘਰੇਲੂ ਸਾਮਾਨ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਭਾਜਪਾ ਨੇ ਆਪਣੀ ਵਿਧਾਨ ਸਭਾ ਚੋਣ ਮੁਹਿੰਮ ਦਾ ਵੱਡਾ ਹਿੱਸਾ ਇਨ੍ਹਾਂ ਦੋਸ਼ਾਂ ਦੇ ਆਲੇ-ਦੁਆਲੇ ਕੇਂਦਰਿਤ ਕੀਤਾ ਹੈ ਅਤੇ ਮੁੱਖ ਮੰਤਰੀ ਦੇ ਬੰਗਲੇ ਨੂੰ “ਸ਼ੀਸ਼ ਮਹਿਲ” ਕਿਹਾ ਹੈ।

ਦਿੱਲੀ ਭਾਜਪਾ ਦੇ ਮੁਖੀ ਵਰਿੰਦਰ ਸਚਦੇਵਾ ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਵੱਲੋਂ ਬੰਗਲਾ ਖਾਲੀ ਕਰਨ ਤੋਂ ਬਾਅਦ “ਗੋਲਡਨ ਕਮੋਡ” ਸਮੇਤ ਕੀਮਤੀ ਸਾਮਾਨ ਗਾਇਬ ਸੀ।

Related posts

ਘੰਟੇ ਦੀ ਬਾਰਸ਼ ਨਾਲ ਹੀ ਹੜ੍ਹ ਵਰਗੇ ਹਾਲਾਤ, ਐਮਰਜੈਂਸੀ ਐਲਾਨੀ

On Punjab

4 ਫਸਲਾਂ ਦੀ MSP ‘ਤੇ 5 ਸਾਲ ਦਾ Contract, ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਇਹ ਪ੍ਰਸਤਾਵ, ਜਾਣੋ ਪੂਰੀ ਜਾਣਕਾਰੀ

On Punjab

ਇਰਾਨ-ਅਮਰੀਕਾ ਤਣਾਅ ਕਰਕੇ ਭਾਰਤੀ ਬਾਸਮਤੀ ਚੌਲ ਉਦਯੋਗ ਨੂੰ ਰਗੜਾ

On Punjab