PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਆਪਰੇਸ਼ਨ ਸਿੰਧੂਰ’ ਦੌਰਾਨ ਚੀਨ ਦੀ ਭੂਮਿਕਾ ’ਤੇ ਪਾਕਿਸਤਾਨ ਦੀ ਮੋਹਰ: ਕਿਹਾ-ਅਸੀਂ ਸਹਿਮਤ ਹਾਂ

ਇਸਲਾਮਾਬਾਦ- ਪਾਕਿਸਤਾਨ ਨੇ ਚੀਨ ਦੇ ਉਸ ਦਾਅਵੇ ਦਾ ਸਮਰਥਨ ਕੀਤਾ ਹੈ ਜਿਸ ਵਿੱਚ ਬੀਜਿੰਗ ਨੇ ਪਿਛਲੇ ਸਾਲ ਆਪਰੇਸ਼ਨ ਸਿੰਧੁੂਰ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਗੱਲ ਕਹੀ ਸੀ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਇਸ ਨੂੰ ‘ਸ਼ਾਂਤੀ ਲਈ ਕੂਟਨੀਤੀ’ ਕਰਾਰ ਦਿੰਦਿਆਂ ਕਿਹਾ ਕਿ 6 ਤੋਂ 10 ਮਈ ਦੇ ਨਾਜ਼ੁਕ ਦਿਨਾਂ ਦੌਰਾਨ ਚੀਨੀ ਲੀਡਰਸ਼ਿਪ ਪਾਕਿਸਤਾਨ ਅਤੇ ਭਾਰਤ ਦੋਵਾਂ ਦੇ ਸੰਪਰਕ ਵਿੱਚ ਸੀ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਹਾਲ ਹੀ ਵਿੱਚ 2025 ਦੇ ਵਿਸ਼ਵ ਵਿਵਾਦਾਂ ਦੀ ਸੂਚੀ ਵਿੱਚ ਭਾਰਤ-ਪਾਕਿਸਤਾਨ ਤਣਾਅ ਨੂੰ ਇੱਕ ਅਜਿਹੇ ਮੁੱਦੇ ਵਜੋਂ ਪੇਸ਼ ਕੀਤਾ ਸੀ ਜਿਸ ਵਿੱਚ ਚੀਨ ਨੇ ਵਿਚੋਲਗੀ ਕੀਤੀ ਸੀ।

ਦੂਜੇ ਪਾਸੇ, ਭਾਰਤ ਨੇ ਹਮੇਸ਼ਾ ਦੀ ਤਰ੍ਹਾਂ ਕਿਸੇ ਵੀ ਤੀਜੀ ਧਿਰ ਦੀ ਦਖ਼ਲਅੰਦਾਜ਼ੀ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭਾਰਤ ਦਾ ਸਪੱਸ਼ਟ ਰੁਖ਼ ਹੈ ਕਿ ਪਹਿਲਗਾਮ ਹਮਲੇ ਦੇ ਜਵਾਬ ਵਿੱਚ ਕੀਤੇ ਗਏ ਆਪਰੇਸ਼ਨ ਸਿੰਧੂਰ ਤੋਂ ਬਾਅਦ ਪੈਦਾ ਹੋਇਆ ਤਣਾਅ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪਰੇਸ਼ਨਜ਼ (DGMOs) ਦੀ ਸਿੱਧੀ ਗੱਲਬਾਤ ਰਾਹੀਂ ਹੱਲ ਹੋਇਆ ਸੀ।

ਜ਼ਿਕਰਯੋਗ ਹੈ ਕਿ ਇਸ ਸੰਘਰਸ਼ ਦੌਰਾਨ ਪਾਕਿਸਤਾਨ ਨੇ ਚੀਨੀ ਹਥਿਆਰਾਂ ਦੀ ਵਰਤੋਂ ਕੀਤੀ ਸੀ, ਜੋ ਬੀਜਿੰਗ ’ਤੇ ਉਸਦੀ ਰੱਖਿਆ ਨਿਰਭਰਤਾ ਨੂੰ ਦਰਸਾਉਂਦਾ ਹੈ। ਭਾਰਤ ਨੇ ਮੁੜ ਦੁਹਰਾਇਆ ਹੈ ਕਿ ਪਾਕਿਸਤਾਨ ਨਾਲ ਜੁੜੇ ਮਸਲਿਆਂ ਵਿੱਚ ਕਿਸੇ ਵੀ ਬਾਹਰੀ ਦੇਸ਼ ਦੀ ਵਿਚੋਲਗੀ ਦੀ ਕੋਈ ਗੁੰਜਾਇਸ਼ ਨਹੀਂ ਹੈ।

Related posts

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਸਪਤਾਲ ‘ਚ ਭਰਤੀ

On Punjab

ਕੈਨੇਡਾ: ਬਰੈਂਪਟਨ ਵਿਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੂਜਾ ਗੰਭੀਰ ਜ਼ਖ਼ਮੀ

On Punjab

ਕਰਜ਼ੇ ਹੇਠ ਦੱਬਿਆ ਅੰਬਾਨੀ ਗਰੁੱਪ, ਬੈਂਕ ਦਾ ਮੁੱਖ ਦਫ਼ਤਰ ‘ਤੇ ਕਬਜ਼ਾ

On Punjab