PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਆਕਾਸ਼ ਪ੍ਰਾਈਮ ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ- ਭਾਰਤ ਨੇ ਅੱਜ ਲੱਦਾਖ ਵਿੱਚ ਆਕਾਸ਼ ਪ੍ਰਾਈਮ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਹਥਿਆਰ ਪ੍ਰਣਾਲੀ 4500 ਮੀਟਰ ਦੀ ਉਚਾਈ ਤੱਕ ਮਾਰ ਕਰਨ ਦੇ ਸਮਰੱਥ ਹੈ। ਮੰਤਰਾਲੇ ਨੇ ਦੱਸਿਆ, ‘‘ਭਾਰਤ ਨੇ 16 ਜੁਲਾਈ ਨੂੰ ਭਾਰਤੀ ਫ਼ੌਜ ਦੀ ਆਕਾਸ਼ ਹਥਿਆਰ ਪ੍ਰਣਾਲੀ ’ਚ ਸੋਧ ਕਰਦਿਆਂ ਲੱਦਾਖ ਵਿੱਚ ਆਕਾਸ਼ ਪ੍ਰਾਈਮ ਦਾ ਸਫ਼ਲ ਪ੍ਰੀਖਣ ਕੀਤਾ ਹੈ। ਇਸ ਮਿਜ਼ਾਈਲ ਨਾਲ ਲੱਦਾਖ ’ਚ ਉੱਚ-ਦੂਰੀ ’ਤੇ ਮਨੁੱਖ ਰਹਿਤ ਦੋ ਤੇਜ਼ ਰਫ਼ਤਾਰ ਨਿਸ਼ਾਨਿਆਂ ਨੂੰ ਫੁੰਡਿਆ ਗਿਆ।’’ ਮੰਤਰਾਲੇ ਨੇ ਇਸ ਸਫ਼ਲ ਅਜ਼ਮਾਇਸ਼ ਨੂੰ ਰੱਖਿਆ ਖੇਤਰ ਲਈ ਮੀਲ ਪੱਥਰ ਦੱਸਿਆ ਹੈ।

Related posts

ਪੈਟਰੋਲ-ਡੀਜ਼ਲ : ਮੋਦੀ ਸਰਕਾਰ ਲਈ ਚੁਣੌਤੀਪੂਰਨ ਸਮਾਂ

On Punjab

ਚੀਨ ‘ਚ ਕੋਰੋਨਾ ਵਾਇਰਸ ‘ਤੇ ਕਾਬੂ ਪਾਉਣਾ ਆਸਾਨ ਨਹੀਂ, ਸ਼ੀ ਜਿਨਪਿੰਗ ਨੇ ਕਿਹਾ- ਦੇਸ਼ ‘ਚ ਹੋਰ ਦਵਾਈਆਂ ਤੇ ਡਾਕਟਰਾਂ ਦੀ ਲੋੜ

On Punjab

ਮਹਿਲਾ ਰਾਖਵਾਂਕਰਨ ਤੇ ਹਲਕਾਬੰਦੀ ਬਿੱਲ ਲੋਕ ਸਭਾ ’ਚ ਪੇਸ਼; ਵਿਰੋਧੀ ਧਿਰਾਂ ਵੱਲੋਂ ਜ਼ੋਰਦਾਰ ਹੰਗਾਮਾ

On Punjab