65.01 F
New York, US
October 3, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅੰਮ੍ਰਿਤਸਰ ’ਚ ਇਨਫਲੂਐਂਸਰ Mad Sandhu ਨੂੰ ਗੋਲੀਆਂ ਮਾਰੀਆਂ; ਹਾਲਤ ਗੰਭੀਰ

ਅੰਮ੍ਰਿਤਸਰ- ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ ਦੇ ਜਾਣੇ-ਪਛਾਣੇ ਇਨਫਲੂਐਂਸਰ Mad Sandhu (ਮਧੂਸੂਦਨ) ਉੱਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਤੋਂ ਤੁਰੰਤ ਬਾਅਦ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਸੜਕ ਉੱਤੇ ਖੂਨ ਨਾਲ ਲਥਪਥ ਪਏ ਹੋਏ ਦਿਖਾਈ ਦੇ ਰਹੇ ਹਨ। ਵਾਰਦਾਤ ਮੌਕੇ ਮੌਜੂਦ ਉਨ੍ਹਾਂ ਦੇ ਸਾਥੀਆਂ ਨੇ ਤੁਰੰਤ ਉਨ੍ਹਾਂ ਨੂੰ ਸੜਕ ਤੋਂ ਚੁੱਕਿਆ ਅਤੇ ਗੰਭੀਰ ਹਾਲਤ ਵਿੱਚ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲੀਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਤਿੰਨ ਮਹੀਨੇ ਪਹਿਲਾਂ ਨਿਹੰਗ ਜਥੇਬੰਦੀ ਨਾਲ ਹੋਇਆ ਸੀ ਵਿਵਾਦ- ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਦੀ ਸ਼ੰਕਾ ਜਤਾਈ ਜਾ ਰਹੀ ਹੈ, ਕਿਉਂਕਿ ਲਗਪਗ 3 ਮਹੀਨੇ ਪਹਿਲਾਂ Mad Sandhu ਦਾ ਨਿਹੰਗ ਜਥੇਦਾਰ ਮਨਪ੍ਰੀਤ ਸਿੰਘ ਖਾਲਸਾ ਨਾਲ ਵਿਵਾਦ ਹੋਇਆ ਸੀ। ਉਸ ਸਮੇਂ ਨਿਹੰਗ ਪੱਖ ਵੱਲੋਂ ਉਨ੍ਹਾਂ ਦੇ ਪਹਿਰਾਵੇ, ਸੋਸ਼ਲ ਮੀਡੀਆ ਗਤੀਵਿਧੀਆਂ ਅਤੇ ਪੁਰਾਣੀਆਂ ਵੀਡੀਓਜ਼ ‘ਤੇ ਸਖ਼ਤ ਆਪੱਤੀ ਜਤਾਉਂਦੇ ਹੋਏ ਅਜਿਹੀ ਸਮੱਗਰੀ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਸੀ। ਹਾਲਾਂਕਿ ਉਸ ਵਿਵਾਦ ਦੌਰਾਨ ਮੇਡ ਸੰਧੂ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਵਿੱਚ ਸੁਧਾਰ ਕਰ ਲਿਆ ਹੈ ਅਤੇ ਉਹ ਪੁਰਾਣੀਆਂ ਗਲਤੀਆਂ ਨਹੀਂ ਦੁਹਰਾ ਰਹੇ, ਪਰ ਫਿਰ ਵੀ ਉਨ੍ਹਾਂ ਦੀਆਂ ਪੁਰਾਣੀਆਂ ਵੀਡੀਓਜ਼ ਸ਼ੇਅਰ ਕਰਕੇ ਬਿਨਾਂ ਵਜ੍ਹਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਸੀ।

Related posts

ਮੋਦੀ ਦੇ ਲੇਹ ਦੌਰੇ ਤੋਂ ਭੜਕਿਆ ਚੀਨ, ਚਿੜ੍ਹ ਕੇ ਦਿੱਤਾ ਵੱਡਾ ਬਿਆਨ

On Punjab

ਕੁੜੀ ਸੀ ਔਡੀ ਦੀ ਸ਼ੌਕੀਨ, ਘਰ ਹੀ ਜਾਅਲੀ ਨੋਟ ਛਾਪ ਕੇ ਪਹੁੰਚੀ ਸ਼ੋਅਰੂਮ

On Punjab

ਹਿੰਦੂ ਅੱਤਵਾਦੀ ਕਹਿਣ ‘ਤੇ ਕਮਲ ਹਾਸਨ ‘ਤੇ ਸੁੱਟੀ ਚਪੱਲ

On Punjab