41.31 F
New York, US
March 29, 2024
PreetNama
ਰਾਜਨੀਤੀ/Politics

ਅਮਿਤ ਸ਼ਾਹ ’ਤੇ ਵੀ ਲੱਗਣ ਪਾਬੰਦੀਆਂ: ਅਮਰੀਕੀ ਕਮਿਸ਼ਨ

US commission seeks sanctions: ਲੋਕ ਸਭਾ ਵਿੱਚ ਸੋਮਵਾਰ ਨੂੰ ਨਾਗਰਿਕਤਾ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਜਿਸ ਤੋਂ ਬਾਅਦ ਦੇਸ਼ ਦੇ ਉੱਤਰੀ-ਪੂਰਬੀ ਹਿੱਸੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ । ਇਸ ਬਿੱਲ ਨੂੰ ਮਿਲੀ ਮਨਜ਼ੂਰੀ ਤੋਂ ਬਾਅਦ ਅਮਰੀਕਾ ਦੇ ਇੱਕ ਸੰਘੀ ਕਮਿਸ਼ਨ ਵੱਲੋਂ ਨਾਗਰਿਕਤਾ ਸੋਧ ਬਿਲ ਨੂੰ ‘ਗ਼ਲਤ ਦਿਸ਼ਾ ਵਿੱਚ ਖ਼ਤਰਨਾਕ ਮੋੜ’ ਕਰਾਰ ਦਿੱਤਾ ਗਿਆ ਹੈ । ਜਿਸ ਵਿੱਚ ਕਮਿਸ਼ਨ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ਼ ਅਮਰੀਕੀ ਪਾਬੰਦੀਆਂ ਦੀ ਮੰਗ ਕੀਤੀ ਗਈ ਹੈ ।

ਦਰਅਸਲ, ਅੱਜ ਇਹ ਬਿੱਲ ਰਾਜ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ । ਇਸ ਸਬੰਧੀ ਅਮਰੀਕੀ ਕੌਮਾਂਤਰੀ ਧਾਰਮਿਕ ਆਜ਼ਾਦੀ ਕਮਿਸ਼ਨ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ । ਜਿਸ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਨਾਗਰਿਕਤਾ ਸੋਧ ਬਿੱਲ ਪਾਸ ਹੋ ਜਾਂਦਾ ਹੈ, ਤਾਂ ਅਮਰੀਕੀ ਸਰਕਾਰ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਮੁੱਖ ਆਗੂਆਂ ‘ਤੇ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ।

ਦੱਸ ਦੇਈਏ ਕਿ ਇਸ ਬਿੱਲ ਨੂੰ ਪੇਸ਼ ਕਰਨ ਸਮੇਂ ਅਮਿਤ ਸ਼ਾਹ ਨੇ ਕਿਹਾ ਸੀ ਕਿ ਇਸ ਬਿੱਲ ਨੂੰ 130 ਕਰੋੜ ਭਾਰਤੀਆਂ ਦੀ ਹਮਾਇਤ ਹਾਸਿਲ ਹੈ ਤੇ ਮੁਸਲਿਮ ਵਿਰੋਧੀ ਬਿੱਲ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਗਿਆ ਸੀ । ਉਨ੍ਹਾਂ ਕਿਹਾ ਸੀ ਕਿ ਇਹ ਬਿੱਲ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ਵਿੱਚ ਸਤਾਈਆਂ ਗਈਆਂ ਘੱਟ ਗਿਣਤੀਆਂ ਨੂੰ ਭਾਰਤ ਵਿੱਚ ਨਾਗਕਿਰਤਾ ਹਾਸਿਲ ਕਰਨ ਦਾ ਅਧਿਕਾਰ ਦੇਵੇਗਾ ।

Related posts

ਰਾਹੁਲ-ਪ੍ਰਿਅੰਕਾ ਨਾਲ ਮਿਲੇ ਸਿੱਧੂ, ਹੁਣ ਹੋਵੇਗਾ ਐਕਸ਼ਨ

On Punjab

‘ਭਾਜਪਾ ਹਮੇਸ਼ਾ ਸੱਤਾ ‘ਚ ਨਹੀਂ ਰਹੇਗੀ…’, ਰਾਹੁਲ ਗਾਂਧੀ ਨੇ ਫਿਰ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ, ਦੱਸਿਆ ਕਿਉਂ UPA ਫੇਲ ਹੋਇਆ

On Punjab

ਪੰਜਾਬ ਦੀ ਸਿਆਸਤ ‘ਚ ਧਮਾਕਾ; ਪ੍ਰਤਾਪ ਬਾਜਵਾ ਦੇ ਭਰਾ ਸਮੇਤ ਦੋ ਵਿਧਾਇਕ ਭਾਜਪਾ ‘ਚ ਸ਼ਾਮਲ

On Punjab