PreetNama
ਫਿਲਮ-ਸੰਸਾਰ/Filmy

ਅਮਿਤਾਭ ਬੱਚਨ ਨੇ ਕੀਤੀ ‘ਕੇਬੀਸੀ-11’ ਦੀ ਧਮਾਕੇਦਾਰ ਸ਼ੁਰੂਆਤ, ਹੁਣ 19 ਅਗਸਤ ਦੀ ਉਡੀਕ

ਮੁੰਬਈਬੀਤੇ ਦਿਨੀਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਫੇਮਸ ਕੁਇਜ਼ ਗੇਮਸ਼ੋਅ ‘ਕੌਣ ਬਨੇਗਾ ਕਰੋੜਪਤੀ-11’ ਲਈ ਮੈਗਾਸਟਾਰ ਅਮਿਤਾਭ ਬੱਚਨ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਕੜੀ ਨੂੰ ਅੱਗੇ ਅੰਜ਼ਾਮ ਦਿੰਦੇ ਹੋਏ ਚੈਨਲ ਵੱਲੋਂ ਸ਼ੋਅ ਦੇ ਨਵੇਂ ਟੀਜ਼ਰ ਨੂੰ ਰਿਲੀਜ਼ ਕੀਤਾ ਗਿਆ ਹੈ।

ਟੀਜ਼ਰ ‘ਚ ਅਮਿਤਾਭ ਬੱਚਨ ਦੇ ਸ਼ੋਅ ਦੇ ਸੈੱਟ ‘ਤੇ ਧਮਾਕੇਦਾਰ ਐਂਟਰੀ ਹੁੰਦੀ ਨਜ਼ਰ ਆਈ। ਟੀਜ਼ਰ ‘ਚ ਉਨ੍ਹਾਂ ਨੇ ਸੈੱਟ ਦੀ ਖਾਸੀਅਤ ਬਾਰੇ ਦੱਸਿਆ ਤੇ ਦਰਸ਼ਕਾਂ ਤੋਂ 19ਅਗਸਤ ਤਕ ਦਾ ਇੰਤਜ਼ਾਰ ਕਰਨ ਨੂੰ ਕਿਹਾ ਕਿਉਂਕਿ ਸ਼ੋਅ ਦਾ ਪ੍ਰੀਮੀਅਰ 19 ਅਗਸਤ ਨੂੰ ਹੋ ਰਿਹਾ ਹੈ।ਬੀਤੇ ਦਿਨੀਂ ਸ਼ੋਅ ਦਾ ਨਵਾਂ ਟ੍ਰੇਲਰ ਲੌਂਚ ਕਰ ਦਿੱਤਾ ਗਿਆ ਹੈ। ਇਸ ਸਾਲ ਅਗਸਤ ‘ਚ ਪ੍ਰੀਮੀਅਰ ਲਈ ਤਿਆਰ ਸ਼ੋਅ ਦਾ ਸੀਜ਼ਨ ਆਪਣੇ ਸੁਪਨਿਆਂ ਪਿੱਛੇ ਡਟੇ ਰਹਿਣ ਦੀ ਗੱਲ ਕਰਦਾ ਹੈ। ਸ਼ੋਅ ਦਾ ਥੀਮ ਹੈ– ਵਿਸ਼ਵਾਸ ਹੈ ਖੜ੍ਹੇ ਰਹੋਅੜੇ ਰਹੋ।”

Related posts

Juhi Chawla ਨੇ ਉਠਾਇਆ 5 ਜੀ ਨੈੱਟਵਰਕ ਖ਼ਿਲਾਫ਼ ਵੱਡਾ ਕਦਮ, ਐਕਟ੍ਰੈੱਸ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ

On Punjab

Kangana Ranaut ਨੂੰ ਜਾਵੇਦ ਅਖ਼ਤਰ ਮਾਣਹਾਨੀ ਮਾਮਲੇ ‘ਚ ਮੁੰਬਈ ਕੋਰਟ ਤੋਂ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ

On Punjab

ਲਤਾ ਮੰਗੇਸ਼ਕਰ ਦੀ ਹਾਲਤ ਅਜੇ ਵੀ ਨਾਜੁਕ,ਇਨ੍ਹਾਂ ਸਿਤਾਰਿਆਂ ਨੇ ਟਵੀਟ ਕਰ ਮੰਗੀਆਂ ਦੁਆਵਾਂ

On Punjab