55.45 F
New York, US
October 27, 2026
PreetNama
ਫਿਲਮ-ਸੰਸਾਰ/Filmy

ਅਮਿਤਾਭ ਬੱਚਨ ਨੇ ਕੀਤੀ ‘ਕੇਬੀਸੀ-11’ ਦੀ ਧਮਾਕੇਦਾਰ ਸ਼ੁਰੂਆਤ, ਹੁਣ 19 ਅਗਸਤ ਦੀ ਉਡੀਕ

ਮੁੰਬਈ: ਬੀਤੇ ਦਿਨੀਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਫੇਮਸ ਕੁਇਜ਼ ਗੇਮਸ਼ੋਅ ‘ਕੌਣ ਬਨੇਗਾ ਕਰੋੜਪਤੀ-11’ ਲਈ ਮੈਗਾਸਟਾਰ ਅਮਿਤਾਭ ਬੱਚਨ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਕੜੀ ਨੂੰ ਅੱਗੇ ਅੰਜ਼ਾਮ ਦਿੰਦੇ ਹੋਏ ਚੈਨਲ ਵੱਲੋਂ ਸ਼ੋਅ ਦੇ ਨਵੇਂ ਟੀਜ਼ਰ ਨੂੰ ਰਿਲੀਜ਼ ਕੀਤਾ ਗਿਆ ਹੈ।

ਟੀਜ਼ਰ ‘ਚ ਅਮਿਤਾਭ ਬੱਚਨ ਦੇ ਸ਼ੋਅ ਦੇ ਸੈੱਟ ‘ਤੇ ਧਮਾਕੇਦਾਰ ਐਂਟਰੀ ਹੁੰਦੀ ਨਜ਼ਰ ਆਈ। ਟੀਜ਼ਰ ‘ਚ ਉਨ੍ਹਾਂ ਨੇ ਸੈੱਟ ਦੀ ਖਾਸੀਅਤ ਬਾਰੇ ਦੱਸਿਆ ਤੇ ਦਰਸ਼ਕਾਂ ਤੋਂ 19ਅਗਸਤ ਤਕ ਦਾ ਇੰਤਜ਼ਾਰ ਕਰਨ ਨੂੰ ਕਿਹਾ ਕਿਉਂਕਿ ਸ਼ੋਅ ਦਾ ਪ੍ਰੀਮੀਅਰ 19 ਅਗਸਤ ਨੂੰ ਹੋ ਰਿਹਾ ਹੈ।ਬੀਤੇ ਦਿਨੀਂ ਸ਼ੋਅ ਦਾ ਨਵਾਂ ਟ੍ਰੇਲਰ ਲੌਂਚ ਕਰ ਦਿੱਤਾ ਗਿਆ ਹੈ। ਇਸ ਸਾਲ ਅਗਸਤ ‘ਚ ਪ੍ਰੀਮੀਅਰ ਲਈ ਤਿਆਰ ਸ਼ੋਅ ਦਾ ਸੀਜ਼ਨ ਆਪਣੇ ਸੁਪਨਿਆਂ ਪਿੱਛੇ ਡਟੇ ਰਹਿਣ ਦੀ ਗੱਲ ਕਰਦਾ ਹੈ। ਸ਼ੋਅ ਦਾ ਥੀਮ ਹੈ– ਵਿਸ਼ਵਾਸ ਹੈ ਖੜ੍ਹੇ ਰਹੋ, ਅੜੇ ਰਹੋ।”

Related posts

Passport Renewal Case : ਜਾਵੇਦ ਅਖ਼ਤਰ ਨੇ ਕੰਗਨਾ ਰਣੌਤ ’ਤੇ ਲਾਇਆ ਇਹ ਇਲਜ਼ਾਮ, ਜਾਣੋ ਕੀ ਹੈ ਮਾਮਲਾ

On Punjab

Drugs Case ‘ਚ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਮਿਲ ਰਹੇ ਸਪੋਰਟ ‘ਤੇ ਕੰਗਨਾ ਰਣੌਤ ਦਾ ਤਨਜ਼ – ‘ਆਰੀਅਨ ਦੇ ਬਚਾਅ ‘ਚ ਆ ਰਹੇ ਹਨ ਮਾਫੀਆ ਪੱਪੂ’

On Punjab

ਡ੍ਰੀਮ ਗਰਲ ਦੀ ਸਕ੍ਰੀਨਿੰਗ ‘ਤੇ ਨਜ਼ਰ ਆਏ ਬਾਲੀਵੁਡ ਦੇ ਇਹ ਸਿਤਾਰੇ

On Punjab