65.84 F
New York, US
April 25, 2024
PreetNama
ਖਾਸ-ਖਬਰਾਂ/Important News

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਵਿਸ਼ੇਸ਼ ਦੂਤ ਜੌਨ ਕੈਰੀ ਅਗਲੇ ਹਫ਼ਤੇ ਜਾ ਸਕਦੇ ਹਨ ਚੀਨ

ਜਲਵਾਯੂ ਪਰਿਵਰਤਨ ਦੇ ਮੁੱਦੇ ’ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਵਿਸ਼ੇਸ਼ ਦੂਤ ਜੌਨ ਕੈਰੀ ਅਗਲੇ ਹਫ਼ਤੇ ਚੀਨ ਜਾ ਸਕਦੇ ਹਨ। ਉਨ੍ਹਾਂ ਦੀ ਯਾਤਰਾ ਦਾ ਮੁੱਖ ਉਦੇਸ਼ ਗ੍ਰੀਨ ਹਾਊਸ ਗੈਸਾਂ ਦੇ ਫੈਲਾਅ ’ਚ ਕਮੀ ਲਿਆਉਣ ਲਈ ਬੀਜਿੰਗ ਦਾ ਸਹਿਯੋਗ ਹਾਸਲ ਕਰਨਾ ਹੋਵੇਗਾ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤ ਦੀ ਯਾਤਰਾ ’ਤੇ ਆਏ ਕੈਰੀ ਨੇ ਚੀਨ ਦੇ ਸਹਿਯੋਗ ਸਬੰਧੀ ਉਮੀਦ ਤਾਂ ਪ੍ਰਗਟਾਈ ਸੀ ਪਰ ਉਸ ਇਸ ਪ੍ਰਤੀ ਪੂਰੀ ਤਰ੍ਹਾਂ ਭਰੋਸੇਮੰਦ ਨਹੀਂ ਸਨ।

ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਮੁਤਾਬਕ ਕੈਰੀ ਸ਼ੰਘਾਈ ’ਚ ਚੀਨੀ ਅਧਿਕਾਰੀਆਂ ਨਾਲ ਬੈਠਕ ਕਰ ਸਕਦੇ ਹਨ। ਬਾਇਡਨ ਪ੍ਰਸ਼ਾਸਨ ਦੇ ਕਿਸੇ ਉੱਚ ਅਧਿਕਾਰੀ ਦੀ ਇਹ ਪਹਿਲੀ ਅਧਿਕਾਰਕ ਚੀਨ ਯਾਤਰਾ ਹੋਵੇਗੀ। ਕੁਝ ਦਿਨ ਪਹਿਲਾਂ ਅਲਾਸਕਾ ’ਚ ਚੀਨ ਅਤੇ ਅਮਰੀਕਾ ਦੇ ਅਧਿਕਾਰੀ ਮਿਲੇ ਸਨ ਪਰ ਇਸ ਦੌਰਾਨ ਹੋਈ ਗੱਲਬਾਤ ’ਚ ਕੋਈ ਨਤੀਜਾ ਨਹੀਂ ਨਿਕਲ ਸਕਿਆ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕੈਰੀ ਦੀ ਯਾਤਰਾ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ। ਉਧਰ ਜਦੋਂ ਇਸ ਸਬੰਧੀ ਚੀਨ ਦੇ ਵਿਦੇਸ਼ ਮੰਤਰਾਲੇ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਵਾਸ਼ਿੰਗਟਨ ਪੋਸਟ ਨੇ ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਯਾਤਰਾ ਦੌਰਾਨ ਕੈਰੀ ਆਪਣੇ ਹਮ-ਅਹੁਦਾ ਸ਼ੀ ਝੇਨਹੁਆ ਨੂੰ ਮਿਲਣਗੇ।

Related posts

ਸਿੱਖ ਦੀ ਟਰੱਕ ਸੇਵਾ ਨੇ ਜਿੱਤਿਆ ਅਮਰੀਕੀਆਂ ਦਾ ਦਿਲ

On Punjab

Eid Ul Fitr 2023: PM ਮੋਦੀ, ਰਾਸ਼ਟਰਪਤੀ ਮੁਰਮੂ ਤੇ CM ਭਗਵੰਤ ਮਾਨ ਨੇ ਦਿੱਤੀ ਈਦ ‘ਤੇ ਵਧਾਈ

On Punjab

ਅਫਗਾਨਿਸਤਾਨ : ਫੌਜ ਦੇ ਹੈਲੀਕਾਪਟਰ ਰਾਹੀਂ ਤਾਲਿਬਾਨ ਕਮਾਂਡਰ ਘਰ ਲੈ ਆਇਆ ਲਾੜੀ ਨੂੰ, ਜਾਣੋ ਪੂਰਾ ਮਾਮਲਾ

On Punjab