PreetNama
ਖਾਸ-ਖਬਰਾਂ/Important News

ਅਮਰੀਕਾ ਦੇ ਹੋਟਲ ‘ਚ ਲੱਗੀ ਭਿਆਨਕ ਅੱਗ

America Minneapolis Hotel Fire: ਵਾਸ਼ਿੰਗਟਨ: ਅਮਰੀਕੀ ਦੇ ਮਿਨੇਸੋਟਾ ਦੇ ਮਿੰਨੇਪੋਲਿਸ ਵਿੱਚ ਵੀਰਵਾਰ ਤੜਕਸਾਰ ਇਕ ਹੋਟਲ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ । ਇਸ ਘਟਨਾ ਦੇ ਬਾਅਦ ਤਕਰੀਬਨ 250 ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਦਕਿ 3 ਲੋਕਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ ।

ਮੀਡੀਆ ਅਨੁਸਾਰ ਇਸ 3 ਮੰਜ਼ਿਲਾ ਹੋਟਲ ਫ੍ਰਾਂਸਿਸ ਡ੍ਰੇਕ ਦੀ ਇਮਾਰਤ ਵਿੱਚ ਤੜਕਸਾਰ 3 ਵਜੇ ਅੱਗ ਲੱਗ ਗਈ ਸੀ । ਦੱਸ ਦੇਈਏ ਕਿ ਇਸ ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਕਰੀਬ 250 ਲੋਕਾਂ ਨੂੰ ਦੂਜੀ ਜਗ੍ਹਾ ਲਿਜਾਇਆ ਗਿਆ ।

ਇਸ ਸਬੰਧੀ ਅੱਗ ਬੁਝਾਊ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਬੇਹੋਸ਼ ਹੋਏ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ । ਫਿਲਹਾਲ ਇਸ ਮਾਮਲੇ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਚੱਲ ਸਕਿਆ ਹੈ ।

Related posts

ਜੋਅ ਬਿਡੇਨ ਅਤੇ ਕਮਲਾ ਹੈਰਿਸ ਨੇ ਭਾਰਤੀਆਂ ਨੂੰ ਇੰਝ ਦਿੱਤੀ ਨਵਰਾਤਰੀ ਦੀ ਵਧਾਈ

On Punjab

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ, ਹਥਿਆਰ ਦੀ ਸਫ਼ਾਈ ਕਰਦਿਆਂ ਚੱਲੀ ਗੋਲ਼ੀ

On Punjab

ਮਹਾਤਮਾ ਗਾਂਧੀ ਦੀ ਪੜਪੋਤੀ ਨੇ ਕਾਰੋਬਾਰੀ ਨੂੰ ਲਾਇਆ ਚੂਨਾ, ਹੋਈ 7 ਸਾਲ ਦੀ ਜੇਲ੍ਹ

On Punjab