PreetNama
ਖਾਸ-ਖਬਰਾਂ/Important News

ਅਮਰੀਕਾ ਦੇ ਪਹਿਲੇ ਸਿਆਹਫਾਮ ਵਿਦੇਸ਼ ਮੰਤਰੀ ਕੋਲਿਨ ਪਾਵੇਲ ਦਾ ਕੋਰੋਨਾ ਨਾਲ ਦੇਹਾਂਤ

ਅਮਰੀਕਾ ਦੇ ਪਹਿਲੇ ਸਿਆਫਾਮ ਵਿਦੇਸ਼ ਮੰਤਰੀ ਰਹੇ ਕੋਲਿਨ ਪਾਵੇਲ ਦਾ ਕੋਰੋਨਾ ਇਨਫੈਕਸ਼ਨ ਕਾਰਨ ਦੇਹਾਂਤ ਹੋ ਗਿਆ ਜਦੋਂਕਿ ਉਨ੍ਹਾਂ ਨੇ ਕੋਰੋਨਾ ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲਈਆਂ ਸਨ। ਉਹ 84 ਸਾਲ ਦੇ ਸਨ। ਜਮੈਕਾ ਦੇ ਪਰਵਾਸੀ ਮਾਤਾ-ਪਿਤਾ ਦੀ ਸੰਤਾਨ ਪਾਵੇਲ ਨੂੰ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ 2001 ‘ਚ ਵਿਦੇਸ਼ ਮੰਤਰੀ ਬਣਾਇਆ ਸੀ। 1991 ‘ਚ ਖਾੜੀ ਜੰਗ ਦੌਰਾਨ ਇਹ ਚਾਰ ਸਟਾਰ ਜਨਰਲ ਹੋਣ ਦੇ ਨਾਤੇ ਅਮਰੀਕੀ ਫ਼ੌਜ ਦੇ ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਸਨ। ਉਸ ਸਮੇਂ ਬੁਸ਼ ਦੇ ਪਿਤਾ ਜਾਰਜ ਐੱਚਡਬਲਯੂ ਬੁਸ਼ ਅਮਰੀਕਾ ਦੇ ਰਾਸ਼ਟਰਪਤੀ ਸਨ।

ਪਾਵੇਲ ਨੇ 2003 ‘ਚ ਸੰਯੁਕਤ ਰਾਸ਼ਟਰ ‘ਚ ਇਰਾਕੀ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਵਿਸ਼ਵ ਲਈ ਖ਼ਤਰਾ ਦੱਸਿਆ ਸੀ। ਉਸ ਤੋਂ ਬਾਅਦ ਅਮਰੀਕਾ ਨੇ ਇਰਾਕ ‘ਤੇ ਹਮਲਾ ਕੀਤਾ ਤੇ ਸੱਦਾਮ ਹੁਸੈਨ ਨੂੰ ਸੱਤਾ ਤੋਂ ਲਾਂਭੇ ਕੀਤਾ ਸੀ। ਬਾਅਦ ‘ਚ ਸੱਦਾਮ ਹੁਸੈਨ ਖ਼ਿਲਾਫ਼ ਉਨ੍ਹਾਂ ਦੇ ਸਬੂਤ ਸਹੀ ਨਹੀਂ ਪਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਦੇ ਅਕਸ ਨੂੰ ਧੱਕਾ ਲੱਗਾ ਸੀ। ਪਾਵੇਲ ਅਮਰੀਕਾ ਵੱਲੋਂ ਵਿਅਤਨਾਮ ‘ਚ ਜੰਗ ਵੀ ਲੜ ਚੁੱਕੇ ਸਨ। ਉਸ ਲੜਾਈ ‘ਚ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਵੀ ਹੋਏ ਸਨ। ਉਹ 1987-89 ਤਕ ਅਮਰੀਕਾ ਦੇ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਕੌਮੀ ਸੁਰੱਖਿਆ ਸਲਾਹਕਾਰ ਵੀ ਰਹੇ ਸਨ।

Related posts

ਕੈਨੇਡਾ ‘ਚ ਪੰਜਾਬੀ ਦੀ ਮੌਤ

On Punjab

ਕਦੇ ਨਗੀ ਭੁਲਾਂਗਾ ਕੋਰੋਨਾ ਚੀਨ ਤੋਂ ਆਇਆ, ਟਰੰਪ ਨੇ ਕਿਹਾ ਫਿਰ ਸੱਤਾ ਮਿਲੀ ਤਾਂ ‘ਡਰੈਗਨ’ ‘ਤੇ ਨਿਰਭਰਤਾ ਕਰ ਦੇਵਾਂਗਾ ਖ਼ਤਮ

On Punjab

Trump Daughter Wedding: ਡੋਨਾਲਡ ਟਰੰਪ ਦੀ ਧੀ ਟਿਫਨੀ ਨੇ ਬੁਆਏਫ੍ਰੈਂਡ ਮਾਈਕਲ ਬੋਲੋਸ ਨਾਲ ਕੀਤਾ ਵਿਆਹ, ਇੱਥੇ ਦੇਖੋ ਫੋਟੋਆਂ

On Punjab