PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਸਾਹਿਲੀ ਸ਼ਹਿਰ ’ਚ ਗੋਲੀਬਾਰੀ, 11 ਜ਼ਖ਼ਮੀ

ਅਮਰੀਕਾ- ਅਮਰੀਕਾ ਦੇ ‘ਦੱਖਣੀ ਕੈਰੋਲੀਨਾ’ ਦੇ ਸਾਹਿਲੀ ਸ਼ਹਿਰ ਵਿਚ ਐਤਵਾਰ ਰਾਤ ਨੂੰ ਹੋਈ ਗੋਲੀਬਾਰੀ ਵਿਚ ਘੱਟੋ ਘੱਟ 11 ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਲਿਟਲ ਰਿਵਰ ਵਿਚ ਰਾਤ ਕਰੀਬ ਸਾਢੇ ਨੌਂ ਵਜੇ ਹੋਈ ਗੋਲੀਬਾਰੀ ਵਿਚ ਜ਼ਖ਼ਮੀ ਹੋਏ 11 ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਪਰ ‘ਹੋਰੀ ਕਾਊਂਟੀ’ ਪੁਲੀਸ ਨੇ ਕਿਸੇ ਵੀ ਜ਼ਖ਼ਮੀ ਦੀ ਹਾਲਤ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।

ਪੁਲੀਸ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਤਫ਼ਤੀਸ਼ਕਾਰਾਂ ਨੂੰ ਨਿੱਜੀ ਵਾਹਨਾਂ ਵਿਚ ਕੁਝ ਹੋਰ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਦੀ ਜਾਣਕਾਰੀ ਮਿਲੀ ਹੈ। ਅਧਿਕਾਰੀਆਂ ਨੇ ਸ਼ੱਕੀਆਂ ਜਾਂ ਗੋਲੀਬਾਰੀ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਲਿਟਲ ਰਿਵਰ ‘ਮਾਯਰਟਲ ਬੀਚ’ ਤੋਂ ਕਰੀਬ 20 ਮੀਲ (32 ਕਿਲੋਮੀਟਰ) ਉੱਤਰ ਪੂਰਬ ਵਿਚ ਹੈ।

Related posts

Rising Bharat Summit 2024 : ਭਾਰਤੀ ਜੀਵਨ ਤੋਂ ਧਰਮ ਨੂੰ ਹਟਾਉਣਾ ਅਸੰਭਵ-ਜੇ ਸਾਈ ਦੀਪਕ

On Punjab

ਜਾਪਾਨ ’ਚ ਕਿਰਾਏ ’ਤੇ ਕਾਰ ਲੈ ਕੇ ਲੋਕ ਕਰ ਰਹੇ ਨੇ ਆਹ ਕੰਮ

On Punjab

ਕੋਰੋਨਾ ਵੈਕਸੀਨ ਦਾ ਮੋਟੇ ਲੋਕਾਂ ‘ਤੇ ਨਹੀਂ ਹੋਵੇਗਾ ਅਸਰ! ਵਿਗਿਆਨੀਆਂ ਨੇ ਦੱਸੀ ਵਜ੍ਹਾ

On Punjab