PreetNama
ਖਾਸ-ਖਬਰਾਂ/Important News

ਅਮਰੀਕਾ ਚੋਣਾਂ: ਰਾਸ਼ਟਰਪਤੀ ਬਣਨ ਲਈ ਟਰੰਪ ਦੀਆਂ ਭਾਰਤੀਆਂ ‘ਤੇ ਆਸਾਂ

ਵਾਸ਼ਿੰਗਟਨ: ਅਮਰੀਕਾ ‘ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੋਵੇਗੀ। ਅਜਿਹੇ ‘ਚ ਰਿਪਬਲਿਕਨ ਤੇ ਡੈਮੋਕ੍ਰੇਟਿਕ ਦੋਵੇਂ ਹੀ ਸਿਆਸੀ ਪਾਰਟੀਆਂ ਦੋ ਮਿਲੀਅਨ ਤੋਂ ਜ਼ਿਆਦਾ ਭਾਰਤੀ ਅਮਰੀਕੀ ਵੋਟਰਾਂ ਨੂੰ ਆਪਣੇ ਵੱਲ ਉਤਸ਼ਾਹਿਤ ਕਰਨ ਦੀ ਪੂਰੀ ਤਿਆਰੀ ਕਰ ਰਹੀਆਂ ਹਨ।

ਇਸ ਦਰਮਿਆਨ ਰਿਪਬਲਿਕਨ ਪਾਰਟੀ ਨੇ ਹਾਊਡੀ ਮੋਦੀ ਤੇ ਨਮਸਤੇ ਟਰੰਪ ਇਵੈਂਟਸ ਦਾ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ‘ਚ ਹਿਊਸਟਨ ‘ਚ ‘ਹਾਓਡੀ ਮੋਦੀ’ ਪ੍ਰੋਗਰਾਮ ਅਤੇ ਅਹਿਮਦਾਬਾਦ ‘ਚ ‘ਨਮਸਤੇ ਟਰੰਪ’ ਪ੍ਰੋਗਰਾਮ ‘ਚ ਦੋਵੇਂ ਲੀਡਰਾਂ ਦੇ ਭਾਸ਼ਨ ਨੂੰ ਜੋੜ ਕੇ ਦਿਖਾਇਆ ਗਿਆ ਹੈ। ਇਸ ਵੀਡੀਓ ਨੂੰ ‘ਚਾਰ ਸਾਲ ਹੋਰ’ ਟਾਈਟਲ ਦਿੱਤਾ ਗਿਆ ਹੈ।

ਇਨ੍ਹਾਂ ਦੋਵਾਂ ਪ੍ਰੋਗਰਾਮਾਂ ‘ਚ ਟਰੰਪ ਅਤੇ ਮੋਦੀ ਨੇ ਇਕੱਠਿਆਂ ਭਾਰੀ ਭੀੜ ਨੂੰ ਸੰਬੋਧਨ ਕੀਤਾ ਸੀ। ਹੁਣ ਰਾਸ਼ਟਰਪਤੀ ਚੋਣ ‘ਚ ਪ੍ਰਚਾਰ ਲਈ ਕਿੰਬਰਲੀ ਗੁਈਲਫਾਇਲ ਨੇ ਦੋਵਾਂ ਲੀਡਰਾਂ ਦਾ ਵੀਡੀਓ ਸ਼ੇਅਰ ਕੀਤਾ ਹੈ। ਕਿੰਬਰਲੀ ਨੇ ਲਿਖਿਆ ‘ਅਮਰੀਕਾ ਦਾ ਭਾਰਤ ਨਾਲ ਇਕ ਖਾਸ ਰਿਸ਼ਤਾ ਹੈ। ਸਾਡੀ ਕੈਂਪੇਨ ਨੂੰ ਭਾਰਤੀ ਅਮਰੀਕੀਆਂ ਦਾ ਸਾਥ ਹੈ।’

ਇਹ ਵੀਡੀਓ ਹਾਓਡੀ ਮੋਦੀ ਦੇ ਈਵੈਂਟ ਨਾਲ ਸ਼ੁਰੂ ਹੁੰਦਾ ਹੈ ਜੋ 22 ਸਤੰਬਰ, 2019 ਨੂੰ ਟੈਕਸਾਸ ਦੇ ਹਿਊਸਟਨ ‘ਚ ਕਰਵਾਇਆ ਗਿਆ ਸੀ। ਜਿੱਥੇ ਪੂਰੇ ਅਮਰੀਕਾ ਤੋਂ ਭਾਰਤੀ ਮੂਲ ਦੇ 50,000 ਲੋਕ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਵੀਡੀਓ ‘ਚ ਨਮਸਤੇ ਟਰੰਪ ਪ੍ਰੋਗਰਾਮ ਦਾ ਹਿੱਸਾ ਦਿਖਾਇਆ ਜਾਂਦਾ ਹੈ। ਨਮਸਤੇ ਟਰੰਪ ਇਸ ਸਾਲ 24 ਫਰਵਰੀ ਨੂੰ ਅਹਿਮਦਾਬਾਦ ‘ਚ ਕਰਵਾਇਆ ਗਿਆ ਸੀ।

ਚੋਣ ਅਭਿਆਨ ਲਈ ਜਾਰੀ ਕੀਤ ਵੀਡੀਓ ‘ਚ ਟਰੰਪ ਬੋਲ ਰਹੇ ਹਨ ਕਿ ਅਮਰੀਕਾ, ਭਾਰਤ ਨੂੰ ਪਿਆਰ ਕਰਦਾ ਹੈ। ਅਮਰੀਕਾ, ਭਾਰਤ ਦਾ ਸਨਮਾਨ ਕਰਦਾ ਹੈ। ਅਮਰੀਕਾ ਹਮੇਸ਼ਾਂ ਭਾਰਤੀਆਂ ਦਾ ਵਫਾਦਾਰ ਰਹੇਗਾ।

Related posts

ਖਾਲਿਸਤਾਨੀ ਤੇ ਕਸ਼ਮੀਰੀ ਹੋਏ ਇੱਕਜੁੱਟ, ਅਮਰੀਕਾ ‘ਚ ਰੋਸ ਪ੍ਰਦਰਸ਼ਨ

On Punjab

Book Review : ਭਗਤ ਸਿੰਘ ਦੀ ਜੀਵਨੀ ’ਤੇ ਆਧਾਰਿਤ ਨਾਵਲ ‘ਰੰਗ ਦੇ ਬਸੰਤੀ ਚੋਲਾ’

On Punjab

ਕੈਨੇਡਾ ਦੇ ਹਾਊਸ ਆਫ ਕਾਮਨਜ਼ ਨੇ ਨਵੰਬਰ ਨੂੰ ‘ਹਿੰਦੂ ਵਿਰਾਸਤੀ ਮਹੀਨੇ’ ਵਜੋਂ ਮਨਾਉਣ ਨੂੰ ਦਿੱਤੀ ਮਾਨਤਾ

On Punjab