PreetNama
ਰਾਜਨੀਤੀ/Politics

ਅਫਗਾਨਿਸਤਾਨ ’ਚ ਫਸੇ ਭਾਰਤੀਆਂ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਵੱਡਾ ਬਿਆਨ, ਹਿੰਦੂਆਂ ਅਤੇ ਸਿੱਖਾਂ ਨੂੰ ਲਿਆਵਾਂਗੇ ਭਾਰਤ

ਅਫਗਾਨਿਸਤਾਨ ਵਿਚ ਤਾਲਿਬਾਨ ਇਕ ਵਾਰ ਫਿਰ ਤੋਂ ਸੱਤਾ ਵਿਚ ਪਰਤ ਆਇਆ ਹੈ। ਤਾਲਿਬਾਨ ਰਾਜ ਦੀ ਸ਼ੁਰੂਆਤ ਹੁੰਦੇ ਹੀ ਕਈ ਥਾਂ ਹਿੰਸਕ ਘਟਨਾਵਾਂ ਸਾਹਮਣੇ ਆਈ ਹੈ। ਲੋਕ ਦੇਸ਼ ਛੱਡ ਕੇ ਦੂਜੀ ਥਾਂ ਜਾ ਰਹੇ ਹਨ, ਜਿਸ ਕਾਰਨ ਕਾਬੁਲ ਏਅਰਪੋਰਟ ’ਤੇ ਭਾਰੀ ਭੀਡ਼ ਇਕੱਠੀ ਹੋ ਗਈ। ਇਸ ਦੌਰਾਨ ਅਫ਼ਗਾਨਿਸਤਾਨ ਵਿਚ ਰਹਿ ਰਹੇ ਕਈ ਹਿੰਦੂ ਅਤੇ ਸਿੱਖਾਂ ਨੂੰ ਲੈ ਕੇ ਵੀ ਸਰਕਾਰ ਨੂੰ ਚਿੰਤਾ ਹੋਣ ਲੱਗੀ ਹੈ। ਇਸ ’ਤੇ ਕੇਂਦਰ ਸਰਕਾਰ ਵੱਲੋਂ ਪ੍ਰਤੀਕਿਰਿਆ ਆਈ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅਫ਼ਗਾਨ ਵਿਚ ਰਹਿਣ ਵਾਲੇ ਹਿੰਦੂਆਂ ਅਤੇ ਸਿੱਖਾਂ ਨੂੰ ਬਾਹਰ ਕੱਢਣ ਲਈ ਵਿਦੇਸ਼ ਮੰਤਰਾਲੇ ਅਤੇ ਹੋਰ ਵਿਭਾਗ ਸਾਰੇ ਲੋੜੀਂਦੇ ਪ੍ਰਬੰਧ ਕਰਨਗੇ। ਪੁਰੀ ਨੇ ਇਹ ਜਵਾਬ ਉਸ ਗੱਲ ’ਤੇ ਦਿੱਤਾ, ਜਿਸ ਵਿਚ ਉਨ੍ਹਾਂ ਨਾਲ ਅਫਗਾਨਿਸਤਾਨ ਤੋਂ ਸਿੱਖਾਂ ਅਤੇ ਹਿੰਦੂਆਂ ਨੂੰ ਕੱਢਣ ਨੂੰ ਲੈ ਕੇ ਸਵਾਲ ਕੀਤਾ ਗਿਆ।

Related posts

ਆਤਿਸ਼ੀ ਦੀ ਚੋਣ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਚੁਣੌਤੀ, ਹਾਈ ਕੋਰਟ ਵੱਲੋਂ ਨੋਟਿਸ ਜਾਰੀ

On Punjab

ਅਮਿਤ ਸ਼ਾਹ ਨੂੰ ਹੋਇਆ ਕੋਰੋਨਾ ਪੌਜ਼ੇਟਿਵ, ਖੁਦ ਕੀਤਾ ਟਵੀਟ

On Punjab

ਰੱਖੜੀ ਦੇ ਤਿਉਹਾਰ ‘ਤੇ ਦੁਕਾਨਦਾਰਾਂ ਨੂੰ ਕੈਪਟਨ ਦੀ ਖਾਸ ਸਲਾਹ, ਕਰਨਾ ਪਏਗਾ ਇਹ ਕੰਮ

On Punjab