51.28 F
New York, US
October 24, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਡਾਨੀ ਟੋਟਲ ਗੈਸ ਕੰਪਨੀ ਨੇ ਸੀ.ਐੱਨ.ਜੀ. ਦੀ ਕੀਮਤ 4.45 ਰੁਪਏ ਪ੍ਰਤੀ ਕਿੱਲੋ ਵਧਾਈ

ਨਵੀਂ ਦਿੱਲੀ-  ਸ਼ਹਿਰੀ ਗੈਸ ਵੰਡ ਕੰਪਨੀ ‘ਅਡਾਨੀ ਟੋਟਲ ਗੈਸ ਲਿਮਟਿਡ’ ਨੇ ਵਾਹਨਾਂ ਵਿੱਚ ਵਰਤੀ ਜਾਣ ਵਾਲੀ ਕੰਪਰੈਸਡ ਨੈਚੁਰਲ ਗੈਸ (CNG) ਦੀਆਂ ਕੀਮਤਾਂ ਵਿੱਚ 4.45 ਰੁਪਏ ਪ੍ਰਤੀ ਕਿੱਲੋ ਤੱਕ ਦਾ ਵਾਧਾ ਕੀਤਾ ਹੈ। ਕੰਪਨੀ ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤਰਲੀਕ੍ਰਿਤ ਕੁਦਰਤੀ ਗੈਸ (LNG) ਦੀਆਂ ਕੀਮਤਾਂ ਵਿੱਚ ਤੇਜ਼ੀ, ਘਰੇਲੂ ਗੈਸ ਦੀ ਉਪਲੱਬਧਤਾ ਵਿੱਚ ਕਮੀ ਅਤੇ ਸਪਲਾਈ ਵਿੱਚ ਕਟੌਤੀ ਨੂੰ ਇਸ ਫ਼ੈਸਲੇ ਦਾ ਮੁੱਖ ਕਾਰਨ ਦੱਸਿਆ ਹੈ।

‘ਅਡਾਨੀ ਟੋਟਲ ਗੈਸ ਲਿਮਟਿਡ’ (ATGL) ਦੀ ਵੈੱਬਸਾਈਟ ਮੁਤਾਬਕ, ਅਹਿਮਦਾਬਾਦ ਵਿੱਚ ਇਸ ਦੇ ਪੰਪਾਂ ’ਤੇ ਸੀ.ਐੱਨ.ਜੀ. ਦੀ ਕੀਮਤ ਵਧ ਕੇ 98.47 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਉੱਥੇ ਹੀ, ਹਰਿਆਣਾ ਦੇ ਫ਼ਰੀਦਾਬਾਦ ਵਿੱਚ ਇਹ 102.60 ਰੁਪਏ ਅਤੇ ਪੰਜਾਬ ਦੇ ਜਲੰਧਰ ਵਿੱਚ 100 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ।

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਐੱਲ.ਐੱਨ.ਜੀ. ਦੀਆਂ ਹਾਜ਼ਰ (ਸਪੌਟ) ਕੀਮਤਾਂ ਫ਼ਰਵਰੀ 2026 ਦੇ 10-12 ਡਾਲਰ ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ (MMBtu) ਤੋਂ ਵਧ ਕੇ ਲਗਪਗ 30 ਡਾਲਰ ਹੋ ਗਈਆਂ ਹਨ। ਇਸ ਨਾਲ ਦਰਾਮਦ ਕੀਤੀ ਜਾਣ ਵਾਲੀ ਗੈਸ ਦੀ ਲਾਗਤ ਕਾਫ਼ੀ ਵਧ ਗਈ ਹੈ। ਇਸ ਤੋਂ ਇਲਾਵਾ, ਸਰਕਾਰੀ ਖੇਤਰ ਦੀਆਂ ਕੰਪਨੀਆਂ ਦੇ ਘਰੇਲੂ ਗੈਸ ਖੇਤਰਾਂ ਤੋਂ ਨਵੇਂ ਖੂਹਾਂ ਵਾਲੀ ਗੈਸ (NWG) ਦੀ ਉਪਲਬਧਤਾ ਘਟੀ ਹੈ। ਸਰਕਾਰ ਦੇ ਇੱਕ ਹੁਕਮ ਤੋਂ ਬਾਅਦ ਉੱਚ ਦਬਾਅ ਅਤੇ ਉੱਚ ਤਾਪਮਾਨ (HPHT) ਵਾਲੇ ਗੈਸ ਖੇਤਰਾਂ ਤੋਂ ਵੀ ਸਪਲਾਈ ਵਿੱਚ ਕਮੀ ਆਈ ਹੈ।

ਅਡਾਨੀ ਟੋਟਲ ਨੇ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ ਸੀ.ਐੱਨ.ਜੀ. ਦੀ ਮੰਗ ਪੂਰੀ ਕਰਨ ਲਈ ਵਾਜਬ ਕੀਮਤਾਂ ’ਤੇ ਉਪਲੱਬਧ ਘਰੇਲੂ ਗੈਸ ਦਾ ਹਿੱਸਾ ਘਟਿਆ ਹੈ। ਸਪਲਾਈ ਵਿੱਚ ਆਈ ਇਸ ਘਾਟ ਨੂੰ ਪੂਰਾ ਕਰਨ ਲਈ ਹੋਰਾਂ ਸਰੋਤਾਂ ਤੋਂ ਗੈਸ ਖ਼ਰੀਦਣੀ ਪੈ ਰਹੀ ਹੈ, ਜਿਸ ਨਾਲ ਕੁੱਲ ਲਾਗਤ ਵਧ ਗਈ ਹੈ। ਕੰਪਨੀ ਦੇ ਬੁਲਾਰੇ ਅਨੁਸਾਰ, ਕੰਪਨੀ ਖ਼ਪਤਕਾਰਾਂ ’ਤੇ ਵਧੀ ਹੋਈ ਲਾਗਤ ਦਾ ਬੋਝ ਘੱਟ ਤੋਂ ਘੱਟ ਰੱਖਣ ਅਤੇ ਸੀ.ਐੱਨ.ਜੀ. ਦੀ ਨਿਰਵਿਘਨ ਉਪਲਬਧਤਾ ਯਕੀਨੀ ਬਣਾਉਣ ’ਤੇ ਧਿਆਨ ਦੇ ਰਹੀ ਹੈ। ਅਡਾਨੀ ਟੋਟਲ ਨੇ ਦੱਸਿਆ ਕਿ ਕੀਮਤਾਂ ਵਿੱਚ ਇਹ ਸੋਧ ਖ਼ਰੀਦ ਲਾਗਤ ਵਿੱਚ ਹੋਏ ਵਾਧੇ ਦੀ ਅੰਸ਼ਕ ਭਰਪਾਈ ਕਰਨ ਅਤੇ ਗਾਹਕਾਂ ਨੂੰ ਭਰੋਸੇਯੋਗ ਸਪਲਾਈ ਜਾਰੀ ਰੱਖਣ ਲਈ ਕੀਤੀ ਗਈ ਹੈ।

Related posts

ਸੰਸਦ ਭਵਨ ਦੀ ਛੱਤ ‘ਤੇ 6.5 ਮੀਟਰ ਉੱਚੇ ਅਸ਼ੋਕਾ ਸਤੰਭ ਦਾ ਪੀਐਮ ਮੋਦੀ ਨੇ ਕੀਤਾ ਉਦਘਾਟਨ

On Punjab

ਸਟੈਚੂ ਆਫ ਯੂਨਿਟੀ ’ਤੇ ਤਰੇੜਾਂ ਆਉਣ ਦੀ ਅਫਵਾਹ ਫੈਲਾਉਣ ਵਾਲੇ ਖ਼ਿਲਾਫ਼ ਕੇਸ

On Punjab

India-US Relation : ਭਾਰਤ ਨਾਲ ਰਿਸ਼ਤਿਆਂ ‘ਚ ਡੈਮੇਜ ਕੰਟਰੋਲ ‘ਚ ਜੁਟਿਆ ਅਮਰੀਕਾ, ਸੱਤਵੇਂ ਬੇੜੇ ਦੀ ਹਰਕਤ ਨਾਲ ਤਲਖ਼ ਹੋਏ ਸਬੰਧ

On Punjab