PreetNama
ਖੇਡ-ਜਗਤ/Sports News

ਅਖਤਰ ਦੇ ਲਾਹੌਰ ‘ਚ ਬਰਫਬਾਰੀ ਵਾਲੇ ਬਿਆਨ ਤੇ ਗਾਵਸਕਰ ਨੇ ਕਿਹਾ…

sunil gavaskar says: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਪੈਸਾ ਇਕੱਠਾ ਕਰਨ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਖੇਡਣ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ, ਜਦੋਂ ਪਾਕਿਸਤਾਨ ਦੇ ਸਾਬਕਾ ਕਪਤਾਨ ਰਮੀਜ਼ ਰਾਜਾ ਨੇ ਸੁਨੀਲ ਗਾਵਸਕਰ ਨੂੰ ਆਪਣੇ ਯੂ ਟਿਊਬ ਚੈਨਲ ‘ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਲੜੀ ਬਾਰੇ ਪੁੱਛਿਆ ਤਾਂ ਗਾਵਸਕਰ ਨੇ ਕਿਹਾ ਸੀ, “ਲਾਹੌਰ ਵਿੱਚ ਬਰਫਬਾਰੀ ਹੋ ਸਕਦੀ ਹੈ, ਪਰ ਦੁਵੱਲੀ ਕ੍ਰਿਕਟ ਲੜੀ ਨਹੀਂ।”

ਗਾਵਸਕਰ ਦੇ ਇਸ ਬਿਆਨ ਤੋਂ ਬਾਅਦ ਸ਼ੋਏਬ ਅਖਤਰ ਨੇ ਟਵਿੱਟਰ ‘ਤੇ ਉਨ੍ਹਾਂ ਨੂੰ ਜਵਾਬ ਦਿੱਤਾ ਸੀ। ਸ਼ੋਏਬ ਅਖਤਰ ਨੇ ਲਾਹੌਰ ਦੀ ਇੱਕ ਤਸਵੀਰ ਪੋਸਟ ਕੀਤੀ ਸੀ, ਜਿੱਥੇ ਬਰਫ ਪੈ ਰਹੀ ਸੀ। ਸ਼ੋਏਬ ਅਖਤਰ ਨੇ ਗਾਵਸਕਰ ਨੂੰ ਜੁਆਬ ਦਿੰਦਿਆਂ ਲਿਖਿਆ, “ਸੰਨੀ ਭਰਾ, ਲਾਹੌਰ ‘ਚ ਪਿੱਛਲੇ ਸਾਲ ਬਰਫਬਾਰੀ ਹੋਈ ਸੀ। ਇਸ ਲਈ ਕੁੱਝ ਵੀ ਅਸੰਭਵ ਨਹੀਂ ਹੈ।” ਸ਼ੋਏਬ ਅਖਤਰ ਦੇ ਇਸ ਟਵੀਟ ਤੋਂ ਬਾਅਦ ਹੁਣ ਸੁਨੀਲ ਗਾਵਸਕਰ ਨੇ ਇੱਕ ਮਜ਼ਾਕੀਆ ਜਵਾਬ ਦਿੱਤਾ ਹੈ। ਸੁਨੀਲ ਗਾਵਸਕਰ ਨੇ ਕਿਹਾ, “ਮੈਨੂੰ ਲਾਹੌਰ ਵਿੱਚ ਬਰਫਬਾਰੀ ਦੇ ਬਿਆਨ ਉੱਤੇ ਸ਼ੋਏਬ ਅਖਤਰ ਦਾ ਜਵਾਬ ਪਸੰਦ ਆਇਆ ਹੈ। ਇੱਕ ਤੇਜ਼ ਗੇਂਦਬਾਜ਼ ਦਾ Sense of humor, ਮਜ਼ਾ ਆ ਗਿਆ।”

ਸੁਨੀਲ ਗਾਵਸਕਰ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, ‘ਰਮੀਜ਼ ਰਾਜਾ ਨਾਲ ਮੇਰੀ ਜੋ ਵੀ ਗੱਲਬਾਤ ਹੋਈ ਸੀ। ਮੈਂ ਇਸ ਦਾ ਬਹੁਤ ਅਨੰਦ ਲਿਆ, ਪਰ ਸਭ ਤੋਂ ਜ਼ਿਆਦਾ ਅਨੰਦ ਸ਼ੋਏਬ ਅਖਤਰ ਦੇ ਜਵਾਬ ਤੇ ਆਇਆ ਜਿਸ ਵਿੱਚ ਅਖਤਰ ਨੇ ਲਾਹੌਰ ਵਿੱਚ ਬਰਫਬਾਰੀ ਬਾਰੇ ਗੱਲ ਕੀਤੀ ਸੀ। ਸ਼ੋਏਬ ਨੇ ਸ਼ਾਨਦਾਰ ਵਾਪਸੀ ਕੀਤੀ। ਇੱਕ ਤੇਜ਼ ਗੇਂਦਬਾਜ਼ ਜਿਸ ਵਿੱਚ Sense of humor ਹੋਵੇ,ਵਾਹ ਮੈਨੂੰ ਇਹ ਪਸੰਦ ਹੈ।”

Related posts

ਬੇਨਕ੍ਰਾਫਟ ਦੇ ਬਿਆਨ ਨਾਲ ਮੁਡ਼ ਚਰਚਾ ‘ਚ Sandpaper Gate, ਐਡਮ ਗਿਲਕ੍ਰਿਸਟ ਤੇ ਮਾਈਕਲ ਕਲਾਰਕ ਨੇ ਦਿੱਤੀ ਵੱਡੀ ਪ੍ਰਤੀਕਿਰਿਆ

On Punjab

Neeraj Chopra : ਜਦੋਂ ਮਾਂ-ਪਿਓ ਨੂੰ ਫਲਾਈਟ ‘ਚ ਲੈ ਗਏ ਨੀਰਜ, ਇੰਟਰਨੈੱਟ ਮੀਡੀਆ ‘ਤੇ ਛਾ ਗਏ, ਦੇਸ਼ ਨੇ ਲਿਖਿਆ- ਤੁਸੀਂ ਸਾਡੇ ਹੀਰੋ

On Punjab

ਪੈਰਿਸ ਓਲੰਪਿਕ: ਵਿਨੇਸ਼ ਫੋਗਾਟ ਸੈਮੀਫਾਈਨਲ ’ਚ ਪੁੱਜੀ

On Punjab