48.24 F
New York, US
March 29, 2024
PreetNama
ਸਮਾਜ/Social

ੲਿਹ ਜੋ ਦਿਲ ਤੇ

ੲਿਹ ਜੋ ਦਿਲ ਤੇ ਵਗਣ ਆਈ ਹੈ ਸਿੱਲੀ ਜੲੀ ਹਵਾ
ਉਹਦੇ ਹੰਝੂਅਾਂ ਚ ਭਿੱਜੀ ਦਰਦ ਭਰੀ ਅਾਹ ਤਾਂ ਨਹੀਂ।
ਮੇਰੇ ਸੀਨੇ ਤੇ ਸੌਂ ਕੇ ਰਾਤ ਭਰ ਜੋ ਚੂਰ ਰਹੇ
ਪੋਹ ਦੀ ਰਾਤਾਂ ਚ ਕੰਬਦੇ ਓਸਦੇ ਹੀ ਸਾਹ ਤਾਂ ਨਹੀਂ।
ਬੇੜੀ ਦੀ ਤਰ੍ਹਾਂ ਪੈ ਗੲੀ ਜੋ ਪੈਰਾਂ ਚ ਮੇਰੇ
ੳੁਹਦੇ ਨੈਣਾਂ ਚ ਅਾੲੀ ਬੇਚੈਨੀ ਖਾਹ-ਮਖਾਹ ਤਾਂ ਨਹੀਂ।
ਜਿਸ ਗਲਤੀ ਦੀ ਸਜ਼ਾ ਭੋਗ ਰਹੇ ਨੇ ਹੁਸਨ ਵਾਲੇ
ਕਾਲਖ ਭਰੇ ਕੀਤੇ ਮੇਰੇ ੲੀ ਗੁਨਾਹ ਤਾਂ ਨਹੀਂ।
ਕਾਲੀ ਜ਼ੁਲਫ਼ਾਂ ਚ ਕੋਰੇ ਹੋੲੇ ਜੋ ਦਿਸਦੇ ਨੇ ਸਫ਼ੇ
ਟੁੱਟੇ ਦਿਲ ਦੇ ੳੁੱਭਰੇ ੲਿਹ ਕੲੀ ਗਵਾਹ ਤਾਂ ਨਹੀਂ।
ਮੇਰੇ ਬੁੱਲਾਂ ਤੱਕ ਪਹੁੰਚੀ ੲੇ ਜੋ ਡਿੱਗਦੀ-ਢਹਿੰਦੀ
ੳੁਹਦੇ ਸੁੱਕਦੇ ਹੋੲੇ ਹੋਠਾਂ ਦੀ ਦਾਸਤਾਂ ਤਾਂ ਨਹੀਂ।
ਮੇਰੇ ਪੈਰਾਂ ਤਲੇ ਅਾਕੇ ਜਿਹੜੇ ਤਿੜਕੇ ਨੇ ਦਿਲਾ
ਭਰੇ ਜੋਬਨ ਚ ਹੋ ਗੲੇ ਚੂਰ ੳੁਹਦੇ ਅਰਮਾਂ ਤਾਂ ਨਹੀਂ।
ਸਰਫ਼ਿਰਾ ਹੈ ਲਫ਼ਜ਼ ਖੌਫ਼ ਹੈ ਜਿਸਦਾ ਜ਼ਿਗਰ ਤੇ
ਬੇਦਰਦ ੲਿਸ ਲਫ਼ਜ਼ ਦਾ ਨਾਂ ਦੁਨੀਆਂ ਤਾਂ ਨਹੀਂ।
ਗੱਲ ਸੀ ਬਣਾਕੇ ਰਾਜ਼ ਜੋ ਰੱਖੀ ਅਸਾਂ ਕਦੇ
ਭਰੀ ਮਹਿਫ਼ਿਲ ਚ ਕਿਤੇ ਹੋ ਗੲੀ ਬਿਅਾਂ ਤਾਂ ਨਹੀਂ।
ਨੀਲੇ ਅੰਬਰ ਦੇ ੳੁੱਤੇ ਪੈ ਗੲੇ ਜੋ ਦਾਗ਼ ਨੇ ੲਿਹ
ਦਿਲ ੳੁਹਦੇ ਤੇ ਲੱਗੀ ਚੋਟ ਦੇ ਨਿਸ਼ਾਂ ਤਾਂ ਨਹੀਂ।
ਕਿੱਦਾਂ ਕਰਾਂ ਮੈਂ ਅੰਤ ਜੋ ਹਰ ਅੰਤ ਤੋਂ ਸ਼ੁਰੂ
====ਭੱਟੀਅਾ=====ਤੇਰੀ ਮਹਿਬੂਬ ਦਾ ੲਿਹੀ ਨਾਂ ਤਾਂ ਨਹੀਂ।
?ਗੁਰਕਿ੍ਪਾਲ ਸਿੰਘ ਭੱਟੀ ਜੰਡਾਂ ਵਾਲਾ?

Related posts

ਵਿਰਸੇ ਦੀਆਂ ਗੱਲਾਂ

Pritpal Kaur

ਚੀਨ ‘ਚ ਕੋਰੋਨਾਵਾਇਰਸ ਕਾਰਨ ਮੋਬਾਈਲ ਅਤੇ ਵਾਹਨ ਹੋ ਸਕਦੇ ਹਨ ਮਹਿੰਗੇ

On Punjab

ਚੀਨ ‘ਤੇ ਸਖਤ ਹੋਏ ਟਰੰਪ, ਆਰਥਿਕ ਪੱਖੋਂ ਕਮਜ਼ੋਰ ਕਰਨ ਲਈ ਲਗਾਉਣਗੇ ਜ਼ਿਆਦਾ ਟੈਕਸ

On Punjab