PreetNama
ਖਾਸ-ਖਬਰਾਂ/Important News

ਸੀਰੀਆ ਦੇ ਪਿੰਡ ‘ਚ ਜਿਹਾਦੀਆਂ ਦਾ ਰਾਕੇਟ ਹਮਲਾ, 12 ਨਾਗਰਿਕਾਂ ਦੀ ਮੌਤ

ਉੱਤਰੀ-ਪੱਛਮੀ ਸੀਰੀਆ ਦੇ ਇੱਕ ਪਿੰਡ ਵਿੱਚ ਰਾਕੇਟ ਹਮਲੇ ਵਿੱਚ 12 ਆਮ ਨਾਗਰਿਕਾਂ ਦੀ ਮੌਤ ਹੋ ਗਈ। ਸਰਕਾਰੀ ਸਮਾਚਾਰ ਏਜੰਸੀ ਸਨਾ ਨੇ ਇਸ ਹਮਲੇ ਲਈ ਹਯਾਤ ਤਹਰੀਰ ਅਲ-ਸ਼ਾਮ (ਐਚ ਟੀ ਐਸ) ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਨੂੰ ਪਹਿਲਾਂ ਅਲ-ਕਾਇਦਾ ਨਾਲ ਜੋੜਿਆ ਗਿਆ ਸੀ।ਸਨਾ ਨੇ ਕਿਹਾ ਕਿ ਦੱਖਣੀ ਅਲੇੱਪੋ ਸ਼ਹਿਰ ਦੇ ਅਲ-ਵਦੀਹੀ ਪਿੰਡ ‘ਚ ਐਤਵਾਰ ਨੂੰ ਹੋਏ ਹਮਲੇ ‘ਚ 15 ਲੋਕ ਜ਼ਖ਼ਮੀ ਹੋਏ ਹਨ। ਸਮਾਚਾਰ ਏਜੰਸੀ ਨੇ ਇਸ ਲਈ ਚਟੀਐਸ ਨੂੰ ਜ਼ਿੰਮੇਵਾਰ ਠਹਿਰਾਇਆ। ਅਲੇੱਪੋ ਦੇ ਦਿਹਾਤੀ ਖੇਤਰ ਦੇ ਨਾਲ ਨਾਲ ਨੇੜਲੇ ਅਦਲਿਬ ਦੇ ਜ਼ਿਆਦਾਤਰ ਹਿੱਸਿਆਂ ਉੱਤੇ ਐਚਟੀਐਸ ਦਾ ਕਬਜ਼ਾ ਹੈ। ਮਨੁੱਖੀ ਅਧਿਕਾਰ ਸੰਗਠਨ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੀ ਰਿਪੋਰਟ ਅਨੁਸਾਰ ਮਾਰਨ ਵਾਲਿਆਂ ਦੀ ਗਿਣਤੀ ਸਹੀ ਦੱਸੀ ਗਈ ਹੈ।

Related posts

ਫਤਹਿਵੀਰ ਦੀ ਮੌਤ ‘ਤੇ ਕੈਪਟਨ ਨੂੰ ਅਫਸੋਸ, ਪਰਿਵਾਰ ਨੂੰ ਬਲ ਬਖਸ਼ਣ ਦੀ ਅਰਦਾਸ

On Punjab

ਟਰੰਪ ਦੀ ਟਵਿੱਟਰ ’ਤੇ ਵਾਪਸੀ ਦਾ ਰਾਹ ਹੋਇਆ ਮੁਸ਼ਕਲ

On Punjab

ਮੋਦੀ ਦੇ 41 ਵਜ਼ੀਰਾਂ ਦਾ ਐਲਾਨ, ਦੋ ਪੰਜਾਬੀਆਂ ਨੂੰ ਵੀ ਕੀਤਾ ਸ਼ਾਮਲ

On Punjab