62.62 F
New York, US
October 3, 2026
PreetNama
ਖੇਡ-ਜਗਤ/Sports News

ਸੀਨੀਅਰ ਭਾਰਤੀ ਕ੍ਰਿਕੇਟਰ ਨੂੰ ਅਮਰੀਕਾ ਨੇ ਨਹੀਂ ਦਿੱਤਾ ਵੀਜ਼ਾ, ਇਸ ਕਾਰਨ ਹੋਇਆ ਕੇਸ ਰੀਫਿਊਜ਼

ਨਵੀਂ ਦਿੱਲੀ: ਮੁਹੰਮਦ ਸ਼ੰਮੀ ਲਈ ਉਸ ਦੀ ਜ਼ਿੰਦਗੀ ਦੇ ਪਿਛਲੇ ਕੁਝ ਸਾਲ ਕਾਫੀ ਉਤਾਰ–ਚੜਾਅ ਭਰੇ ਰਹੇ। ਇਸ ਦੌਰਾਨ ਉਨ੍ਹਾਂ ਨੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ। ਆਪਣੀ ਪਤਨੀ ਹਸੀਨ ਜਹਾਂ ਤੋਂ ਵੱਖ ਹੋਣ ਤੋਂ ਬਾਅਦ ਅਤੇ ਘਰੇਲੂ ਹਿੰਸਾ ਦੀ ਖ਼ਬਰਾਂ ਨੇ ਇਸ ਕ੍ਰਿਕੇਟਰ ਨੂੰ ਕਾਫੀ ਤੋੜ ਦਿੱਤਾ। ਇਸ ਤੋਂ ਬਾਅਦ ਵੀ ਸ਼ੰਮੀ ਨੇ ਆਪਣੇ ਨਿੱਜੀ ਜ਼ਿੰਦਗੀ ਦੇ ਮੁੱਦਿਆਂ ਨੂੰ ਪਿੱਛੇ ਛੱਡਦੇ ਹੋਏ ਆਪਣੇ ਖੇਡ ‘ਤੇ ਧਿਆਨ ਦਿੱਤਾ।

ਸ਼ੰਮੀ ਵਿਸ਼ਵ ਕੱਪ ‘ਚ ਇੱਕ ਸਟਾਰ ਪਰਫਾਰਮਰ ਬਣੇ। ਇਸ ਤੋਂ ਬਾਅਦ ਹੁਣ ਸ਼ੰਮੀ ਇੱਕ ਵਾਰ ਫੇਰ ਚਰਚਾ ‘ਚ ਹਨ ਜੋ ਉਨ੍ਹਾਂ ਦੀ ਖੇਡ ਤੋਂ ਜੁੜੀ ਨਹੀਂ ਹੈ। ਜੀ ਹਾਂ,ਮੁਹਮੰਦ ਸ਼ੰਮੀ ਦਾ ਅਮਰੀਕਾ ਵੀਜ਼ਾ ਅਪਲਾਈ ਕੀਤਾ ਸੀ ਜੋ ਉਨ੍ਹਾਂ ਦੇ ਪੁਲਿਸ ਰਿਕਾਰਡ ਘਰੇਲੂ ਹਿੰਸਾ ਅਤੇ ਹੋਰ ਇਲਜ਼ਾਮਾਂ ਕਰਕੇ ਰੱਦ ਹੋ ਗਿਆ। ਸ਼ੰਮੀ ਦਾ ਅਮਰੀਕਾ ਖਾਰਜ ਹੋਣ ਤੋਂ ਬਾਅਦ ਬੀਸੀਸੀਆਈ ਤੁਰੰਤ ਐਕਸ਼ਨ ‘ਚ ਆਇਆ ਅਤੇ ਉਨ੍ਹਾਂ ਨੇ ਮਸਲੇ ਨੂੰ ਸੁਲਝਾਉਣ ਲਈ ਅਮਰੀਕੀ ਦੂਤਾਵਾਸ ਨੂੰ ਚਿੱਠੀ ਲਿੱਖੀ ਹੈ।ਸ਼ੰਮੀ ਦੇ ਕੇਸ ‘ਚ ਬੀਸੀਸੀਆਈ ਨੇ ਸਮੇਂ ‘ਤੇ ਉਸ ਦੇ ਬਚਾਅ ਪੱਖ ਵੱਜੋਂ ਉਸ ਦਾ ਸਾਥ ਦਿੱਤਾ। ਬੋਰਡ ਨੇ ਸ਼ੰਮੀ ਦਾ ਪੱਖ ਰੱਖਦੇ ਹੋਏ ਸੀਈਓ ਰਾਹੁਲ ਜੌਹਰੀ ਨੇ ਅਮਰੀਕੀ ਦੂਤਾਵਾਸ ਨੂੰ ਚਿੱਠੀ ਲਿੱਖ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਦੇ ਟੀਮ ਲਈ ਯੋਗਦਾਨ ਅਤੇ ਨਿਜ਼ੀ ਮਾਮਲੇ ਦੀ ਪੂਰੀ ਰਿਪੋਰਟ ਦਿੱਤੀ ਹੈ।

ਸ਼ੰਮੀ 2018 ‘ਚ ਘਰੇਲੂ ਹਿੰਸਾ ਦੇ ਇਲਜ਼ਾਮ ਲੱਗਣ ਤੋਂ ਬਾਅਦ ਪਤਨੀ ਤੋਂ ਵੱਖ ਹੋਏ ਸੀ। ਇਸ ਤੋਂ ਨਾ ਹਾਰ ਉਨ੍ਹਾਂ ਨੇ 2018 ‘ਚ ਸ਼ਾਨਦਾਰ ਵਾਪਸੀ ਕੀਤੀ ਅਤੇ 12ਟੇਸਟ ਮੈਚਾਂ ‘ਚ 47 ਵਿਕਟਾਂ ਲਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤੀ ਵਿਸ਼ਵ ਕੱਪ ‘ਚ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਚਾਰ ਮੈਣ ਖੇਡਦੇ ਹੋਏ 14ਵਿਕਟਾਂ ਹਾਸਲ ਕੀਤੀਆਂ। ਹੁਣ ਸ਼ੰਮੀ ਨੂੰ 3 ਅਗਸਤ ਤੋਂ ਭਾਰਤ–ਵੈਸਟ ਇੰਡੀਜ਼ ‘ਚ ਵਨਡੇਅ ਅਤੇ ਟੇਸਟ ਸੀਰੀਜ਼ ‘ਚ ਚੁਣਿਆ ਗਿਆ ਹੈ।

Related posts

ਅੱਜ ਟੋਕੀਓ ਓਲੰਪਿਕ 2020 ਦਾ ਆਖਰੀ ਦਿਨ ਹੈ। ਅੱਜ ਸਾਰੇ ਦੇਸ਼ ਓਲੰਪਿਕ ਵਿਲੇਜ ਤੋਂ ਵਿਦਾ ਲੈ ਲੈਣਗੇ ਅਤੇ ਫਿਰ 2024 ਵਿਚ ਪੈਰਿਸ ਵਿਚ ਹੋਣ ਵਾਲੀ ਓਲਪਿੰਕ ਦੀ ਤਿਆਰੀ ਵਿਚ ਜੁੱਟ ਜਾਣਗੇ। ਸਮਾਪਤੀ ਸਮਾਗਮ ਸ਼ੁਰੂ ਹੋ ਗਿਆ ਹੈ। ਸਮਾਪਤੀ ਸਮਾਗਮ ਦੀ ਸ਼ੁਰੂਆਤ ਆਤਿਸ਼ਬਾਜ਼ੀ ਨਾਲ ਹੋਈ। ਪੂਜੇ ਓਲੰਪਿਕ ਸਟੇਡੀਅਮ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।

On Punjab

ਇਗੋਰ ਸਟੀਮੈਕ ਦੇ ਭਵਿੱਖ ਦਾ ਫ਼ੈਸਲਾ ਕਰਨਗੇ ਫੀਫਾ ਕੁਆਲੀਫਾਇਰ

On Punjab

Neeraj Chopra Sets New National Record: ਨੀਰਜ ਚੋਪੜਾ ਨੇ ਬਣਾਇਆ ਨਵਾਂ ਰਾਸ਼ਟਰੀ ਰਿਕਾਰਡ, ਤੋੜਿਆ ਟੋਕੀਓ ਓਲੰਪਿਕ ‘ਚ ਆਪਣਾ ਹੀ ਰਿਕਾਰਡ

On Punjab