PreetNama
ਸਿਹਤ/Health

ਸਵਾਈਨ ਫਲੂ ਕਾਰਨ ਔਰਤ ਦੀ ਮੌਤ

ਭਵਾਨੀਗੜ੍ਹ,– ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਸਬ ਡਵੀਜ਼ਨ ‘ਚ ਪੈਂਦੇ ਪਿੰਡ ਸੰਗਤਪੁਰ ‘ਚ ਇਕ ਔਰਤ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ । ਇਸ ਸਬੰਧੀ ਸਿਹਤ ਅਫ਼ਸਰ ਧਰਮਪਾਲ ਸਿੰਘ ਨੇ ਦੱਸਿਆ ਕਿ ਪਿੰਡ ਸੰਗਤਪੁਰ ਦੀ ਵਾਸੀ ਪ੍ਰੀਤਮ ਕੌਰ, ਜੋ ਕੁਝ ਦਿਨਾਂ ਤੋਂ ਬੁਖ਼ਾਰ ਹੋਣ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਦਾਖਲ ਸੀ, ਦੀ ਉੱਥੇ ਮੌਤ ਹੋ ਗਈ। ਹਸਪਤਾਲ ਦੇ ਡਾਕਟਰਾਂ ਵਲੋਂ ਉਕਤ ਔਰਤ ਦੀ ਮੌਤ ਸਵਾਈਨ ਫਲੂ ਨਾਲ ਹੋਣ ਦੀ ਪੁਸ਼ਟੀ ਕਰਨ ‘ਤੇ ਸਿਹਤ ਵਿਭਾਗ ਦੀ ਟੀਮ ਨੇ ਔਰਤ ਦੇ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਦੀ ਜਾਂਚ ਕਰਨ ਦੇ ਨਾਲ ਹੀ ਲੋਕਾਂ ਨੂੰ ਸਵਾਈਨ ਫਲੂ ਸਬੰਧੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ।

Related posts

ਮੋਬਾਈਲ ਦੇ ਦੌਰ ’ਚ ਸੁੰਗੜਦਾ ਬਾਲ ਸੰਸਾਰ

On Punjab

ਕੇਂਦਰੀ ਸਿਹਤ ਮੰਤਰੀ ਦਾ ਕੋਰੋਨਾ ਵੈਕਸੀਨ ਤੇ ਵੱਡਾ ਬਿਆਨ, ਕਿਹਾ ਜੇ ਕੋਈ ਸ਼ੰਕਾ ਹੋਈ ਤਾਂ ਪਹਿਲਾ ਟੀਕਾ ਮੈਂ ਲਗਵਾਉਂਗਾ

On Punjab

20 ਫ਼ੀਸਦੀ ਜਵਾਨੀ ‘ਚ 32 ਦੀ ਬਜਾਏ ਹੁਣ ਸਿਰਫ਼ ਰਹਿ ਗਏ 28 ਦੰਦ, ਜਬਾੜੇ ਦੇ ਆਕਾਰ ‘ਚ ਆ ਰਹੀ ਕਮੀ, ਅਕਲ ਦਾੜ੍ਹ ਹੋ ਰਹੀ ਗਾਇਬ

On Punjab