PreetNama
ਖਾਸ-ਖਬਰਾਂ/Important News

ਯੂਕੇ ਹਾਈਕੋਰਟ ‘ਚ ਮੋਦੀ ਦੀ ਜ਼ਮਾਨਤ ਅਰਜ਼ੀ, 11 ਜੂਨ ਨੂੰ ਸੁਣਵਾਈ

ਲੰਦਨਪੀਐਨਬੀ ਘੁਟਾਲਾ ਦੇ ਮੁਲਜ਼ਮ ਨੀਰਵ ਮੋਦੀ ਨੇ ਸ਼ੁੱਕਰਵਾਰ ਨੂੰ ਯੂਕੇ ਹਾਈਕੋਰਟ ‘ਚ ਜ਼ਮਾਨਤ ਦੀ ਅਰਜੀ ਦਾਖਲ ਕੀਤੀ ਹੈ। ਨੀਰਵ ਦੀ ਅਰਜ਼ੀ ‘ਤੇ 11 ਜੂਨ ਨੂੰ ਸੁਣਵਾਈ ਹੋਵੇਗੀ। ਵੀਰਵਾਰ ਨੂੰ ਵੈਸਟਮਨਿਸਟਰ ਮੈਜਿਸਟ੍ਰੇਟ ਕੋਰਟ ਨੇ ਨੀਰਵ ਦੀ ਰਿਮਾਂਡ 27 ਜੂਨ ਤਕ ਵਧਾ ਦਿੱਤੀ।

ਅਦਾਲਤ ਨੇ ਭਾਰਤ ਸਰਕਾਰ ਨੂੰ ਪੁੱਛਿਆ ਹੈ ਕਿ ਜੇਕਰ ਨੀਰਵ ਨੂੰ ਭਾਰਤ ਭੇਜਿਆ ਜਾਵੇ ਤਾਂ ਉਸ ਨੂੰ ਕਿਹੜੀ ਜੇਲ੍ਹ ‘ਚ ਰੱਖਿਆ ਜਾਵੇਗਾ। ਉਨ੍ਹਾਂ ਨੇ ਇਸ ਦਾ ਜਵਾਬ 14 ਦਿਨਾਂ ‘ਚ ਮੰਗਿਆ ਹੈ। ਉਧਰਹੇਠਲੀ ਅਦਾਲਤ ਨੀਰਵ ਦੀ ਜ਼ਮਾਨਤ ਅਰਜ਼ੀ ਤਿੰਨ ਵਾਰ ਖਾਰਜ਼ ਕਰ ਚੁੱਕੀ ਹੈ।
ਨੀਰਵ ਮੋਦੀ 14,000 ਕਰੋੜ ਰੁਪਏ ਦੇ ਪੀਐਨਬੀ ਘੁਟਾਲੇ ਦਾ ਮੁਲਜ਼ਾਮ ਹੈ ਜੋ ਸਾਉਥ ਵੈਸਟ ਲੰਦਨ ਦੀ ਵਾਂਡਸਵਰਥ ਜੇਲ੍ਹ ‘ਚ ਹੈ। 19 ਮਾਰਚ ਨੂੰ ਉਸ ਨੂੰ ਸੈਂਟ੍ਰਲ ਲੰਦਨ ਦੀ ਮੈਟਰੋ ਬੈਂਕ ਬ੍ਰਾਂਚ ਤੋਂ ਗ੍ਰਿਫ਼ਤਾਰ ਕੀਤਾ ਗਿਆਜਦੋਂ ਉਹ ਬੈਂਕ ‘ਚ ਖਾਤਾ ਖੁੱਲ੍ਹਉਣ ਗਿਆ ਸੀ। ਇਸ ਦੇ ਨਾਲ ਹੀ ਭਾਰਤੀ ਏਜੰਸੀਆਂ ਨੀਰਵ ਮੋਦੀ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ਾਂ ‘ਚ ਲੱਗੀ ਹੋਈਆਂ ਹਨ।

Related posts

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਏਮਜ਼ ਤੋਂ ਮਿਲੀ ਛੁੱਟੀ,ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਹੋਈ ਸੀ ਭਰਤੀ

On Punjab

Vikrant Massey Net Worth : ਲਗਜ਼ਰੀ ਗੱਡੀਆਂ, ਵਸੂਲਦੇ ਸੀ ਮੋਟੀ ਫੀਸ, ਫੌਰਨ ਚੈੱਕ ਕਰੋ ਵਿਕਰਾਂਤ ਮੈਸੀ ਦੀ ਨੈੱਟਵਰਥ ?

On Punjab

ਇੰਗਲੈਂਡ ‘ਚੋਂ ਧੱਕੇ ਨਾਲ ਡਿਪੋਰਟ ਵਿਦਿਆਰਥੀਆਂ ਨੂੰ ਵੱਡੀ ਰਾਹਤ ਦੀ ਆਸ

On Punjab