PreetNama
ਸਮਾਜ/Social

ਮੁਸਲਮਾਨ ਨੌਜਵਾਨ ਦੀ ਟੋਪੀ ਉਤਾਰੀ, ‘ਜੈ ਸ਼੍ਰੀ ਰਾਮ’ ਬੁਲਵਾਇਆ ਤੇ ਬੁਰੀ ਤਰ੍ਹਾਂ ਕੁੱਟਿਆ

ਨਵੀਂ ਦਿੱਲੀ: ਗੁਰੂਗਰਾਮ ਵਿੱਚ 25 ਸਾਲਾ ਮੁਸਲਮਾਨ ਨੌਜਵਾਨ ਨਾਲ ਚਾਰ ਨੌਜਵਾਨਾਂ ਨੇ ਕੁੱਟਮਾਰ ਕੀਤੀ ਤੇ ਉਸ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਵਾਏ। ਇੱਕ ਅਧਿਕਾਰੀ ਨੇ ਦੱਸਿਆ ਕਿ ਪੀੜਤ ਨੌਜਵਾਨ ਦੀ ਸ਼ਨਾਖ਼ਤ ਮੁਹੰਮਦ ਬਰਕਰ ਆਲਮ ਵਜੋਂ ਹੋਈ ਹੈ।

ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਆਲਮ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਜਦ ਉਹ ਨਮਾਜ਼ ਅਦਾ ਕਰਕੇ ਵਾਪਸ ਆ ਰਿਹਾ ਸੀ ਤਾਂ ਗੁਰੂਗਰਾਮ ਦੇ ਸਦਰ ਬਾਜ਼ਾਰ ਮਾਰਗ ‘ਤੇ ਚਾਰ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕਿਆ ਤੇ ਰਿਵਾਇਤੀ ਟੋਪੀ ‘ਤੇ ਪਹਿਨੇ ਹੋਣ ‘ਤੇ ਇਤਰਾਜ਼ ਜਤਾਇਆ। ਆਲਮ ਨੇ ਦੱਸਿਆ ਕਿ ਉਸ ਨੇ ਟੋਪੀ ਉਤਾਰ ਦਿੱਤੀ ਤਾਂ ਵੀ ਉਹ ਨੌਜਵਾਨ ਨਾ ਰੁਕੇ ਤੇ ਉਸ ਨੂੰ ਥੱਪੜ ਮਾਰਨ ਲੱਗੇ।

Related posts

ਪਾਕਿਸਤਾਨ ‘ਚ ਉਮਰ ਕੈਦ ਕੱਟ ਰਹੇ ਹਤਿਆਰੇ ਨੂੰ ਪ੍ਰੀਖਿਆ ’ਚ ਟਾਪ ਕਰਨ ’ਤੇ ਮਾਂ ਨੂੰ ਮਿਲਣ ਦਾ ਤੋਹਫ਼ਾ

On Punjab

ਲੈਂਡ ਪੂਲਿੰਗ ਨੀਤੀ ਬਾਰੇ Tweet ਮਾਲਵਿੰਦਰ ਕੰਗ ਨੇ ਕੀਤੀ Delete

On Punjab

ਤਾਲਾਬੰਦੀ ‘ਚ ਹੋਵੇਗੀ ਸ਼ਰਾਬ ਦੀ ਹੋਮ ਡਿਲਵਰੀ? ਸੁਪਰੀਮ ਕੋਰਟ ਨੇ ਕਿਹਾ, ਸਰਕਾਰ ਕਰੇ ਵਿਚਾਰ

On Punjab