PreetNama
ਖਾਸ-ਖਬਰਾਂ/Important News

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ 27 ਜੂਨ ਤੱਕ ਵਧੀ

ਭਗੌੜੇ ਹੀਰਾ ਨੀਰਵ ਮੋਦੀ ਦੇ ਹਵਾਲਗੀ ਮਾਮਲੇ ਵਿਚ ਵੀਰਵਾਰ ਨੂੰ ਲੰਦਨ ਦੀ ਅਦਾਲਤ ਨੇ ਉਨ੍ਹਾਂ ਦੀ ਹਿਰਾਸਤ 27 ਜੂਨ ਤੱਕ ਲਈ ਵਧਾ ਦਿੱਤੀ ਹੈ। ਹੁਣ ਨੀਰਵ ਮੋਦੀ 27 ਜੂਨ ਤੱਕ ਜੇਲ੍ਹ ਵਿਚ ਰਹਿਣਗੇ। ਉਨ੍ਹਾਂ ਦੇ ਮਾਮਲੇ ਵਿਚ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ। ਉਹ 2 ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਧੋਖਾਧੜੀ ਅਤੇ ਮਨੀ ਲਾਰਡਿੰਗ ਮਾਮਲੇ ਵਿਚ ਭਾਰਤ ਹਵਾਲੇ ਕੀਤੇ ਜਾਣ ਦੇ ਖਿਲਾਫ ਮਾਮਲਾ ਲੜ ਰਹੇ ਹਨ।

 

ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਵੀਰਵਾਰ ਨੂੰ ਲੰਦਨ ਦੀ ਇਕ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ।  ਜਿੱਥੇ ਉਨ੍ਹਾਂ ਦੀ ਕਸਟਡੀ ਨੂੰ ਅਗਲੇ ਮਹੀਨੇ 27 ਤੱਕ ਲਈ ਵਧਾ ਦਿੱਤਾ ਗਿਆ।

 

ਉਹ 2 ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਧੋਖਾਧੜੀ ਅਤੇ ਮਨੀ ਲਾਂਰਡਿੰਗ ਮਾਮਲੇ ਵਿਚ ਭਾਰਤ ਹਵਾਲੇ ਕੀਤੇ ਜਾਣ ਖਿਲਾਫ ਮਾਮਲਾ ਲੜ ਰਹੇ ਹਨ। ਇਯ ਮਹੀਨੇ ਵੇਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿਚ ਪਿਛਲੀ ਸੁਣਵਾਈ ਦੌਰਾਨ ਚੀਫ ਮੈਜਿਸਟ੍ਰੇਟ ਐਮਾ ਆਰਬੁਥਨੋਟ ਨੇ 48 ਸਾਲਾ ਮੋਦੀ ਦੀ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਉਸਦੇ ਬਾਅਦ ਉਹ ਦੱਖਣੀ–ਪੱਛਮੀ ਲੰਦਨ ਦੀ ਜੇਲ੍ਹ ਵਿਚ ਬੰਦ ਹਨ। ਜਮਾਨਤ ਲੈਣ ਦਾ ਇਹ ਤੀਜਾ ਯਤਨ ਸੀ।

Related posts

ਦਿੱਲੀ ‘‘ਰਾਜੀਵ ਕੁਮਾਰ ਨੂੰ ਰਿਟਾਇਰਮੈਂਟ ਤੋਂ ਬਾਅਦ ਨੌਕਰੀ ਚਾਹੀਦੀ ਹੈ’’: ਅਰਵਿੰਦ ਕੇਜਰੀਵਾਲ

On Punjab

ਪਾਕਿਸਤਾਨ ਨੇ ਫਿਰ ਕੀਤੀ ਸੀਜ਼ਫਾਈਰ ਦੀ ਉਲੰਘਣਾ…

On Punjab

G20 Conference: ਜੀ-20 ਸੰਮੇਲਨ ‘ਚ ਆਏ ਮਹਿਮਾਨਾਂ ਨੂੰ ਦਿੱਤੀ ਗਈ ‘ਇੰਡੀਆ: ਦਿ ਮਦਰ ਆਫ ਡੈਮੋਕਰੇਸੀ’ ਕਿਤਾਬ, ਜਾਣੋ ਕਿਉਂ ਹੈ ਖਾਸ

On Punjab