PreetNama
ਖੇਡ-ਜਗਤ/Sports News

ਬ੍ਰਾਈਨ ਲਾਰਾ ਦੀ ਭਵਿੱਖਵਾਣੀ, ਇਹ ਟੀਮ ਜਿੱਤੇਗੀ ਏਸ਼ਜ ਸੀਰੀਜ਼

ਨਵੀਂ ਦਿੱਲੀਵੈਸਟਇੰਡੀਜ਼ ਦੇ ਬੈਸਟ ਬੱਲੇਬਾਜ਼ ਬ੍ਰਾਈਨ ਲਾਰਾ ਨੇ ਅੰਦਾਜ਼ਾ ਲਾਇਆ ਹੈ ਕਿ ਵਿਸ਼ਵ ਚੈਂਪੀਅਨ ਇੰਗਲੈਂਡ ਆਉਣ ਵਾਲੀ ਏਸ਼ਜ ਸੀਰੀਜ਼ ‘ਚ ਆਸਟ੍ਰੇਲੀਆ ਨੂੰ ਹਰਾਵੇਗੀ। ਲਾਰਾ ਨੇ ਕਿਹਾ ਕਿ ਇੰਗਲੈਂਡ ਦੇ ਕਪਤਾਨ ਜੋ ਰੂਟ ਸਭ ਤੋਂ ਜ਼ਿਆਦਾ ਦੌੜਾਂ ਬਣਾਉਣਗੇ। ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਸਭ ਤੋਂ ਜ਼ਿਆਦਾ ਵਿਕਟਾਂ ਲੈਣਗੇ।

ਲਾਰਾ ਨੇ ਟਵੀਟ ਕਰ ਕਿਹਾ, “ਏਸ਼ਜ 2019 ਲਈ ਮੇਰਾ ਅੰਦਾਜ਼ਾ ਹੈ ਕਿ ਇੰਗਲੈਂਡ ਜਿੱਤੇਗਾ। ਸਭ ਤੋਂ ਜ਼ਿਆਦਾ ਦੌੜਾਂ ਜੋ ਰੂਟ ਤੇ ਸਭ ਤੋਂ ਜ਼ਿਆਦਾ ਵਿਕਟਾਂ ਕ੍ਰਿਸ ਵੋਕਸ ਲੈਣਗੇ।” ਪਹਿਲਾਂ ਏਸ਼ਜ ਟੈਸਟ ਦੇ ਸ਼ੁਰੂਆਤੀ ਦਿਨ ਸਟੀਵ ਸਮਿਥ ਨੇ ਸੈਂਕੜਾ ਲਾ ਕੇ ਆਸਟ੍ਰੇਲੀਆ ਨੂੰ ਮੁਸ਼ਕਲ ਵਿੱਚੋਂ ਕੱਢਿਆ। ਇੰਗਲੈਂਡ ਲਈ ਸਟੁਅਰਟ ਬ੍ਰਾਡ ਨੇ ਪੰਜ ਤੇ ਵੋਕਸ ਨੇ ਤਿੰਨ ਵਿਕਟਾਂ ਲਈਆਂ।

ਅਜੇ ‘ਏਸ਼ਜ ਅਰਨ’ ਆਸਟ੍ਰੇਲੀਆ ਦੇ ਕਬਜ਼ੇ ‘ਚ ਹੈ। ਆਸਟ੍ਰੇਲੀਆ ਤੇ ਇੰਗਲੈਂਡ ‘ਚ ਹੁਣ ਤਕ ਕੁਲ 70 ਵਾਰ ਏਸ਼ਜ ਸੀਰੀਜ਼ ਖੇਡੀ ਗਈ ਹੈ ਜਿਸ ਨੂੰ ਇੰਗਲੈਂਡ ਨੇ 32ਅਤੇ ਆਸਟ੍ਰਲੀਆ ਨੇ 33 ਵਾਰ ਜਿੱਤਿਆ ਹੈ। ਇਸ ਸੀਰੀਜ਼ ‘ਚ ਹੁਣ ਤਕ ਕੁੱਲ 346 ਮੈਚ ਖੇਡੇ ਗਏ ਹਨ। ਇਸ ਦੌਰਾਨ ਆਸਟ੍ਰੇਲੀਆ ਨੇ 144 ਤੇ ਇੰਗਲੈਂਡ ਨੇ 108ਮੁਕਾਬਲੇ ਜਿੱਤੇ ਹਨ। ਜਿਨ੍ਹਾਂ ‘ਚ 94 ਮੈਚ ਡਰਾਅ ਰਹੇ ਹਨ।

Related posts

ਭਾਰਤੀ ਕ੍ਰਿਕਟ ਟੀਮ ਦਾ ‘ਲੰਬੂ’ ਗੇਂਦਬਾਜ਼ ਹੋਇਆ 31 ਸਾਲ ਦਾ, ਪੇਸ਼ ਖਾਸ ਰਿਪੋਰਟ

On Punjab

WI vs IND: ਪਹਿਲੇ ਟੈਸਟ ‘ਚ ਭਾਰਤ ਦੀ ਵੱਡੀ ਜਿੱਤ

On Punjab

ਬੰਗਲਾਦੇਸ਼ ਦੇ 27 ਕ੍ਰਿਕਟਰਾਂ ਨੇ ਕੋਰੋਨਾਵਾਇਰਸ ਨਾਲ ਲੜਨ ਲਈ ਪੈਸੇ ਕੀਤੇ ਦਾਨ

On Punjab