59.81 F
New York, US
October 21, 2026
PreetNama
ਖੇਡ-ਜਗਤ/Sports News

ਬ੍ਰਾਈਨ ਲਾਰਾ ਦੀ ਭਵਿੱਖਵਾਣੀ, ਇਹ ਟੀਮ ਜਿੱਤੇਗੀ ਏਸ਼ਜ ਸੀਰੀਜ਼

ਨਵੀਂ ਦਿੱਲੀ: ਵੈਸਟਇੰਡੀਜ਼ ਦੇ ਬੈਸਟ ਬੱਲੇਬਾਜ਼ ਬ੍ਰਾਈਨ ਲਾਰਾ ਨੇ ਅੰਦਾਜ਼ਾ ਲਾਇਆ ਹੈ ਕਿ ਵਿਸ਼ਵ ਚੈਂਪੀਅਨ ਇੰਗਲੈਂਡ ਆਉਣ ਵਾਲੀ ਏਸ਼ਜ ਸੀਰੀਜ਼ ‘ਚ ਆਸਟ੍ਰੇਲੀਆ ਨੂੰ ਹਰਾਵੇਗੀ। ਲਾਰਾ ਨੇ ਕਿਹਾ ਕਿ ਇੰਗਲੈਂਡ ਦੇ ਕਪਤਾਨ ਜੋ ਰੂਟ ਸਭ ਤੋਂ ਜ਼ਿਆਦਾ ਦੌੜਾਂ ਬਣਾਉਣਗੇ। ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਸਭ ਤੋਂ ਜ਼ਿਆਦਾ ਵਿਕਟਾਂ ਲੈਣਗੇ।

ਲਾਰਾ ਨੇ ਟਵੀਟ ਕਰ ਕਿਹਾ, “ਏਸ਼ਜ 2019 ਲਈ ਮੇਰਾ ਅੰਦਾਜ਼ਾ ਹੈ ਕਿ ਇੰਗਲੈਂਡ ਜਿੱਤੇਗਾ। ਸਭ ਤੋਂ ਜ਼ਿਆਦਾ ਦੌੜਾਂ ਜੋ ਰੂਟ ਤੇ ਸਭ ਤੋਂ ਜ਼ਿਆਦਾ ਵਿਕਟਾਂ ਕ੍ਰਿਸ ਵੋਕਸ ਲੈਣਗੇ।” ਪਹਿਲਾਂ ਏਸ਼ਜ ਟੈਸਟ ਦੇ ਸ਼ੁਰੂਆਤੀ ਦਿਨ ਸਟੀਵ ਸਮਿਥ ਨੇ ਸੈਂਕੜਾ ਲਾ ਕੇ ਆਸਟ੍ਰੇਲੀਆ ਨੂੰ ਮੁਸ਼ਕਲ ਵਿੱਚੋਂ ਕੱਢਿਆ। ਇੰਗਲੈਂਡ ਲਈ ਸਟੁਅਰਟ ਬ੍ਰਾਡ ਨੇ ਪੰਜ ਤੇ ਵੋਕਸ ਨੇ ਤਿੰਨ ਵਿਕਟਾਂ ਲਈਆਂ।

ਅਜੇ ‘ਏਸ਼ਜ ਅਰਨ’ ਆਸਟ੍ਰੇਲੀਆ ਦੇ ਕਬਜ਼ੇ ‘ਚ ਹੈ। ਆਸਟ੍ਰੇਲੀਆ ਤੇ ਇੰਗਲੈਂਡ ‘ਚ ਹੁਣ ਤਕ ਕੁਲ 70 ਵਾਰ ਏਸ਼ਜ ਸੀਰੀਜ਼ ਖੇਡੀ ਗਈ ਹੈ ਜਿਸ ਨੂੰ ਇੰਗਲੈਂਡ ਨੇ 32ਅਤੇ ਆਸਟ੍ਰਲੀਆ ਨੇ 33 ਵਾਰ ਜਿੱਤਿਆ ਹੈ। ਇਸ ਸੀਰੀਜ਼ ‘ਚ ਹੁਣ ਤਕ ਕੁੱਲ 346 ਮੈਚ ਖੇਡੇ ਗਏ ਹਨ। ਇਸ ਦੌਰਾਨ ਆਸਟ੍ਰੇਲੀਆ ਨੇ 144 ਤੇ ਇੰਗਲੈਂਡ ਨੇ 108ਮੁਕਾਬਲੇ ਜਿੱਤੇ ਹਨ। ਜਿਨ੍ਹਾਂ ‘ਚ 94 ਮੈਚ ਡਰਾਅ ਰਹੇ ਹਨ।

Related posts

ਫਿਟਨੈਸ ਟੈਸਟ ‘ਚ ਫ਼ੇਲ ਹੋਣ ਤੋਂ ਬਾਅਦ ਉਮਰ ਅਕਮਲ ਨੇ ਟ੍ਰੇਨਰ ਸਾਹਮਣੇ ਉਤਾਰੇ ਕੱਪੜੇ

On Punjab

ਯੁਵਰਾਜ ਨੇ ਗਾਂਗੁਲੀ ਨੂੰ ਵਧਾਈ ਦਿੰਦਿਆਂ BCCI ‘ਤੇ ਕਸਿਆ ਤੰਜ

On Punjab

ਗੋਲਡਨ ਗਰਲ ਅਵਨੀਤ ਕੌਰ ਸਿੱਧੂ ਦੀ ਵਰਲਡ ਕੱਪ ਲਈ ਚੋਣ

On Punjab