ਨਵੀਂ ਦਿੱਲੀ: ਕਾਂਗਰਸ ਨੇ ਮਹਾਰਾਸ਼ਟਰ ‘ਚ ਤਿੰਨ ਸਾਲ ‘ਚ 12 ਹਜ਼ਾਰ ਕਿਸਾਨਾਂ ਦੀ ਖੁਦਕੁਸ਼ੀ ਤੋਂ ਜੁੜੀ ਰਿਪੋਰਟ ਨੂੰ ਲੈ ਕੇ ਸ਼ਨੀਵਾਰ ਨੂੰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਬੀਜੇਪੀ ਦੇ ਸਾਸ਼ਨ ‘ਚ ਕਿਸਾਨਾਂ ਨੂੰ ਮੌਤ ਦਾ ਸਰਾਪ ਮਿਲਿਆ ਹੋਇਆ ਹੈ।
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕਿਹਾ, “ਬੀਜੇਪੀ ਰਾਜ ‘ਚ ਅੰਨਦਾਤਾ ਨੂੰ ਮਿਲਿਆ ਮੌਤ ਦਾ ਸਰਾਪ! ਬੀਜੇਪੀ ਸਾਸ਼ਨ ‘ਚ ਪਿਛਲੇ 3 ਸਾਲਾਂ ‘ਚ 12,000 ਕਿਸਾਨਾਂ ਨੇ ਖੁਸਕੁਸ਼ੀ ਕੀਤੀ ਹੈ। ਯਾਨੀ ਹਰ ਰੋਜ਼ 11 ਕਿਸਾਨ ਖੁਦਕੁਸ਼ੀ ਕਰਨ ‘ਤੇ ਮਜਬੂਰ! ਇਹ ਬੇਹੱਦ ਸ਼ਰਮਨਾਕ ਹੈ।”
ਉਨ੍ਹਾਂ ਕਿਹਾ, “ਫਡਨਵੀਸ ਜੀ ਨੇ 34000 ਕਰੋੜ ਰੁਪਏ ਦੀ ਕਰਜ਼ ਮਾਫੀ ਕੀਤੀ ਸੀ, ਉਸ ਦਾ ਕੀ ਹੋਇਆ”? ਉੱਤਰ ਪ੍ਰਦੇਸ਼ ਦੇ ਗੰਨਾ ਕਿਸਾਨਾਂ ਦਾ ਮੁੱਦਾ ਚੁੱਕਦੇ ਹੋਏ ਸੁਰਜੇਵਾਲਾ ਨੇ ਕਿਹਾ, ‘ਚੋਣਾਂ ਤੋਂ ਪਹਿਲਾਂ ਬੀਜੇਪੀ ਸਰਕਾਰ ਨੇ ਗੰਨਾ ਕਿਸਾਨਾਂ ਨਾ ਵਾਅਦਾ ਕੀਤਾ ਸੀ ਕਿ ਸਾਰਾ ਬਕਾਇਆ ਭੁਗਤਾਨ 14 ਦਿਨਾਂ ‘ਚ ਹੋਵੇਗਾ। ਹੁਣ ਗੰਨਾ ਕਿਸਾਨਾਂ ਦਾ ਬਕਾਇਆ 18,958 ਕਰੋੜ ਰੁਪਏ ਹੋ ਗਿਆ ਹੈ ਇੱਕਲੇ ਯੂਪੀ ਦਾ ਬਕਾਇਆ 11,000 ਕਰੋੜ ਰੁਪਏ ਹੈਪ ਕੀ ਪ੍ਰਧਾਨ ਮੰਤਰੀ ਜਵਾਬ ਦੇਣਗੇ?”