PreetNama
ਖਾਸ-ਖਬਰਾਂ/Important News

ਬੀਜੇਪੀ ਦੇ ਰਾਜ ‘ਚ ਕਿਸਾਨਾਂ ਨੂੰ ਮਿਲਿਆ ਮੌਤ ਦਾ ਸਰਾਪ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਮਹਾਰਾਸ਼ਟਰ ‘ਚ ਤਿੰਨ ਸਾਲ ‘ਚ 12 ਹਜ਼ਾਰ ਕਿਸਾਨਾਂ ਦੀ ਖੁਦਕੁਸ਼ੀ ਤੋਂ ਜੁੜੀ ਰਿਪੋਰਟ ਨੂੰ ਲੈ ਕੇ ਸ਼ਨੀਵਾਰ ਨੂੰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਬੀਜੇਪੀ ਦੇ ਸਾਸ਼ਨ ‘ਚ ਕਿਸਾਨਾਂ ਨੂੰ ਮੌਤ ਦਾ ਸਰਾਪ ਮਿਲਿਆ ਹੋਇਆ ਹੈ।

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕਿਹਾ, “ਬੀਜੇਪੀ ਰਾਜ ‘ਚ ਅੰਨਦਾਤਾ ਨੂੰ ਮਿਲਿਆ ਮੌਤ ਦਾ ਸਰਾਪ! ਬੀਜੇਪੀ ਸਾਸ਼ਨ ‘ਚ ਪਿਛਲੇ 3 ਸਾਲਾਂ ‘ਚ 12,000 ਕਿਸਾਨਾਂ ਨੇ ਖੁਸਕੁਸ਼ੀ ਕੀਤੀ ਹੈ। ਯਾਨੀ ਹਰ ਰੋਜ਼ 11 ਕਿਸਾਨ ਖੁਦਕੁਸ਼ੀ ਕਰਨ ‘ਤੇ ਮਜਬੂਰ! ਇਹ ਬੇਹੱਦ ਸ਼ਰਮਨਾਕ ਹੈ।”

ਉਨ੍ਹਾਂ ਕਿਹਾ, “ਫਡਨਵੀਸ ਜੀ ਨੇ 34000 ਕਰੋੜ ਰੁਪਏ ਦੀ ਕਰਜ਼ ਮਾਫੀ ਕੀਤੀ ਸੀ, ਉਸ ਦਾ ਕੀ ਹੋਇਆ”? ਉੱਤਰ ਪ੍ਰਦੇਸ਼ ਦੇ ਗੰਨਾ ਕਿਸਾਨਾਂ ਦਾ ਮੁੱਦਾ ਚੁੱਕਦੇ ਹੋਏ ਸੁਰਜੇਵਾਲਾ ਨੇ ਕਿਹਾ, ‘ਚੋਣਾਂ ਤੋਂ ਪਹਿਲਾਂ ਬੀਜੇਪੀ ਸਰਕਾਰ ਨੇ ਗੰਨਾ ਕਿਸਾਨਾਂ ਨਾ ਵਾਅਦਾ ਕੀਤਾ ਸੀ ਕਿ ਸਾਰਾ ਬਕਾਇਆ ਭੁਗਤਾਨ 14 ਦਿਨਾਂ ‘ਚ ਹੋਵੇਗਾ। ਹੁਣ ਗੰਨਾ ਕਿਸਾਨਾਂ ਦਾ ਬਕਾਇਆ 18,958 ਕਰੋੜ ਰੁਪਏ ਹੋ ਗਿਆ ਹੈ ਇੱਕਲੇ ਯੂਪੀ ਦਾ ਬਕਾਇਆ 11,000 ਕਰੋੜ ਰੁਪਏ ਹੈਪ ਕੀ ਪ੍ਰਧਾਨ ਮੰਤਰੀ ਜਵਾਬ ਦੇਣਗੇ?”

Related posts

ਐਮਐਸਪੀ ਕਮੇਟੀ ਨੇ ਹੁਣ ਤੱਕ 45 ਮੀਟਿੰਗਾਂ ਕੀਤੀਆਂ: ਖੇਤੀ ਮੰਤਰੀ ਸ਼ਿਵਰਾਜ ਚੌਹਾਨ

On Punjab

ਜਗਮਨ ਸਮਰਾ ਨੇ ਮਾਸਕ ਲਗਵਾ ਕੇ ਕਿਸੇ ਤੋਂ ਫੇਕ ਵੀਡੀਓ ਬਣਵਾਈ: ਭਗਵੰਤ ਮਾਨ

On Punjab

ਵੱਡੇ ਖ਼ਤਰੇ ਦੀ ਆਹਟ! ਅਧਿਐਨ ਦਾ ਦਾਅਵਾ – 2100 ਤਕ ਖਤਮ ਹੋ ਸਕਦੇ ਹਨ 5 ‘ਚੋਂ 4 ਗਲੇਸ਼ੀਅਰ

On Punjab