PreetNama
ਸਮਾਜ/Social

ਬਿਮਾਰ ਮਾਨਸਿਕਤਾ, ਲੋੜ ਹੈ ਨਜ਼ਰੀਆ ਬਦਲਣ ਦੀ…

ਕਿਸੇ ਦੇ ਵੱਲ ਉਗਲੀ ਕਰਨ ਤੋਂ ਪਹਿਲੋਂ ਸੌਂ ਵਾਰ ਸੋਚੋ ਕਿ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ ਜਾਂ ਫਿਰ ਸਹੀ। ਅਸੀਂ ਐਵੇਂ ਹੀ ਕਈ ਵਾਰੀ ਕਿਸੇ ਲੜਕੀ ਅਤੇ ਲੜਕੇ ਤੇ ਇਹ ਅੰਦਾਜ਼ਾ ਲਗਾ ਬੈਠਦੇ ਹਾਂ ਕਿ ਜਰੂਰ ਇਸ ਦਾ ਕਿਸੇ ਨਾ ਕਿਸੇ ਨਾਲ ਕੋਈ ਚੱਕਰ ਵੱਕਰ ਜਰੂਰ ਹੋਵੇਗਾ ਪਰ ਇਹ ਨਹੀਂ ਜਾਣਗੇ ਹੁੰਦੇ ਕਿ ਅਗਲੇ ਦਾ ਕੀ ਰਿਸ਼ਤਾ ਹੈ ਉਸ ਦੇ ਨਾਲ। ਮੇਰੇ ਨਾਲ ਕਈ ਵਾਰੀ ਇਹਦਾ ਹੋਇਆ ਕਿ ਮੈਂ ਆਪਣੀਆਂ ਦੋਸਤਾਂ ਨਾਲ ਵੀ ਜਦੋਂ ਖੜ੍ਹਾ ਹੁੰਦਾ ਤਾਂ ਰਸਤੇ ਵਿਚ ਜਾਂਦੇ ਕਈ ਮੇਰੇ ਦੋਸਤ ਮਿੱਤਰ ਸਾਡੀਆਂ ਗੱਲਾਂ ਖਤਮ ਹੋਣ ਤੋਂ ਮਗਰੋਂ ਝੱਟ ਪੱਟ ਐਵੇਂ ਹੀ ਅੰਦਾਜਾ ਲਗਾ ਲੈਂਦੇ ਨੇ ਕਿ ਤੇਰਾ ਉਸ ਦੇ ਨਾਲ ਕੀ ਚੱਕਰ ਆ ਜਿਸ ਦੇ ਕੋਲ ਤੂੰ ਖੜਾ ਸੀ। ਦੁੱਖ ਹੁੰਦਾ ਏ ਸੁਣ ਕੇ ਇਹੋਂ ਜਿਹੀਆਂ ਗੱਲਾਂ, ਬੰਦਾ ਆਪਣੇ ਦੁੱਖ ਸੁੱਖ ਆਪਣੇ ਦੋਸਤਾਂ ਸਾਹਮਣੇ ਨਹੀਂ ਰੱਖੇਗਾ ਤਾਂ ਦੁੱਖ ਕਿੱਦਾਂ ਘਟਣਗੇ। ਪਿਛਲੇ ਕਰੀਬ ਇਕ ਮਹੀਨਾ ਪਹਿਲੋਂ ਮੈਂ ਆਪਣੀ ਮੂੰਹ ਬੋਲੀ ਭੈਣ ਦੇ ਨਾਲ ਬਜ਼ਾਰ ਵਿਚ ਜਾ ਰਿਹਾ ਸੀ। ਬਜ਼ਾਰ ਦੇ ਅੰਦਰੋਂ ਜਦੋਂ ਅਸੀਂ ਕਾਫੀ ਸਾਰੇ ਗਿਫਟ ਖਰੀਦ ਕੇ ਬਾਹਰ ਆਏ ਤਾਂ ਇਕ ਮੁੰਡਾ ਮੇਰਾ ਦੋਸਤ ਆਪਣੀ ਇਕ ਫਰੈਂਡ ਨਾਲ ਜਾ ਰਿਹਾ ਸੀ ਅਤੇ ਬਾਈਕ ਰੋਕ ਕੇ ਕਹਿੰਦਾ ‘ਕਿੱਦਾ ਪ੍ਰੀਤ’ ਮੈਂ ਕਿਹਾ ਠੀਕ ਵੀਰੇ।

ਪਰ ਦੁੱਖ ਹੈ ਕਿ ਉਸ ਦੀ ਮਾੜੀ ਨਿਘਾ ਮੈਥੋਂ ਜਰੀ ਨਹੀਂ ਗਈ ਤੇ ਮੈਂ ਅਤੇ ਮੇਰੀ ਭੈਣ ਗਿਫਟ ਲੈ ਕੇ ਬਜ਼ਾਰ ਵਿਚੋਂ ਬਾਹਰ ਆ ਗਏ। ਭੈਣ ਨੇ ਪੁੱਛਿਆ ਕੌਣ ਸੀ ਇਹ, ਮੈਂ ਕਿਹਾ ਪਤਾ ਨਹੀਂ ਕੋਈ ਪੁਰਾਣਾ ਕਾਲਜ਼ ਦਾ ਮਿੱਤਰ ਹੋਣਾ ਏ। ਕਹਿੰਦੀ ਉਹਦੇ ਵੇਖਣ ਦਾ ਨਜ਼ਰੀਆ ਮੈਨੂੰ ਠੀਕ ਨਹੀਂ ਲੱਗਿਆ ਤਾਂ ਮੈਂ ਕਿਹਾ ਚੱਲ ਛੱਡ ਭੈਣੇ ਆਪਾ ਕੀ ਲੈਣਾ ਦੁਨੀਆਂ ਦੀਆਂ ਨਜ਼ਰਾਂ ਤੋਂ ਲੋਕੀ ਤਾਂ ਬੜਾ ਕੁਝ ਕਹੀ ਜਾਣਗੇ। ਅਸਲ ਵਿਚ ਇਹ ਸਭ ਕੁਝ ਮਾਨਸਿਕਤਾ ਦੀ ਕਮੀ ਦੇ ਕਾਰਨ ਹੀ ਹੁੰਦਾ ਹੈ। ਸਾਡੇ ਵੇਖਣ ਦਾ ਨਜ਼ਰੀਆ, ਸਾਡੀ ਸੋਚ ਤੇ ਸਾਡਾ ਮਨ ਕੀ ਕੁਝ ਕਹਿ ਜਾਂਦਾ ਹੈ, ਸਾਨੂੰ ਪਤਾ ਹੀ ਨਹੀਂ ਲੱਗਦਾ। ਦਰਅਸਲ, ਅਸੀਂ ਹਰ ਇਕ ਨੂੰ ਗੰਦੀ ਨਜ਼ਰ ਨਾਲ ਵੇਖਣਾ ਗਿੱਝ ਗਏ ਹਾਂ ਤਾਂ ਕਰਕੇ ਸਾਨੂੰ ਸਾਰੇ ਆਪਣੇ ਵਰਗੇ ਹੀ ਲੱਗਦੇ ਨੇ, ਕਿਉਂਕਿ ਜੇਕਰ ਤੁਹਾਡੇ ਵੇਖਣਾ ਦਾ ਨਜ਼ਰੀਆ ਠੀਕ ਹੋਵੇਗਾ ਤਾਂ ਤੁਹਾਡੀ ਸੋਚ ਆਪਣੇ ਆਪ ਬਦਲ ਜਾਵੇਗੀ। ਕਈ ਵਾਰ ਮੈਂ ਖਬਰਾਂ ਤੇ ਕਾਲਮ ਲਿਖਣ ਲੱਗਿਆ ਵੇਖਦਾ ਹੁੰਦਾ ਕਿ ਇਲਾਕੇ ਵਿਚ ਕਰਾਈਮ ਦੇ ਵਿਚ ਕੁਝ ਖਾਸ ਤੇ ਨਹੀਂ, ਪਰ ਮਹੀਨੇ ਵਿਚ ਇਕ ਦੋ ਕੇਸ ਐਸੇ ਆ ਜਾਂਦੇ ਨੇ ਜਿਸ ਨਾਲ ਦਿਲ ਨੂੰ ਕਾਫੀ ਡੂੰਘੀ ਸੱਟ ਵੱਜਦੀ ਹੈ।

ਆ ਪਿਛਲੇ ਸਾਲ ਦੀ ਗੱਲ ਹੈ ਸਰਹੱਦੀ ਕਸਬੇ ਦੇ ਵਿਚ ਇਕ ਪੁੱਤਰ ਦੇ ਵਲੋਂ ਆਪਣੀ ਹੀ ਮਾਂ ਦਾ ਬਲਾਤਕਾਰ ਕਰ ਦਿੱਤਾ ਗਿਆ, ਪਿਛਲੇ ਕੁਝ ਦਿਨ ਪਹਿਲੋਂ ਇਕ ਭਰਾ ਨੇ ਭੈਣ ਦੀ ਸਹੇਲੀ ਨਾਲ ਗੈਗਰੇਪ ਕੀਤਾ। ਦੁੱਖ ਹੁੰਦਾ ਹੈ ਕਿ ਇਹੋਂ ਜਿਹੇ ਕੇਸ ਸਾਡੇ ਕੋਲ ਕਦੋਂ ਤੱਕ ਆਉਂਦੇ ਰਹਿਣਗੇ। ਕਦੇ ਪਿਉਂ ਧੀ ਨਾਲ ਬਲਾਤਕਾਰ ਕਰ ਦਿੰਦਾ ਹੈ ਤੇ ਮੁੰਡਾ ਆਪਣੀ ਭੈਣ ਦੀਆਂ ਸਹੇਲੀਆਂ ਦੇ ਨਾਲ। ਕਈ ਮੈਨੂੰ ਇਹ ਸਵਾਲ ਕਰਦੇ ਨੇ ਕਿ ਰਿਸ਼ਤੇ ਕੀ ਹੁੰਦੇ ਨੇ, ਅਸੀਂ ਰਿਸ਼ਤੇ ਕਿਉਂ ਬਣਾਉਂਦੇ ਹਾਂ, ਸਾਨੂੰ ਕੀ ਜਰੂਰਤ ਹੈ ਇੰਨੈ ਸਾਰੇ ਰਿਸ਼ਤੇ ਬਣਾਉਣ ਦੀ ਤਾਂ ਮੈਂ ਚੁੱਪ ਕਰ ਜਾਂਦਾ ਹਾਂ ਕਿ ਵਾਕਿਆ ਹੀ ਇਨ੍ਹਾਂ ਦੀ ਗੱਲ ਠੀਕ ਹੈ ਜੋ ਰਿਸ਼ਤੇ ਪਹਿਲੋਂ ਚੱਲਦੇ ਆਉਂਦੇ ਨੇ ਉਨ੍ਹਾਂ ਨੂੰ ਉਸੇ ਤਰ੍ਹਾ ਹੀ ਚੱਲਣ ਦਿੱਤਾ ਜਾਵੇ। ਜੇਕਰ ਰਿਸ਼ਤਿਆਂ ਵਿਚ ਬਦਲਾਵ ਕੀਤਾ ਜਾਵੇ ਤਾਂ ਜਿੰਦਗੀ ਸੌਖੀ ਤੇ ਸੋਹਣੀ ਗੁਜ਼ਰਦੀ ਹੈ। ਜਰੂਰੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਤੇ ਸਕੇ ਰਿਸ਼ਤੇਦਾਰ ਹੋ ਤਾਂ ਤੁਸੀਂ ਕਿਸੇ ਨਾਲ ਧੋਖਾ ਨਹੀਂ ਕਰੋਗੇ। ਕਈ ਵਾਰ ਤਾਂ ਬੇਗਾਨਾ ਸਾਥ ਦੇ ਦਿੰਦਾ ਹੈ ਪਰ ਆਪਣਾ ਧੋਖਾ ਕਰਕੇ ਪਾਸਾ ਵੱਟ ਜਾਂਦਾ ਏ। ਸੋਚਣ ਦਾ ਨਜ਼ਰੀਆ ਬਦਲਣਾ ਪੈਣਾ ਹੈ ਤਾਂ ਹੀ ਅਸੀਂ ਅੱਗੇ ਵੱਧ ਕੇ ਤਰੱਕੀ ਦੇ ਰਾਹ ਵੱਲ ਵਧ ਸਕਾਂਗੇ….

 

 

ਪ੍ਰੀਤ

Related posts

ਮੁਲਾਜ਼ਮਾਂ ਨੂੰ 8 ਦੀ ਥਾਂ 9 ਘੰਟੇ ਕਰਨਾ ਪਵੇਗਾ ਕੰਮ, ਸਰਕਾਰ ਨੇ ਤਿਆਰ ਕੀਤਾ ਨਵਾਂ ਡਰਾਫਟ

On Punjab

ਦੱਖਣੀ ਅਮਰੀਕਾ ‘ਚ ਤੂਫ਼ਾਨ ਨੇ ਮਚਾਈ ਤਬਾਹੀ, 30 ਤੋਂ ਵਧੇਰੇ ਮੌਤਾਂ

On Punjab

ਦਿੱਲੀ ਹਿੰਸਾ ‘ਚ ਪੁਲਿਸ ‘ਤੇ ਫਾਇਰਿੰਗ ਕਰਨ ਵਾਲਾ ਵਿਅਕਤੀ ਗ੍ਰਿਫਤਾਰ

On Punjab
%d bloggers like this: