PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਦੀ ਧੀ ਨੇ ਰਚਿਆ ਇਤਿਹਾਸ; ਮਾਊਂਟ ਅਮਾ ਡਬਲਾਮ ਫ਼ਤਹਿ ਕਰਨ ਵਾਲੀ ਪਹਿਲੀ ਪੰਜਾਬਣ

ਪਟਿਆਲਾ- ਪਟਿਆਲਾ ਦੇ ਪਿੰਡ ਚਹਿਲ ਵਿੱਚ ਜਨਮੀ ਅਤੇ ਹੁਣ ਸਿਡਨੀ (ਆਸਟ੍ਰੇਲੀਆ) ਵਿੱਚ ਜੇਲ੍ਹ ਅਫ਼ਸਰ ਵਜੋਂ ਸੇਵਾ ਨਿਭਾ ਰਹੀ 43 ਸਾਲਾ ਸੁਖਵੀਰ ਕੌਰ, ਜਿਸ ਨੂੰ ਸੁੱਖੀ ਬਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਨੇ ਨੇਪਾਲ ਦੀ ਮਾਊਂਟ ਅਮਾ ਡਬਲਾਮ (6,812 ਮੀਟਰ) ਚੋਟੀ ਫ਼ਤਹਿ ਕਰਕੇ ਇਤਿਹਾਸ ਰਚ ਦਿੱਤਾ ਹੈ। ਸੁੱਖੀ ਬਲ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਪੰਜਾਬੀ ਮਹਿਲਾ ਬਣ ਗਈ ਹੈ।

ਇੱਕ ਅਦਾਕਾਰਾ ਵਜੋਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਸੁੱਖੀ ਨੇ ਸਿਰਫ਼ ਦੋ-ਤਿੰਨ ਸਾਲ ਪਹਿਲਾਂ ਹੀ ਟਰੈਕਿੰਗ ਸ਼ੁਰੂ ਕੀਤੀ ਸੀ ਅਤੇ ਇਸ ਮੁਹਿੰਮ ਨੂੰ ਛੇ ਦਿਨਾਂ ਵਿੱਚ ਪੂਰਾ ਕਰਕੇ 15 ਅਪਰੈਲ ਨੂੰ ਸਿਖ਼ਰ ‘ਤੇ ਪਹੁੰਚੀ। ਬਠਿੰਡਾ ਵਿਖੇ ਸਨਮਾਨਿਤ ਹੋਣ ਮੌਕੇ ਉਸ ਨੇ ਦੱਸਿਆ ਕਿ ਇਹ ਸਫ਼ਰ ਬਹੁਤ ਚੁਣੌਤੀਪੂਰਨ ਸੀ। ਬਰਫ਼ੀਲੇ ਤੂਫ਼ਾਨ ਕਾਰਨ ਉਸ ਨੂੰ ਇੱਕ ਵਾਰ ਕੈਂਪ-3 ਤੋਂ ਵਾਪਸ ਆਉਣਾ ਪਿਆ ਅਤੇ ਉਸ ਨੇ ਲਗਪਗ 35 ਘੰਟੇ ਸਿਰਫ਼ ਦੋ ਬਿਸਕੁਟਾਂ ਦੇ ਸਹਾਰੇ ਗੁਜ਼ਾਰੇ। ਸੁੱਖੀ ਬਲ ਨੇ ਪਹਾੜ ਦੀ ਚੋਟੀ ‘ਤੇ ਪਹੁੰਚ ਕੇ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ‘ਚਿੱਟੀ ਚੁੰਨੀ’ ਲਹਿਰਾਈ ਅਤੇ ਪੰਜਾਬੀ ਗੀਤਾਂ ਦਾ ਆਨੰਦ ਮਾਣਿਆ। ਉਸ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੀ ਫ਼ੋਟੋ ਪ੍ਰੇਰਨਾ ਲਈ ਨਾਲ ਲੈ ਕੇ ਗਈ ਸੀ ਅਤੇ ਉਸ ਦੇ ਸਹੁਰਾ ਪਰਿਵਾਰ (ਬਰਨਾਲਾ) ਨੇ ਇਸ ਸਫ਼ਰ ਵਿੱਚ ਉਸ ਦਾ ਪੂਰਾ ਸਾਥ ਦਿੱਤਾ।

ਸੁੱਖੀ ਨੇ ਔਰਤਾਂ ਨੂੰ ਸੰਦੇਸ਼ ਦਿੱਤਾ ਕਿ ਵਿਆਹ ਸੁਪਨਿਆਂ ਦਾ ਅੰਤ ਨਹੀਂ ਹੈ। 11 ਦੇਸ਼ਾਂ ਦੇ ਪਰਬਤਾਰੋਹੀਆਂ ਦੀ ਟੀਮ ਦੀ ਅਗਵਾਈ ਕਰਨ ਵਾਲੀ ਸੁੱਖੀ ਬਲ ਨੇ ਦਾਅਵਾ ਕੀਤਾ ਕਿ ਉਹ ਇਹ ਚੋਟੀ ਫ਼ਤਹਿ ਕਰਨ ਵਾਲੀ ਛੇਵੀਂ ਭਾਰਤੀ ਅਤੇ 25ਵੀਂ ਆਸਟਰੇਲੀਆਈ ਮਹਿਲਾ ਹੈ। ਇਸ ਤੋਂ ਪਹਿਲਾਂ ਉਹ ਲੋਬੂਚੇ ਪੀਕ ਵੀ ਸਰ ਕਰ ਚੁੱਕੀ ਹੈ ਅਤੇ ਹੁਣ ਉਸ ਦਾ ਅਗਲਾ ਨਿਸ਼ਾਨਾ ਮਾਊਂਟ ਐਵਰੈਸਟ ਹੈ। ਬਠਿੰਡਾ ਵਿੱਚ ਪੰਜਾਬੀ ਐਡਵੈਂਚਰਜ਼ ਕਲੱਬ ਵੱਲੋਂ ਕਰਵਾਏ ਸਮਾਗਮ ਵਿੱਚ ਓਲੰਪੀਅਨ ਸ਼ੂਟਰ ਅਵਨੀਤ ਕੌਰ ਸਿੱਧੂ ਅਤੇ ਹੋਰ ਸ਼ਖ਼ਸੀਅਤਾਂ ਨੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ।

Related posts

ਸੈਂਸੈਕਸ, ਨਿਫਟੀ ਵਿੱਚ ਆਇਆ ਉਛਾਲ

On Punjab

Gen Z ਬਾਰੇ ਟਿੱਪਣੀਆਂ ਨੂੰ ਲੈ ਕੇ SFI ਵੱਲੋਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵਿੱਚ Kangana Ranaut ਵਿਰੁੱਧ ਪ੍ਰਦਰਸ਼ਨ

On Punjab

Kangana Ranaut says ‘Emergency’ stuck with censor boardKangana Ranaut says ‘Emergency’ stuck with censor board

On Punjab