53.53 F
New York, US
October 22, 2026
PreetNama
ਫਿਲਮ-ਸੰਸਾਰ/Filmy

ਪ੍ਰਭਾਸ ਨੇ ‘ਬਾਹੁਬਲੀ’ ਤੋਂ ‘ਸਾਹੋ’ ਲਈ ਘਟਾਇਆ ਸੀ 10 ਕਿਲੋ ਵਜ਼ਨ

ਮੁੰਬਈ: ਸੁਪਰਸਟਾਰ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਸਾਹੋ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਬਾਹੁਬਲੀ ਤੋਂ ਬਾਅਦ ਖੂਬ ਤਾਰੀਫਾਂ ਬਟੌਰਨ ਮਗਰੋਂ ਹੁਣ ਪ੍ਰਭਾਸ ‘ਸਾਹੋ’ ਨਾਲ ਵੱਡੇ ਪਰਦੇ ‘ਤੇ ਵਾਪਸੀ ਕਰ ਰਹੇ ਹਨ। ਇਸ ਫਿਲਮ ਲਈ ਪ੍ਰਭਾਸ ਨੇ ਕਾਫੀ ਮਿਹਨਤ ਕੀਤੀ। ਉਸ ਨੇ ਜਿਮ ‘ਚ ਪਸੀਨਾ ਵਹਾਉਣ ਦੇ ਨਾਲ ਸਟ੍ਰੈਸ ਬਸਟਰ ਸੈਸ਼ਨ ਵੀ ਲਿਆ।

ਪ੍ਰਭਾਸ ਦੇ ਟ੍ਰੇਨਰ ਨੇ ਉਸ ਦੇ ਵਰਕਆਉਟ ਟ੍ਰੇਨਿੰਗ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਪ੍ਰਭਾਸ ਦੇ ਟ੍ਰੇਨਰ ਲਕਸ਼ਮਣ ਰੈਡੀ ਨੇ ਕਿਹਾ ਕਿ ਉਨ੍ਹਾਂ ਨੇ ਬਾਹੁਬਲੀ ਦੇ ਲੁੱਕ ਤੋਂ ਸਾਹੋ ਦੀ ਲੁੱਕ ਲਈ ਕਾਫੀ ਮਿਹਨਤ ਕੀਤੀ ਹੈ। ਇਸ ਦੌਰਾਨ ਉਸ ਨੇ ਆਪਣਾ 10 ਕਿਲੋ ਵਜ਼ਨ ਘੱਟ ਕੀਤਾ ਹੈ।
ਲਕਸ਼ਮਣ ਰੈਡੀ ਨੇ ਕਿਹਾ, ‘ਸਾਹੋ ਲਈ ਪ੍ਰਭਾਸ ਨੂੰ 10 ਕਿਲੋ ਵਜ਼ਨ ਘੱਟ ਕਰਨਾ ਸੀ, ਜਿਸ ਲਈ ਉਸ ਨੇ ਘੰਟਿਆਂ ਕਾਰਡੀਓ ਸੈਸ਼ਨ ਕੀਤਾ। ਇਸ ‘ਚ ਸਵੀਮਿੰਗ, ਕਾਈਕੀਲਿੰਗ ਤੇ ਵਾਲੀਬਾਲ ਖੇਡਣਾ ਸ਼ਾਮਲ ਹੁੰਦਾ ਸੀ। ਪ੍ਰਭਾਸ ਨੂੰ ਸਪੋਰਟਸ ਖੇਡਣਾ ਕਾਫੀ ਪਸੰਦ ਹੈ।ਦੱਸ ਦਈਏ ਕਿ ਪ੍ਰਭਾਸ ਦੀ ‘ਸਾਹੋ’ 30 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਜਿਸ ‘ਚ ਸ਼੍ਰੱਧਾ ਕਪੂਰ ਲੀਡ ਰੋਲ ‘ਚ ਐਕਸ਼ਨ ਕਰਦੀ ਨਜ਼ਰ ਆਵੇਗੀ।

Related posts

ਭਾਜਪਾ ਨੇ ਕੰਗਨਾ ਦੇ ਬਿਆਨ ਤੋਂ ਨਾਤਾ ਤੋੜਿਆ ਤੇ ਅਦਾਕਾਰਾ ਨੂੰ ‘ਚੁੱਪ’ ਰਹਿਣ ਲਈ ਕਿਹਾ

On Punjab

Sonali Phogat Death: ਬੀਜੇਪੀ ਨੇਤਾ ਤੇ ਅਦਾਕਾਰਾ ਸੋਨਾਲੀ ਫੋਗਾਟ ਦੀ ਗੋਆ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ, ਸਮਰਥਕਾਂ ‘ਚ ਸੋਗ ਦੀ ਲਹਿਰਸੋਨਾਲੀ ਫੋਗਾਟ ਇਸ ਵਾਰ ਫਿਰ ਤੋਂ ਆਦਮਪੁਰ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਇਸ ਦੌਰਾਨ ਕਾਂਗਰਸੀ ਆਗੂ ਕੁਲਦੀਪ ਬਿਸ਼ਨਈ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ। ਇਸ ‘ਤੇ ਸੋਨਾਲੀ ਨੇ ਆਦਮਪੁਰ ਨੂੰ ਉਸ ਦੇ ਹੱਥੋਂ ਖਿਸਕਦਾ ਦੇਖਿਆ ਕਿਉਂਕਿ ਇਹ ਭਜਲਾਨ ਪਰਿਵਾਰ ਦਾ ਗੜ੍ਹ ਹੈ। ਇਸ ਕਾਰਨ ਉਸ ਨੇ ਕੁਲਦੀਪ ਬਿਸ਼ਨੋਈ ਦਾ ਵਿਰੋਧ ਕੀਤਾ। ਪਰ ਹਾਲ ਹੀ ਵਿੱਚ ਦੋਵਾਂ ਵਿੱਚ ਸੁਲ੍ਹਾ ਹੋ ਗਈ ਸੀ। ਸੋਨਾਲੀ ਟਵੀਟਸ ਅਤੇ ਪੋਸਟਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਸੀ

On Punjab

ਜਲਦੀ ਮਾਂ ਬਣਨ ਵਾਲੀ ਐਮੀ ਜੈਕਸਨ ਨੇ ਦੱਸਿਆ ਬੱਚੇ ਦਾ ਲਿੰਗ

On Punjab