ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਸੂਬੇ ਦੇ ਖੇਤੀ ਕਰਜ਼ ਮਾਫੀ ਦੇ 4,14, 275 ਲਾਭਪਾਤਰੀ ਕਿਸਾਨਾਂ ਦੇ ਨਾਵਾਂ ਦੀ ਮੁਕੰਮਲ ਸੂਚੀ ਜਾਰੀ ਕਰਕੇ ਕਾਂਗਰਸ ਸਰਕਾਰ ਦੀ ਖੇਤੀ ਕਰਜ਼ ਮਾਫੀ ਸਕੀਮ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਝੂਠ ਨੂੰ ਬੇਨਕਾਬ ਕਰ ਦਿੱਤਾ। ਇਸ ਸਕੀਮ ਰਾਹੀਂ ਸਹਿਕਾਰੀ ਬੈਂਕ ਦੇ ਕਰਜ਼ਿਆਂ ਪ੍ਰਤੀ ਹਰੇਕ ਕਿਸਾਨ ਨੂੰ 56,737 ਰੁਪਏ ਅਤੇ ਵਪਾਰਕ ਬੈਂਕਾਂ ਦੇ ਕਰਜ਼ਿਆਂ ਪ੍ਰਤੀ ਹਰੇਕ ਕਿਸਾਨ ਨੂੰ 1,62,830 ਰੁਪਏ ਦੀ ਮਾਫੀ ਦਿੱਤੀ ਗਈ ਹੈ।
ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਜਾਖੜ ਨੇ ਕਿਹਾ ਕਿ ਇਹ ਸੁਭਾਵਿਕ ਹੈ ਕਿ ਮੋਦੀ ਨੇ ਇਸ ਮਾਮਲੇ ‘ਤੇ ਝੂਠ ਬੋਲਿਆ ਹੈ। ਪ੍ਰਧਾਨ ਮੰਤਰੀ ਦੇ ਝੂਠ ਦਾ ਪੋਸਟਰ ਦਿਖਾਉਂਦਿਆਂ ਕਾਂਗਰਸੀ ਸੰਸਦ ਮੈਂਬਰ ਨੇ ਪੱਤਰਕਾਰਾਂ ਅੱਗੇ ਕਰਜ਼ ਮਾਫੀ ਦੇ ਲਾਭਪਾਤਰੀਆਂ ਦੇ ਨਾਵਾਂ ਸਮੇਤ ਸਾਰੇ ਸਬੰਧਤ ਦਸਤਾਵੇਜ਼ ਪੇਸ਼ ਕੀਤੇ।