PreetNama
ਸਮਾਜ/Social

ਨਵੇਂ ਸਾਲ ‘ਤੇ ਰੇਲਵੇ ਨੇ ਯਾਤਰੀਆਂ ਨੂੰ ਦਿੱਤਾ ਝਟਕਾ, ਕਿਰਾਏ ‘ਚ ਹੋਇਆ ਵਾਧਾ

Railways raises basic passenger fares: ਨਵੀਂ ਦਿੱਲੀ: ਰੇਲ ਯਾਤਰੀਆਂ ਨੂੰ ਨਵੇਂ ਸਾਲ ਦੇ ਮੌਕੇ ਇੱਕ ਝਟਕਾ ਲੱਗਿਆ ਹੈ । ਰੇਲਵੇ ਵੱਲੋਂ ਮੰਗਲਵਾਰ ਨੂੰ ਪੂਰੇ ਦੇਸ਼ ਵਿੱਚ ਯਾਤਰੀ ਕਿਰਾਏ ਵਿੱਚ ਵਾਧਾ ਕਰਨ ਦੇ ਆਦੇਸ਼ ਦਿੱਤੇ ਗਏ ਹਨ । ਰੇਲਵੇ ਨੇ ਇਹ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਉਪਨਗਰ ਕਿਰਾਏ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ ।

ਰੇਲਵੇ ਨੇ ਦੱਸਿਆ ਕਿ ਸਧਾਰਣ ਨਾਨ-ਏਸੀ, ਗ਼ੈਰ-ਉਪਨਗਰ ਕਿਰਾਏ ਵਿੱਚ ਇਕ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ ਜੋ ਕਿ 1 ਜਨਵਰੀ ਯਾਨੀ ਕਿ ਅੱਜ ਤੋਂ ਲਾਗੂ ਹੋ ਗਿਆ ਹੈ ।
ਰੇਲਵੇ ਦੇ ਇਸ ਆਦੇਸ਼ ਤੋਂ ਬਾਅਦ ਸਧਾਰਣ ਬਿਨ੍ਹਾਂ ਏਸੀ ਰੇਲ ਗੱਡੀਆਂ ਦਾ ਕਿਰਾਇਆ 1 ਪੈਸਾ ਪ੍ਰਤੀ ਕਿਲੋਮੀਟਰ, ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਲਈ 2 ਪੈਸੇ ਪ੍ਰਤੀ ਕਿਲੋਮੀਟਰ ਅਤੇ ਏਸੀ ਕਲਾਸ ਵਿੱਚ ਯਾਤਰਾ ਲਈ 4 ਪੈਸੇ ਪ੍ਰਤੀ ਕਿਲੋਮੀਟਰ ਕਿਰਾਏ ਵਿੱਚ ਵਾਧਾ ਹੋਇਆ ਹੈ । ਰੇਲਵੇ ਦੇ ਇਸ ਆਦੇਸ਼ ਤੋਂ ਬਾਅਦ ਸਧਾਰਣ ਬਿਨ੍ਹਾਂ ਏਸੀ ਰੇਲ ਗੱਡੀਆਂ ਦਾ ਕਿਰਾਇਆ 1 ਪੈਸਾ ਪ੍ਰਤੀ ਕਿਲੋਮੀਟਰ, ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਲਈ 2 ਪੈਸੇ ਪ੍ਰਤੀ ਕਿਲੋਮੀਟਰ ਅਤੇ ਏਸੀ ਕਲਾਸ ਵਿੱਚ ਯਾਤਰਾ ਲਈ 4 ਪੈਸੇ ਪ੍ਰਤੀ ਕਿਲੋਮੀਟਰ ਕਿਰਾਏ ਵਿੱਚ ਵਾਧਾ ਹੋਇਆ ਹੈ ।
ਦੱਸ ਦੇਈਏ ਕਿ ਮੰਗਲਵਾਰ ਨੂੰ ਜਾਰੀ ਕੀਤੇ ਮੰਤਰਾਲੇ ਦੇ ਹੁਕਮ ਅਨੁਸਾਰ ਰਾਜਧਾਨੀ, ਸ਼ਤਾਬਦੀ, ਦੁਰੰਤੋ, ਵੰਦੇ ਭਾਰਤ, ਤੇਜਸ, ਹਮਸਫ਼ਰ, ਮਹਾਮੰਨਾ, ਗਤੀਮਾਨ, ਅੰਤਿਯੋਦਿਆ, ਗਰੀਬ ਰਥ, ਜਨ ਸ਼ਤਾਬਦੀ, ਰਾਜਯ ਰਾਣੀ, ਯੁਵਾ ਐਕਸਪ੍ਰੈਸ, ਸੁਵਿਧਾ ਅਤੇ ਵਿਸ਼ੇਸ਼ ਖ਼ਰਚੇ ‘ਤੇ ਚੱਲਣ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਦੇ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ ।

Related posts

ਟੀਐੱਲਪੀ ਖ਼ਿਲਾਫ਼ ਇਮਰਾਨ ਸਰਕਾਰ ਨੇ ਬਲ ਦੀ ਵਰਤੋਂ ਦਾ ਦਿੱਤਾ ਸੀ ਹੁਕਮ, ਫੌਜ ਕਾਰਨ ਫ਼ੈਸਲਾ ਬਦਲਿਆ

On Punjab

Paris ‘ਚ ਕਰੋੜਾਂ ‘ਚ ਨਿਲਾਮ ਹੋਇਆ ਚੰਡੀਗੜ੍ਹ ਦਾ Heritage ਫਰਨੀਚਰ

On Punjab

ਪਾਕਿਸਤਾਨ ਵੱਲੋਂ ਭਾਰਤ ਨੂੰ ਸਿੰਧੂ ਜਲ ਸੰਧੀ ’ਤੇ ਮੁੜ ਵਿਚਾਰ ਕਰਨ ਦੀ ਅਪੀਲ

On Punjab