PreetNama
ਰਾਜਨੀਤੀ/Politics

ਧਾਰਾ 370 ਹਟਣ ਦੇ ਬਾਅਦ ਤੋਂ ਨਜ਼ਰਬੰਦ ਮਹਿਬੂਬਾ ਮੁਫ਼ਤੀ ਨੂੰ ਵੱਡੀ ਰਾਹਤ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਪੀਡੀਪੀ ਚੀਫ਼ ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਧੀ ਇਲਤਿਜਾ ਨੂੰ ਚੇਨਈ ਤੋਂ ਸ਼੍ਰੀਨਗਰ ਜਾਣ ਤੇ ਆਪਣੀ ਮਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਕੋਰਟ ਨੇ ਸਾਫ਼ ਕੀਤਾ ਕਿ ਇਸ ਤੋਂ ਇਲਾਵਾ ਉਸ ਨੂੰ ਸ਼੍ਰੀਨਗਰ ‘ਚ ਕਿਤੇ ਵੀ ਆਉਣ-ਜਾਣ ਲਈ ਪ੍ਰਸਾਸ਼ਨ ਦੀ ਇਜਾਜ਼ਤ ਦੀ ਲੋੜ ਪਵੇਗੀ। ਯਾਦ ਰਹੇ ਜੰਮੂ-ਕਸ਼ਮੀਰ ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਹੀ ਮਹਿਬੂਬਾ ਮੁਫਤੀ ਨਜ਼ਰਬੰਦ ਹੈ।

ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਸਮਨਾ ਇਲਤਿਜਾ ਨੇ ਏਬੀਪੀ ਨਿਊਜ਼ ਨੂੰ ਕਿਹਾ, ‘ਜੰਮੂ-ਕਸ਼ਮੀਰ ‘ਚ ਕਰੂਰਬੰਦੀ ਨੂੰ ਲਾਗੂ ਕੀਤੇ ਅੱਜ ਇੱਕ ਮਹੀਨਾ ਹੋ ਗਿਆ। ਇਸ ਦੌਰਾਨ ਵੱਡੇ ਪੱਧਰ ‘ਤੇ ਲੋਕਾਂ ਨੂੰ ਕੈਦ ਕਰ ਲਿਆ ਗਿਆ ਤੇ ਉਹ ਲਗਾਤਾਰ ਡਰ ‘ਚ ਜੀਅ ਰਹੇ ਹਨ। ਉਨ੍ਹਾਂ ਤੋਂ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਨੂੰ ਖੋਹ ਲਿਆ ਗਿਆ ਹੈ। ਮੇਰੇ ਕੋਲ ਨਿਆਂ ਦੇ ਲਈ ਕੋਰਟ ਦਾ ਦਰਵਾਜ਼ਾ ਖਟਖਟਾਉਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ। ਮੈਂ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੀ ਹਾਂ।’

ਦੱਸ ਦਈਏ ਮਹਿਬੂਬਾ ਮੁਫਤੀ ਦੀ ਧੀ ਇਲੀਤਜ਼ਾ ਨੇ ਸੁਪਰੀਮ ਕੋਰਟ ‘ਚ ਅਰਜ਼ੀ ਦਾਖਲ ਕੀਤੀ ਸੀ। ਇਸ ‘ਚ ਉਸ ਨੇ ਮੰਗ ਕੀਤੀ ਸੀ ਕਿ ਉਸ ਨੂੰ ਆਪਣੀ ਮਾਂ ਮਹਿਬੂਬਾ ਮੁਫਤੀ ਨੂੰ ਮਿਲਣ ਦਿੱਤਾ ਜਾਵੇ। ਮੁਫਤੀ ਇੱਕ ਮਹੀਨੇ ਤੋਂ ਨਜ਼ਰਬੰਦ ਹੈ ਤੇ ਉਹ ਆਪਣੀ ਮਾਂ ਦੀ ਸਿਹਤ ਲਈ ਫਿਕਰਮੰਦ ਹੈ।

Related posts

ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਕਤਲ, ਅਣਪਛਾਤੇ ਵਿਅਕਤੀਆਂ ਨੇ ਮਾਰੀ ਗੋਲੀ

On Punjab

ਪੰਜਾਬ ਦੇ ਰਾਜਪਾਲ ਜੰਗ-ਏ-ਆਜ਼ਾਦੀ ਕਰਤਾਰਪੁਰ ਤੇ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਹੋਏ ਨਤਮਸਤਕ

On Punjab

PM ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ‘ਚ ਅਲਰਟ, ਖੁਫੀਆ ਏਜੰਸੀਆਂ ਨੇ ਦਿੱਤੀ ਚਿਤਾਵਨੀ- ਅੱਤਵਾਦੀਆਂ ਨੇ ਵਧਾਈਆਂ ਸਰਗਰਮੀਆਂ

On Punjab