PreetNama
ਸਮਾਜ/Social

ਡਾਕਟਰ ਨੇ ਕੀਤਾ ਆਪਣਾ ਘਰ ਤਬਾਹ, ਪਤਨੀ-ਪੁੱਤ ਤੇ ਧੀ ਦੇ ਕਤਲ ਪਿੱਛੋਂ ਖੁਦਕੁਸ਼ੀ

ਗੁਰੂਗ੍ਰਾਮ: ਇੱਕ ਜੁਲਾਈ ਨੂੰ ਡਾਕਟਰਸ ਡੇਅ ਮਨਾਇਆ ਜਾਂਦਾ ਹੈ, ਪਰ ਅਜਿਹੇ ‘ਚ ਹਰਿਆਣਾ ਦੇ ਗੁਰੂਗ੍ਰਾਮ ਤੋਂ ਬੁਰੀ ਖ਼ਬਰ ਆਈ ਹੈ। ਇੱਥੇ ਸੈਕਟਰ 49 ਉੱਪਲ ਸਾਉਥ ਐਂਡ ਐਸ ਬਲਾਕ ਦੇ ਫਲੈਟ ਨੰਬਰ 299 ਗਰਾਉਂਡ ਫਲੋਰ ‘ਚ ਰਹਿਣ ਵਾਲੇ ਡਾਕਟਰ ਪ੍ਰਕਾਸ਼ ਸਿੰਘ (55) ਸਾਲ ਨੇ ਆਪਣੀ 50 ਸਾਲਾ ਪਤਨੀ ਸੋਨੂੰ ਸਿੰਘ, 22 ਸਾਲਾ ਧੀ ਅਦਿਤੀ ਤੇ 13 ਸਾਲਾ ਬੇਟੇ ਆਦਿੱਤਿਆ ਦਾ ਰਾਤ ਨੂੰ ਕਤਲ ਕਰ ਖੁਦ ਦੀ ਜ਼ਿੰਦਗੀ ਵੀ ਖ਼ਤਮ ਕਰ ਲਈ।

ਮ੍ਰਿਤਕ ਯੂਪੀ ਵਾਰਾਨਸੀ ਦਾ ਰਹਿਣ ਵਾਲਾ ਸੀ ਜੋ ਪਿਛਲੇ ਅੱਠ ਸਾਲ ਤੋਂ ਗੁਰੂਗ੍ਰਾਮ ‘ਚ ਰਹਿ ਰਿਹਾ ਸੀ। ਮ੍ਰਿਤਕ ਦੀ ਪਤਨੀ ਸੋਨੂੰ ਦੇ ਚਾਰ ਪਲੇਅ ਸਕੂਲ ਸੀ, ਜਦਕਿ ਡਾਕਟਰ ਪ੍ਰਕਾਸ਼ ਖੁਦ ਇੱਕ ਫਾਰਮੇਸੀ ਕੰਪਨੀ ਨਾਲ ਜੁੜੇ ਸੀ। ਮ੍ਰਿਤਕ ਕੋਲ ਪੁਲਿਸ ਨੂੰ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ‘ਚ ਉਸ ਨੇ ਲਿਖਿਆ ਕਿ ਮੈਂ ਆਪਣੇ ਪਰਿਵਾਰ ਨੂੰ ਸੰਭਾਲ ਨਹੀਂ ਪਾ ਰਿਹਾ ਸੀ।

ਜਦਕਿ ਗੁਆਂਢੀਆਂ ਦਾ ਕਹਿਣਾ ਹੈ ਕਿ ਡਾਕਟਰ ਦਾ ਪਰਿਵਾਰ ਕਾਫੀ ਮਜ਼ਬੂਤ ਸੀ। ਸੋਨੂੰ ਦੇ ਸਟਾਫ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਕਿ ਬਾਕੀ ਸਭ ਸ਼ਾਂਤ ਸੁਭਾਅ ਦੇ ਸੀ ਜਦੋਂਕਿ ਪ੍ਰਕਾਸ਼ ਸਿੰਘ ਗਰਮ ਸੁਭਾਅ ਦੇ ਸੀ। ਉਹ ਸਨ ਫਾਰਮਾ ਕੰਪਨੀ ‘ਚ ਕੰਮ ਕਰਦੇ ਸੀ। ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਨੌਕਰੀ ਚਲੀ ਗਈ ਸੀ। ਪੂਰੇ ਪਰਿਵਾਰ ਦੇ ਖ਼ਤਮ ਹੋਣ ਨਾਲ ਹੁਣ35 ਲੋਕਾਂ ਦੀ ਨੌਕਰੀ ‘ਤੇ ਤਲਵਾਰ ਲਟਕ ਗਈ ਹੈ।

Related posts

ਸ਼ਾਰਪ ਸ਼ੂਟਰਾਂ ਬਾਰੇ ਦੋਵਾਂ ਰਾਜਾਂ ਦੀ ਪੁਲਿਸ ਦੇ ਸੁਰ ਵੱਖਰੇ, ਦਿੱਲੀ ਪੁਲਿਸ ਸ਼ੂਟਰ ਦੱਸ ਰਹੀ ਤੇ ਪੰਜਾਬ ਪੁਲਿਸ ਨਸ਼ੇੜੀ ਮੰਨ ਰਹੀ

On Punjab

4.5 ਲੱਖ ਕਰੋੜ ਤੱਕ ਕਰਜ਼ਾ ਪਹੁੰਚਾ ਕੇ ਵੀ ਵਿਕਾਸ ਸਿਫ਼ਰ, ਡਰਾਮੇਬਾਜ਼ੀ ‘ਤੇ ਉਡਾਇਆ ਪੰਜਾਬ ਦਾ ਪੈਸਾ

On Punjab

Ganderbal Terror Attack: ‘ਮੇਰੇ ਸਾਰੇ ਸੁਪਨੇ ਚਕਨਾਚੂਰ’, ਡਾਕਟਰ ਦੇ ਕਤਲ ‘ਤੇ ਬੇਟਾ ਬੋਲਿਆ, ਕਿਸੇ ਦੇ ਬੱਚੇ ਤਾਂ ਕਿਸੇ ਦੀ ਪਤਨੀ ਦਾ ਛਲਕਿਆ ਦਰਦ ਵਾਸੀ ਮਜ਼ਦੂਰਾਂ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਜੰਮੂ-ਕਸ਼ਮੀਰ ਦੇ ਗੰਦਰਬਲ ਦੇ ਗਗਨਗੀਰ ‘ਚ ਹੋਇਆ ਹੈ। ਹਮਲੇ ਵਿੱਚ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਇਕ ਡਾਕਟਰ ਵੀ ਸ਼ਾਮਲ ਸੀ।

On Punjab