PreetNama
ਸਮਾਜ/Social

ਡਾਕਟਰਾਂ ਦੀ ਲਿਖਾਈ ‘ਤੇ ਵੱਡਾ ਫੈਸਲਾ

ਲਖਨਊਡਾਕਟਰਾਂ ਦੀ ਲਿਖਾਈ ਪੜ੍ਹਨ ‘ਚ ਮਰੀਜ਼ਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅਹਿਮ ਫੈਸਲਾ ਲਿਆ ਗਿਆ ਹੈ। ਇੱਥੇ ਦੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਸਾਰੇ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਹੁਣ ਦਵਾਈਆਂ ਤੇ ਜਾਂਚ ਦੇ ਨਾਂ ਵੱਡੇ ਤੇ ਸਾਫ ਅਖਰਾਂ ‘ਚ ਲਿਖਣਗੇ।

ਯੂਨੀਵਰਸਿਟੀ ਦੇ ਬੁਲਾਰੇ ਡਾਸੁਧੀਰ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਮਰੀਜ਼ਾਂਫਾਰਮਾਸਿਸਟ ਤੇ ਦਵਾਈਆਂ ਦੇ ਦੁਕਾਨਦਾਰਾਂ ਦੀ ਲਗਾਤਾਰ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੂੰ ਡਾਕਟਰਾਂ ਦੀ ਲਿਖਾਈ ਸਮਝ ਨਹੀਂ ਆਉਂਦੀ। ਇਸ ਕਰਕੇ ਕਈ ਵਾਰ ਦਵਾਈ ਜਾਂ ਜਾਂਚ ਦੇ ਨਾਂ ਗਲਤ ਪੜ੍ਹੇ ਜਾਣ ਦਾ ਡਰ ਰਹਿੰਦਾ ਹੈ। ਇਸ ਦੇ ਚੱਲਦਿਆਂ ਹੀ ਸਭ ਨੂੰ ਸਾਫ਼ ਤੇ ਵੱਡੇ ਅਖਰਾਂ ‘ਚ ਲਿਖਣ ਨੂੰ ਕਿਹਾ ਗਿਆ ਹੈ।

ਸਿੰਘ ਨੇ ਦੱਸਿਆ ਕਿ ਇਸ ਸਕੂਰਲਰ ‘ਤੇ ਅਮਲ ਵੀ ਸ਼ੁਰੂ ਹੋ ਗਿਆ ਹੈ ਤੇ ਜੇਕੇਜੀਐਮਯੂ ਦੇ ਡਾਕਟਰ ਹੁਣ ਪਰਚੀ ‘ਤੇ ਵੱਡੇ ਤੇ ਸਾਫ ਅੱਖਰਾਂ ‘ਚ ਲਿਖਣੇ ਸ਼ੁਰੂ ਕਰ ਦਿੱਤੇ ਹਨ।

Related posts

ਪੁਣੇ-ਮੁੰਬਈ ਹਾਈਵੇ ‘ਤੇ ਪਲਟੀ ਬੱਸ, 5 ਦੀ ਮੌਤ

On Punjab

ਜੰਮੂ-ਕਸ਼ਮੀਰ: ਚੈੱਕਪੋਸਟ ਤੋਂ ਟਰੱਕ ਭਜਾਉਣ ਦੌਰਾਨ ਫੌਜ ਦੀ ਗੋਲੀਬਾਰੀ ’ਚ ਡਰਾਈਵਰ ਦੀ ਮੌਤ

On Punjab

ਅਮਰੀਕਾ ‘ਚ ਫਿਰ ਵਧਣ ਲੱਗੇ ਕੋਰੋਨਾ ਦੇ ਮਾਮਲੇ, 24 ਘੰਟਿਆਂ ‘ਚ 56 ਹਜ਼ਾਰ ਤੋਂ ਵੱਧ ਨਵੇਂ ਇਨਫੈਕਟਿਡ ਕੇਸ ਆਏ ਸਾਹਮਣੇ

On Punjab