54.81 F
New York, US
April 20, 2024
PreetNama
ਖਾਸ-ਖਬਰਾਂ/Important News

ਟ੍ਰੈਵਲ ਏਜੰਟ ਨੇ ਵਿਦੇਸ਼ ਗਈ ਪੰਜਾਬਣ ਦਾ ਪਾਕਿਸਤਾਨੀ ਨਾਲ ਕੀਤਾ ਸੌਦਾ, ਸੰਨੀ ਦਿਓਲ ਨੇ ਚੁੱਕਿਆ ਮੁੱਦਾ ਤਾਂ ਅੰਬੈਸੀ ਨੇ ਪੈਸੇ ਦੇ ਕੇ ਛੁਡਾਈ

ਗੁਰਦਾਸਪੁਰ: ਕੁਵੈਤ ਗਈ ਪੰਜਾਬੀ ਔਰਤ ਨੂੰ ਭਾਰਤੀ ਦੂਤਾਵਾਸ ਨੇ ਤਕਰੀਬਨ ਢਾਈ ਲੱਖ ਰੁਪਏ ਦੇ ਕੇ ਛੁਡਵਾ ਲਿਆ ਹੈ। ਹੁਣ ਧਾਰੀਵਾਲ ਦੀ ਰਹਿਣ ਵਾਲੀ ਤਿੰਨ ਬੱਚਿਆਂ ਦੀ ਮਾਂ ਵੀਨਾ ਬੇਦੀ ਵਤਨ ਵਾਪਸ ਪਰਤ ਸਕਦੀ ਹੈ। ਮਹਿਲਾ ਦੀ ਵਤਨ ਵਾਪਸੀ ਲਈ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਵੀ ਚਾਰਾਜੋਈ ਕੀਤੀ।

ਦਰਅਸਲ, ਘਰ ਦੀ ਮੰਦੀ ਮਾਲੀ ਹਾਲਤ ਕਾਰਨ ਵੀਨਾ ਬੇਦੀ ਹਾਊਸਕੀਪਿੰਗ ਦਾ ਕੰਮ ਕਰਨ ਲਈ ਅੰਮ੍ਰਿਤਸਰ ਦੇ ਪਿੰਡ ਖਿਲਚੀਆਂ ਦੇ ਏਜੰਟ ਮੁਖ਼ਤਿਆਰ ਸਿੰਘ ਰਾਹੀਂ ਪਿਛਲੇ ਸਾਲ ਜੁਲਾਈ ਵਿੱਚ ਕੁਵੈਤ ਚਲੀ ਗਈ ਸੀ। ਉਸ ਨੇ ਪਹਿਲੇ ਮਹੀਨੇ ਦੀ ਤਨਖ਼ਾਹ ਵਿੱਚੋਂ ਕੁਝ ਪੈਸੇ ਆਪਣੀ ਮਾਂ ਨੂੰ ਭੇਜੇ ਸਨ, ਪਰ ਫਿਰ ਉਸ ਦਾ ਸੰਪਰਕ ਹੀ ਟੁੱਟ ਗਿਆ।

ਇੱਕ ਵਾਰ ਉਸ ਦਾ ਫ਼ੋਨ ਆਇਆ ਤੇ ਦੋ ਮਿੰਟ ਗੱਲ ਹੋਈ। ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਨੂੰ 1200 ਦਿਨਾਰ ਵਿੱਚ ਕਿਸੇ ਨੂੰ ਵੇਚ ਦਿੱਤਾ ਗਿਆ ਹੈ ਤੇ ਕਿਹਾ ਕਿ ਉਸ ਨੂੰ ਵਾਪਸ ਭਾਰਤ ਬੁਲਾ ਲਓ। ਵੀਨਾ ਦੇ ਪਤੀ ਨੇ ਏਜੰਟ ਨਾਲ ਗੱਲ ਕੀਤੀ ਪਰ ਉਸ ਨੇ ਵੀਨਾ ਨੂੰ ਵਾਪਸ ਬੁਲਾਉਣ ਲਈ ਪੈਸੇ ਤਾਂ ਲੈ ਲਏ ਪਰ ਭਾਰਤ ਵਾਪਸ ਨਾ ਬੁਲਵਾਇਆ।

ਮਾਮਲਾ ਉਜਾਗਰ ਹੋਣ ‘ਤੇ ਐਡਵੋਕੇਟ ਕਮਲ ਕਿਸ਼ੋਰ ਅੱਤਰੀ ਤੇ ਰਣਯੋਧ ਸਿੰਘ ਬੱਲ ਨੇ ਪੀੜਤ ਪਰਿਵਾਰ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸ਼ਹੀਦ ਭਗਤ ਸਿੰਘ ਕਲੱਬ ਕੁਵੈਤ ਤੇ ਉੱਥੇ ਸਥਿਤ ਭਾਰਤੀ ਅੰਬੈਸੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਨੇ ਵੀ ਵੀਨਾ ਲਈ ਚਿੱਠੀ ਲਿਖੀ ਸੀ। ਇਸ ਤੋਂ ਬਾਅਦ ਭਾਰਤੀ ਅੰਬੈਸੀ ਨੇ 1200 ਦਿਨਾਰ ਯਾਨੀ ਤਕਰੀਬਨ ਪੌਣੇ ਤਿੰਨ ਲੱਖ ਰੁਪਏ ਦੇ ਕੇ ਵੀਨਾ ਨੂੰ ਛੁਡਵਾਇਆ। ਉਹ ਭਲਕੇ ਭਾਰਤ ਵਾਪਸ ਪਰਤ ਸਕਦੀ ਹੈ।

Related posts

ਨਾਸਾ ਨੇ ਕੀਤਾ ਖੁਲਾਸਾ, 52 ਸਾਲਾਂ ਬਾਅਦ ਚੰਦਰਮਾ ‘ਤੇ ਉਤਾਰੇਗਾ ਇਕ ਔਰਤ ਤੇ ਇਕ ਪੁਰਸ਼ ਪੁਲਾੜ ਯਾਤਰੀ

On Punjab

ਜੇ ਕੋਈ ਗਲਤ ਸਾਬਤ ਕਰਦੈ ਤਾਂ ਝੁਕਣ ਲਈ ਤਿਆਰ ਹਾਂ- ਅੰਮ੍ਰਿਤਪਾਲ ਸਿੰਘ

On Punjab

ਰੂਸੀ ਪੱਤਰਕਾਰ ਨੇ ਯੂਕਰੇਨ ਦੇ ਸਮਰਥਨ ‘ਚ ਨੋਬਲ ਸ਼ਾਂਤੀ ਮੈਡਲ ਵੇਚਣ ਦਾ ਕੀਤਾ ਐਲਾਨ, ਕਿਹਾ ਸ਼ਰਨਾਰਥੀ ਸਾਡੇ ਵਲੋਂ ਕੁਝ ਖ਼ਾਸ

On Punjab