44.02 F
New York, US
April 25, 2024
PreetNama
ਸਿਹਤ/Health

ਟੀਬੀ ਨਾਲ ਨਿਪਟਣ ਦੀ ਦਿਸ਼ਾ ‘ਚ ਉਮੀਦ ਦੀ ਨਵੀਂ ਕਿਰਨ

ਵਿਗਿਆਨੀਆਂ ਨੇ ਇਕ ਅਜਿਹਾ ਪਦਾਰਥ ਲੱਭਿਆ ਹੈ ਜਿਹੜਾ ਟੀਬੀ ਦੀ ਦਵਾਈ ਰੋਕੂ ਸਮਰੱਥਾ ਨੂੰ ਖ਼ਤਮ ਕਰਨ ‘ਚ ਸਮਰੱਥ ਹੈ। ਇਸ ਨਾਲ ਟੀਬੀ ਦੇ ਬੈਕਟੀਰੀਆ ‘ਤੇ ਦੁਬਾਰਾ ਦਵਾਈਆਂ ਦਾ ਅਸਰ ਹੋਣ ਲੱਗਦਾ ਹੈ। ਇਸ ਸਮੇਂ ਦੁਨੀਆ ਭਰ ‘ਚ ਦਵਾਈ ਰੋਕੂ ਟੀਬੀ ਵੱਡਾ ਖ਼ਤਰਾ ਬਣ ਕੇ ਸਾਹਮਣੇ ਆ ਰਹੀ ਹੈ। ਇਨ੍ਹਾਂ ‘ਤੇ ਮੌਜੂਦਾ ਐਂਟੀਬਾਇਓਟਿਕ ਦਵਾਈਆਂ ਦਾ ਅਸਰ ਨਹੀਂ ਹੁੰਦਾ। ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਅਤੇ ਸਵੀਡਨ ਦੀ ਯੂਮੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪ੍ਰਯੋਗਸ਼ਾਲਾ ‘ਚ ਟੀਬੀ ਦੇ ਬੈਕਟੀਰੀਆ ਦੀ ਦਵਾਈ ਰੋਕੂ ਸਮਰੱਥਾ ਨੂੰ ਖ਼ਤਮ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ। ਪ੍ਰਯੋਗ ਦੌਰਾਨ ਵਿਗਿਆਨੀਆਂ ਨੇ ਟੀਬੀ ਦੇ ਇਲਾਜ ‘ਚ ਇਸਤੇਮਾਲ ਹੋਣ ਵਾਲੀ ਦਵਾਈ ਆਇਸੋਨਾਈਜ਼ਡ ਪ੍ਰਤੀ ਬੈਕਟੀਰੀਆ ਰੋਕੂ ਸਮਰੱਥਾ ਨੂੰ ਖ਼ਤਮ ਕੀਤਾ। ਵਿਗਿਆਨੀਆਂ ਨੇ ਕਿਹਾ ਕਿ ਆਇਸੋਨਾਈਜ਼ਡ ਨਾਲ ਪ੍ਰਯੋਗ ਕਰਨ ‘ਤੇ ਇਹ ਪਦਾਰਥ ਨਾ ਸਿਰਫ਼ ਬੈਕਟੀਰੀਆ ਦੀ ਰੋਕੂ ਸਮਰੱਥਾ ਨੂੰ ਖ਼ਤਮ ਕਰਦਾ ਹੈ ਬਲਕਿ ਦਵਾਈ ਦੇ ਅਸਰ ਨੂੰ ਵੀ ਵਧਾਉਂਦਾ ਹੈ। ਹਾਲੇ ਇਸ ਪਦਾਰਥ ਨੂੰ ਪ੍ਰਯੋਗਸ਼ਾਲਾ ‘ਚ ਤਿਆਰ ਬੈਕਟੀਰੀਆ ‘ਤੇ ਅਜ਼ਮਾਇਆ ਗਿਆ ਹੈ। ਮਨੁੱਖ ਜਾਂ ਕਿਸੇ ਜੀਵ ‘ਤੇ ਇਸ ਦਾ ਪ੍ਰੀਖਣ ਬਾਕੀ ਹੈ।

Related posts

52 ਹਜ਼ਾਰ ਮਾਈਕ੍ਰੋਪਲਾਸਟਿਕ ਕਣ ਨਿਗਲ ਰਹੇ ਹਾਂ ਅਸੀਂ, ਬ੍ਰਾਂਡਿਡ ਪਾਣੀ ਦੀਆਂ ਬੋਤਲ ‘ਚ ਵੀ ਮੌਜੂਦ ਹੈ ਇਹ ਪ੍ਰਦੂਸ਼ਣ

On Punjab

Health Tips: ਖਾਲੀ ਢਿੱਡ ਚਾਹ ਪੀਣ ਦੇ ਇਹ ਨੁਕਸਾਨ ਜਾਣ ਕੇ ਉੱਡ ਜਾਣਗੇ ਤੁਹਾਡੇ ਹੋਸ਼

On Punjab

ਦਿਮਾਗ਼ ਨੂੰ ਰੱਖੋ ਸਦਾ ਜਵਾਨ

On Punjab