66.6 F
New York, US
June 26, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨਸ਼ਾ ਤਸਕਰਾਂ ਖ਼ਿਲਾਫ਼ ਅੰਬਾਲਾ ਪੁਲੀਸ ਦਾ ਐਕਸ਼ਨ; ‘ਅਪਰੇਸ਼ਨ ਮੈਦਾਨ’ ਤਹਿਤ ਛਾਪੇਮਾਰੀ ਦੌਰਾਨ ਸਕਾਰਪੀਓ ਤੇ 15 ਦੋਪਹੀਆ ਵਾਹਨ ਜ਼ਬਤ

ਅੰਬਾਲਾ-  ਨਸ਼ਾ ਤਸਕਰੀ ਦੇ ਮੁਕੰਮਲ ਖ਼ਾਤਮੇ ਲਈ ਅੰਬਾਲਾ ਪੁਲੀਸ ਨੇ ਅੱਜ ਤੜਕੇ ‘ਅਪਰੇਸ਼ਨ ਮੈਦਾਨ’ ਤਹਿਤ ਵੱਡੇ ਪੱਧਰ ’ਤੇ ਛਾਪੇਮਾਰੀ ਕਰਦਿਆਂ ਨਸ਼ਾ ਤਸਕਰਾਂ ਦੇ ਕਈ ਟਿਕਾਣਿਆਂ ’ਤੇ ਦਬਿਸ਼ ਦਿੱਤੀ। ਆਈ.ਜੀ. ਪੰਕਜ ਨੈਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ.ਪੀ. ਅਜੀਤ ਸਿੰਘ ਸ਼ੇਖਾਵਤ ਦੀ ਅਗਵਾਈ ਹੇਠ ਚਲਾਏ ਗਏ ਇਸ ਵਿਸ਼ੇਸ਼ ਅਭਿਆਨ ਵਿੱਚ ਐਂਟੀ ਨਾਰਕੋਟਿਕਸ ਸੈੱਲ, ਡੌਗ ਸਕੁਐਡ ਅਤੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀਆਂ ਪੁਲੀਸ ਟੀਮਾਂ ਨੇ ਸਰਗਰਮੀ ਨਾਲ ਹਿੱਸਾ ਲਿਆ।

ਇਸ ਸਰਚ ਅਭਿਆਨ ਦੌਰਾਨ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਅਤੇ ਨਸ਼ਾ ਤਸਕਰੀ ਦੇ ਕਾਲੇ ਧੰਦੇ ਨਾਲ ਜੁੜੇ ਲੋਕਾਂ ਦੀ ਪਛਾਣ ਕੀਤੀ ਗਈ। ਇਸ ਕਾਰਵਾਈ ਦੌਰਾਨ ਪੁਲੀਸ ਨੇ ਇੱਕ ਸਕਾਰਪੀਓ ਗੱਡੀ ਅਤੇ 15 ਸ਼ੱਕੀ ਦੋਪਹੀਆ ਵਾਹਨ ਜ਼ਬਤ ਕੀਤੇ ਹਨ। ਪੁਲੀਸ ਅਧਿਕਾਰੀਆਂ ਮੁਤਾਬਕ ਇਨ੍ਹਾਂ ਜ਼ਬਤ ਕੀਤੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਮੁਕੰਮਲ ਜਾਂਚ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਐੱਸ.ਪੀ. ਅਜੀਤ ਸਿੰਘ ਸ਼ੇਖਾਵਤ ਨੇ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੰਦਿਆਂ ਕਹਿ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ਿਆਂ ਦੇ ਹੋਟਸਪੌਟ (hotspot) ਵਜੋਂ ਚਿੰਨ੍ਹਿਤ ਕੀਤੇ ਇਲਾਕਿਆਂ ਵਿੱਚ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਸਾਦੇ ਕੱਪੜਿਆਂ ਵਿੱਚ ਪੁਲੀਸ ਮੁਲਾਜ਼ਮਾਂ ਨੂੰ ‘ਡੰਮੀ ਗਾਹਕ’ ਬਣਾ ਕੇ ਤਸਕਰਾਂ ਤੱਕ ਪਹੁੰਚਣ ਦੀ ਵਿਸ਼ੇਸ਼ ਰਣਨੀਤੀ ਵੀ ਅਪਣਾਈ ਗਈ ਹੈ। ਪੁਲੀਸ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਵੀ ਨਸ਼ਾ ਤਸਕਰਾਂ ਬਾਰੇ ਬਿਨਾਂ ਕਿਸੇ ਡਰ ਤੋਂ ਸੂਚਨਾ ਦੇਣ ਦੀ ਅਪੀਲ ਕਰਦਿਆਂ ਵਿਸ਼ੇਸ਼ ਹੈਲਪਲਾਈਨ ਨੰਬਰ 9729990112 ਜਾਰੀ ਕੀਤਾ ਹੈ ਅਤੇ ਵਿਸ਼ਵਾਸ ਦਵਾਇਆ ਹੈ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ।

Related posts

Twitter ‘ਤੇ ਵੱਡੀ ਕਾਰਵਾਈ, ਭਾਰਤ ਦਾ ਗ਼ਲਤ ਨਕਸ਼ਾ ਦਿਖਾਉਣ ‘ਤੇ Twitter India ਦੇ ਐੱਮਡੀ ਖਿਲਾਫ਼ ਕੇਸ ਦਰਜ, ਟ੍ਰੈਂਡ ਹੋਇਆ #Section505

On Punjab

ਹਰਿਆਣਾ ਅਸੈਂਬਲੀ ਦਾ ਬਜਟ ਸੈਸ਼ਨ 10 ਮਾਰਚ ਦੁਪਹਿਰ 2 ਵਜੇ ਤੱਕ ਮੁਲਤਵੀ

On Punjab

ਕਾਰਜਕਾਲ ਦੇ ਪਹਿਲੇ ਹੀ ਦਿਨ ਬ੍ਰਿਟੇਨ ਦੇ ਵਿਦੇਸ਼ ਮੰਤਰੀ ਕੈਮਰੂਨ ਨਾਲ ਜੈਸ਼ੰਕਰ ਨੇ ਕੀਤੀ ਮੁਲਾਕਾਤ, ਕਈ ਅਹਿਮ ਮੁੱਦਿਆਂ ‘ਤੇ ਹੋਈ ਚਰਚਾ

On Punjab