PreetNama
ਸਿਹਤ/Health

ਟਾਈਫਾਈਡ ਨੂੰ ਠੀਕ ਕਰਦੀ ਹੈ ਮੁੰਗੀ ਦੀ ਦਾਲ…

Mung Dal Benifits : ਹਰ ਕੋਈ ਵਧੀਆ ਸਿਹਤ ਲਈ ਸਿਹਤਮੰਦ ਭੋਜਨ ਖਾਂਦਾ ਹੈ, ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। ਇਸੇ ਤਰ੍ਹਾਂ ਪ੍ਰੋਟੀਨ ਵਾਲੀ ਦਾਲਾਂ ‘ਚੋਂ ਇਕ ਮੂੰਗੀ ਦੀ ਦਾਲ। ਮੂੰਗੀ ਦੀ ਦਾਲ ਰੋਜ਼ਾਨਾ ਜ਼ਿੰਦਗੀ ਵਿੱਚ ਖਾਧੀ ਜਾਂਦੀ ਹੈ। ਇਹ ਹੋਰ ਵੀ ਵਧੀਆ ਮੰਨੀ ਜਾਂਦੀ ਹੈ ਜੇਕਰ ਇਹ ਛਿਲਕਿਆਂ ਸਮੇਤ ਖਾਧੀ ਜਾਵੇ। ਜਦੋਂ ਤੁਹਾਨੂੰ ਬੁਖਾਰ ਹੁੰਦਾ ਹੈ, ਮੂੰਗੀ ਦੀ ਦਾਲ ‘ਚ ਸੁੱਕੇ ਹੋਏ ਆਂਵਲੇ ਨੂੰ ਪਕਾਉ ਅਤੇ ਦਿਨ ਵਿਚ ਦੋ ਵਾਰ ਖਾਓ।

ਮੂੰਗ ਦਾਲ ਦੀ ਖਿਚੜੀ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਲਈ ਕਬਜ਼ ਤੋਂ ਪ੍ਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਤੁਹਾਨੂੰ ਦਾਦ, ਖਾਜ-ਖੁਜਲੀ ਦੀ ਸਮੱਸਿਆ ਹੈ ਤਾਂ ਮੂੰਗ ਦੀ ਦਾਲ ਨੂੰ ਛਿਲਕੇ ਸਮੇਤ ਪੀਸ ਲਓ। ਇਸ ਲੇਪ ਨੂੰ ਪ੍ਰਭਾਵਿਤ ਥਾਂਵਾ ‘ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ।

ਟਾਈਫਾਈਡ ਹੋਣ ‘ਤੇ ਇਸ ਦੀ ਵਰਤੋਂ ਕਰਨ ਨਾਲ ਰੋਗੀ ਨੂੰ ਬਹੁਤ ਰਾਹਤ ਮਿਲਦੀ ਹੈ ਪਰ ਸਾਧੀ ਮੂੰਗ ਦੀ ਦਾਲ ਦੀ ਵਰਤੋਂ ਫਾਇਦੇਮੰਦ ਰਹਿੰਦੀ ਹੈ। ਮੂੰਗ ਦਾਲ ਦੀ ਵਰਤੋਂ ਕਰਨ ਨਾਲ ਡਾਇਬਿਟੀਜ਼ ਕੰਟਰੋਲ ‘ਚ ਰਹਿੰਦੀ ਹੈ। ਇਸ ਲਈ ਡਾਇਬਿਟੀਜ਼ ਦੇ ਰੋਗੀ ਲਈ ਇਸ ਦੀ ਵਰਤੋਂ ਬੇਹੱਦ ਫਾਇਦੇਮੰਦ ਹੁੰਦੀ ਹੈ। ਰੋਜ਼ਾਨਾ ਮੂੰਗ ਦਾਲ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਇਸ ਲਈ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

Related posts

ਇੰਝ ਵਧਾਓ ਆਪਣਾ ਸਟੈਮਿਨਾ, ਬਣੋ ਲੰਬੀ ਰੇਸ ਦੇ ਘੋੜੇ

On Punjab

ਬਿਊਟੀ ਟਿਪਸ: ਚਿਹਰੇ ‘ਤੇ ਵਧਦੀ ਉਮਰ ਦੇ ਅਸਰ ਨੂੰ ਘੱਟ ਕਰੇ ਰੋਜ਼ ਆਇਲ

On Punjab

Hormonal Imbalance in Women : ਮਿਡਲ ਉਮਰ ’ਚ ਔਰਤਾਂ ’ਚ ਬਦਲਾਅ ਦਾ ਕਾਰਨ ਕੀ ਹੈ? ਜਾਣੋ ਲੱਛਣ ਤੇ ਇਲਾਜ

On Punjab