ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਉਮਰ ਵੱਧਣ ਦੇ ਨਾਲ-ਨਾਲ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਰਮੋਨਲ ਦਾ ਉਤਾਰ-ਚੜਾਅ ਵੀ ਇਕ ਅਜਿਹੀ ਬਿਮਾਰੀ ਹੈ ਜੋ ਮਿਡਲ ਉਮਰ ਦੀਆਂ ਔਰਤਾਂ ’ਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਇੰਡੋਕ੍ਰਾਈਨ ਗਲੈਂਡ ਦੇ ਸੁਚਾਰੂ ਰੂਪ ਨਾਲ ਕੰਮ ਨਾ ਕਰਨ ਕਾਰਨ ਹਾਰਮੋਨ ’ਚ ਇਹ ਉਤਾਰ-ਚੜਾਅ ਆਉਂਦਾ ਹੈ। ਹਾਰਮੋਨ ’ਚ ਉਤਾਰ-ਚੜਾਅ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਔਰਤਾਂ ਵੱਧ ਸਮੇਂ ਤਕ ਬੈਠੀਆਂ ਰਹਿੰਦੀਆਂ ਹਨ, ਐਕਸਰਸਾਈਜ ਨਹੀਂ ਕਰਦੀਆਂ, ਉਨ੍ਹਾਂ ਦਾ ਖਾਣ-ਪੀਣ ਸਭ ਤੋਂ ਵੱਡਾ ਜ਼ਿੰਮੇਵਾਰ ਹੈ। ਤੁਸੀਂ ਜਾਣਦੇ ਹੋ ਕਿ ਹਾਰਮੋਨਲ ਅਸੰਤੁਲਨ ਪੀਸੀਓਡੀ, ਥਾਈਰਾਈਡ ਦੀ ਸਮੱਸਿਆ ਅਤੇ ਬਾਂਝਪਣ ਦਾ ਕਾਰਨ ਬਣਦਾ ਹੈ। ਆਓ ਜਾਣਦੇ ਹਾਂ ਕਿ ਮਿਡਲ ਉਮਰ ’ਚ ਹਾਰਮੋਨ ਅਸੰਤੁਲਨ ਦਾ ਕਾਰਨ ਕੀ ਹੈ ਅਤੇ ਉਸਦਾ ਇਲਾਜ ਕਿਵੇਂ ਕਰੀਏ।
20-50 ਸਾਲ ਦੀਆਂ ਔਰਤਾਂ ’ਚ ਹਾਰਮੋਨ ’ਚ ਬਦਲਾਅ ਦਾ ਕਾਰਨ
20 ਤੋਂ 50 ਸਾਲ ਦੀ ਉਮਰ ਤਕ ਔਰਤਾਂ ਦਾ ਭਾਰ ਵੱਧ ਜਾਂਦਾ ਹੈ। ਉਨ੍ਹਾਂ ਦਾ ਲਾਈਫਸਟਾਈਲ ਗਤੀਹੀਨ ਹੁੰਦਾ ਹੈ ਅਤੇ ਨਾਲ ਹੀ ਮਾਨਸਿਕ ਤਣਾਅ ਵੀ ਵੱਧ ਜਾਂਦਾ ਹੈ, ਜਿਸ ਕਾਰਨ ਹਾਰਮੋਨ ’ਚ ਉਤਾਰ-ਚੜਾਅ ਆਉਂਦਾ ਹੈ।
ਹਾਰਮੋਨ ’ਚ ਉਤਾਰ-ਚੜਾਅ ਦੇ ਲੱਛਣ
ਇਸ ਉਮਰ ’ਚ ਔਰਤਾਂ ’ਚ ਇਹ ਲੱਛਣ ਕਈ ਤਰ੍ਹਾਂ ਨਾਲ ਦਿਖਾਈ ਦਿੰਦੇ ਹਨ, ਜਿਵੇਂ ਮੂਡ ਸਵਿੰਗਸ, ਖ਼ਰਾਬ ਨੀਂਦ, ਯੋਨ ਇੱਛਾ ’ਚ ਕਮੀ ਹੋਣਾ, ਭਾਰ ਵੱਧਣਾ, ਚਿੰਤਾ, ਥਕਾਨ, ਅਨਿਯਮਿਤ ਪੀਰੀਅਡਸ, ਪੀਰੀਅਡ ਦੇਰੀ ਨਾਲ ਆਉਣੇ, ਚਿਹਰੇ ’ਤੇ ਵਾਲ ਆਉਣੇ, ਮੁਹਾਸੇ, ਥਕਾਨ ਅਤੇ ਚਿੰਤਾ ਹੋਣਾ ਸ਼ਾਮਿਲ ਹੈ। ਤੁਹਾਨੂੰ ਦੱਸ ਦੇਈਏ ਕਿ ਹਾਰਮੋਨ ਅਸੰਤੁਲਨ ਵੀ PCOD ਅਤੇ ਬਾਂਝਪਣ ਦਾ ਕਾਰਨ ਬਣ ਸਕਦਾ ਹੈ।
ਬਚਾਅ ਦੇ ਉਪਾਅ
ਥਾਈਰਾਈਡ, ਐਸਟ੍ਰੋਜਨ, ਪ੍ਰੋਲੈਕਟਿਨ, ਟੈਸਟੋਸਟੇੇਰੋਨ, ਕੋਰਟੀਸੋਲ ਦਾ ਪੱਧਰ ਜਾਣਨ ਲਈ blood test ਜ਼ਰੂਰ ਕਰਵਾਓ। ਔਰਤਾਂ ’ਚ ਅਨੀਮਿਆ ਜਾਂ ਆਇਰਨ ਦੀ ਕਮੀ ਬੇਹੱਦ ਪਾਈ ਜਾਂਦੀ ਹੈ ਇਸਦੀ ਕਮੀ ਦਾ ਪਤਾ ਲਗਾਉਣ ਲਈ CBC test ਜ਼ਰੂਰ ਕਰਵਾਓ। ਇਸਦੇ ਨਾਲ ਹੀ ਕੋਲੈਸਟ੍ਰੋਲ, ਗੁਲੂਕੋਜ਼ ਦਾ ਲੈਵਲ ਅਤੇ ਲੀਵਰ ਦੀ ਜਾਂਚ ਕਰਵਾਉਣਾ ਵੀ ਜ਼ਰੂਰੀ ਹੈ।
ਬ੍ਰੈਸਟ ਅਤੇ ਯੂਟਰਸ ਦੇ ਕੈਂਸਰ ਦੀ ਨਿਯਮਿਤ ਜਾਂਚ ਜ਼ਰੂਰੀ ਹੈ। ਔਰਤਾਂ ਨੂੰ 20 ਸਾਲ ਦੀ ਉਮਰ ਤੋਂ ਹੀ ਪੈਪਸਮਿਅਰ ਟੈਸਟ ਕਰਵਾ ਲੈਣਾ ਚਾਹੀਦਾ ਹੈ। 65 ਸਾਲ ਦੀ ਉਮਰ ਤਕ ਹਰ ਤਿੰਨ ਸਾਲ ਬਾਅਦ ਪੈਪਸਮਿਅਰ ਟੈਸਟ ਜ਼ਰੂਰ ਕਰਵਾਓ। ਬ੍ਰੈਸਟ ’ਚ ਕਿਸੀ ਵੀ ਤਰ੍ਹਾਂ ਦੀ ਅਸਮਾਨਤਾ ਦਿਖਣ ਤੋਂ ਪਹਿਲਾਂ ਖ਼ੁਦ ਜਾਂਚ ਕਰੋ ਫਿਰ ਡਾਕਟਰ ਨੂੰ ਦਿਖਾਓ।
ਡਾਈਟ ’ਚ ਇਨ੍ਹਾਂ ਚੀਜ਼ਾਂ ਨੂੰ ਕਰੋ ਸ਼ਾਮਿਲ
– ਚਾਹ, ਕੌਫੀ, ਚਾਕਲੇਟ, ਕੋਲਡ ਡਰਿੰਕਸ ਆਦਿ ਦੇ ਵੱਧ ਸੇਵਨ ਨਾਲ ਔਰਤਾਂ ਦੀ ਐਡ੍ਰੇਨਲ ਗ੍ਰੰਥੀ ਜ਼ਿਆਦਾ ਸਰਗਰਮ ਹੋ ਜਾਂਦੀ ਹੈ, ਜਿਸ ਨਾਲ ਹਾਰਮੋਨਸ ਦਾ ਡਿਸਚਾਰਜ ਵੱਧਣ ਲੱਗਦਾ ਹੈ।
– ਪੋਸ਼ਕ ਆਹਾਰ ਲਓ ਤਾਂਕਿ ਸਰੀਰ ਨੂੰ ਵਿਟਾਮਿਨਜ਼, ਮਿਨਰਲਜ਼, ਪ੍ਰੋਟੀਨ ਆਦਿ ਮਿਲਦੇ ਰਹਿਣ।
– ਆਹਾਰ ’ਚ ਤਾਜ਼ੇ ਫਲ਼ਾਂ ਤੇ ਸਬਜ਼ੀਆਂ ਜਿਵੇਂ ਗਾਜਰ, ਬ੍ਰੋਕੋਲੀ ਅਤੇ ਪੱਤਾਗੋਭੀ ਦੀ ਮਾਤਰਾ ਵਧਾ ਦਿਓ।
– ਗ੍ਰੀਨ ਟੀ ’ਚ ਥਿਯਾਨਾਈਨ ਕੁਦਰਤੀ ਤੱਤ ਪਾਇਆ ਜਾਂਦਾ ਹੈ, ਜੋ ਹਾਰਮੋਨਜ਼ ਨੂੰ ਸੰਤੁਲਿਤ ਰੱਖਦਾ ਹੈ।
– ਓਟਸ ਅਤੇ ਦਹੀ ਨੂੰ ਆਹਾਰ ’ਚ ਸ਼ਾਮਿਲ ਕਰੋ।
– ਸਰੀਰ ’ਚ ਪਾਣੀ ਦੀ ਕਮੀ ਨਾ ਹੋਣ ਦਿਓ।
– ਸੂਰਜਮੁਖੀ ਦੇ ਬੀਜ, ਅੰਡੇ, ਸੁੱਕੇ ਮੇਵੇ ਅਤੇ ਚਿਕਨ ’ਚ ਓਮੇਗਾ 3 ਤੇ 6 ਪਾਇਆ ਜਾਂਦਾ ਹੈ, ਜੋ ਹਾਰਮੋਨਜ਼ ’ਚ ਸੰਤੁਲਨ ਬਣਾਏ ਰੱਖਦੇ ਹਨ।
– ਨਾਰੀਅਲ ਪਾਣੀ ਪੀਓ।
– ਜੰਕ ਫੂਡ ਤੇ ਕੁਝ ਹੋਰ ਖ਼ਾਦ ਪਦਾਰਥ, ਜਿਸ ’ਚ ਕੈਲਰੀ ਦੀ ਮਾਤਰਾ ਵੱਧ ਹੋਵੇ, ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।