82.56 F
New York, US
July 14, 2025
PreetNama
ਖਾਸ-ਖਬਰਾਂ/Important News

ਜਨਤਕ ਥਾਵਾਂ ‘ਤੇ ਕਮੀਜ਼ ਲਾਹੁਣੀ ਪਵੇਗੀ ਮਹਿੰਗੀ, ਠੁੱਕੇਗਾ ਮੋਟਾ ਜ਼ੁਰਮਾਨਾ

ਬੀਜ਼ਿੰਗਚੀਨ ਵਿੱਚ ਜਨਤਕ ਥਾਂਵਾਂ ‘ਤੇ ਸ਼ਰਟ ਲਾਹੁਣ ਵਾਲਿਆਂ ਨੂੰ ਜ਼ੁਰਮਾਨਾ ਭਰਨਾ ਪਵੇਗਾ। ਚੀਨ ਦੇ ਸ਼ੇਨਡੌਂਗ ਖੇਤਰ ‘ਚ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕਨਵਾਂ ਨਿਯਮ ਲੋਕਾਂ ਦਾ ਸਮਾਜ ਵਿਰੋਧੀ ਵਤੀਰਾ ਰੋਕਣ ਲਈ ਲਾਗੂ ਕੀਤਾ ਗਿਆ ਹੈ। ਇਸ ਦਾ ਪਾਲਣ ਚੀਨ ਦੇ ਕਈ ਵੱਡੇ ਸ਼ਹਿਰਾਂ ‘ਚ ਕੀਤਾ ਜਾਵੇਗਾ। ਜਦਕਿ ਜ਼ੁਰਮਾਨਾ ਕਿੰਨਾ ਹੋਵੇਗਾਇਹ ਅਜੇ ਸਾਫ਼ ਨਹੀ ਹੋਇਆਪਰ ਇਸ ਫੈਸਲੇ ਬਾਰੇ ਸੋਸ਼ਲ ਮੀਡੀਆ ‘ਤੇ ਬਹਿਸ ਸ਼ੁਰੂ ਹੋ ਗਈ ਹੈ।

ਚੀਨ ‘ਚ ਇੱਕ ਮਾਰਚ 2019 ਨੂੰ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਹਾਲ ਹੀ ‘ਚ ਲਾਗੂ ਕੀਤਾ ਗਿਆ ਹੈ। ਨਵੇਂ ਨਿਯਮ ਮੁਤਾਬਕਜਨਤਕ ਥਾਂਵਾਂ ‘ਤੇ ਲੱਕ ਤੱਕ ਕੱਪੜੇ ਲਾਹੁਣ ‘ਤੇ ਜ਼ੁਰਮਾਨਾ ਭਰਨਾ ਪਵੇਗਾ। ਇੱਥੇ ਤਕ ਕਿ ਸਥਾਨਕ ਸਵੀਮਿੰਗ ‘ਚ ਨਹਾਉਣ ਸਮੇਂ ਵੀ ਇਸ ਨਿਯਮ ਦਾ ਖਿਆਲ ਰੱਖਣਾ ਪਵੇਗਾ।

ਇੱਕ ਚੀਨੀ ਅਧਿਕਾਰੀ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਨੂੰ ਲਾਗੂ ਕਰਨ ਪਿੱਛੇ ਸਰਕਾਰ ਦਾ ਮਕਸਦ ਜ਼ੁਰਮਾਨਾ ਵਸੂਲਣਾ ਨਹੀਂ ਸਗੋਂ ਲੋਕਾਂ ਨੂੰ ਸਿੱਖਿਅਤ ਕਰਨਾ ਹੈ। ਇਹ ਨਿਯਮ ਲਾਗੂ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਲੋਕਾਂ ‘ਚ ਇਸ ਬਾਰੇ ਬਹਿਸ ਸ਼ੁਰੂ ਹੋ ਗਈ ਹੈ। ਇਸ ਬਾਰੇ ਯੂਜ਼ਰ ਨੇ ਲਿਖਿਆ ਹੁਣ ਮੈਂ ਆਪਣੇ ਪੈਕ ਐਬਸ ਕਿਵੇਂ ਦਿਖਾਵਾਂਗਾ।

Related posts

ਨਾਸਾ ਦੇ ਰੋਵਰ ਨੇ ਮੰਗਲ ’ਤੇ ਪਾਣੀ ਦੇ ਇਤਿਹਾਸ ਤੋਂ ਚੁੱਕਿਆ ਪਰਦਾ, ਦੇਖੋ ਵਿਗਿਆਨੀਆਂ ਦੇ ਅਧਿਐਨ ਦੀ ਰਿਪੋਰਟ

On Punjab

ਬ੍ਰਿਟੇਨ ਦੀ ਮਹਾਰਾਣੀ ਕੈਮਿਲਾ ਜਹਾਜ਼ ਹਾਦਸੇ ‘ਚ ਵਾਲ-ਵਾਲ ਬਚੀ, ਇੱਥੇ ਦੇਖੋ – ਦੁਨੀਆ ਦੇ ਦਰਦਨਾਕ ਜਹਾਜ਼ ਹਾਦਸਿਆਂ ਦੀ ਸੂਚੀ

On Punjab

USA ’ਚ ਕੋਰੋਨਾ ਪਾਜ਼ਿਟਿਵ ਦੇ ਸਭ ਤੋਂ ਵੱਧ ਮਾਮਲੇ, ਚੀਨ ਤੇ ਇਟਲੀ ਨੂੰ ਪਛਾੜਿਆ

On Punjab