PreetNama
ਸਮਾਜ/Social

ਜਦੋਂ ਵੀ ਹੈ

ਜਦੋਂ ਵੀ ਹੈ ਹਵਾ ਕਦੇ ਚੱਲੀ ਤੇਰੇ ਸ਼ਹਿਰ ਵਾਲੀ
ਤੇਰੇ ਨਾਲ ਬਿਤਾਏ ਹੋਏ ਪਲ ਯਾਦ ਆਉਂਦੇ ਨੇ।

ਤੇਰੇ ਮੇਰੇ ਸਾਥ ਵਾਲਾ ਭੁੱਲਿਆ ਨਹੀ ਕੋਈ ਪਲ
ਮਿਲਦੇ ਹੁੰਦੇ ਸੀ ਜਿੱਥੇ ਉਹ ਥਾਂ ਮਨ ਭਾਉਂਦੇ ਨੇ।

ਲੰਘਿਆ ਜੋ ਸਮਾਂ ਕਦੇ ਮੁੜੇ ਨਾ ਦੁਬਾਰਾ ਫਿਰ
ਪੱਤਣੋਂ ਜੋ ਲੰਘੇ ਪਾਣੀ ਮੁੜ ਹੀ ਨਹੀ ਪਾਉਂਦੇ ਨੇ।

ਇੱਕ ਪਲ ਭੁਲਿਆ ਨਹੀ ਕਦੇ ਤੈਨੂੰ ਦਿਲ ਵਿੱਚੋਂ
ਤੈਨੂੰ ਮੈਂ ਧਿਆਵਾਂ ਜਿਵੇਂ ਲੋਕ ਰੱਬ ਨੂੰ ਧਿਉਂਦੇ ਨੇ।

ਕਿਉਂ ਤੂੰ ਬਰਾੜਾ ਐਵੇਂ ਝੋਰਾ ਕਰੀਂ ਜਾਵੇਂ ਬੈਠਾ
ਜਿੰਨਾ ਕੁ ਤੂੰ ਚਾਹਵੇਂ ਤੈਨੂੰ ਸੱਜਣ ਵੀ ਚਹੁੰਦੇ ਨੇ।

ਨਰਿੰਦਰ ਬਰਾੜ
95095 00010

Related posts

ਦਿੱਲੀ ਦੀ ਅਦਾਲਤ ਨੇ ਕਿਹਾ ਕਿ ਕਮੀਜ਼ ਰਹਿਤ ਪ੍ਰਦਰਸ਼ਨ ਜਨਤਕ ਵਿਵਸਥਾ ‘ਤੇ ਸਿੱਧਾ ਹਮਲਾ

On Punjab

ਅਯੁੱਧਿਆ ਕੇਸ: ਫੈਸਲੇ ਤੋਂ ਪਹਿਲਾਂ ਸੂਬਾ ਸਰਕਾਰਾਂ ਨੂੰ ਕੀਤਾ ਚੌਕਸ

On Punjab

ਪੰਜਾਬ ਵਿੱਚ ਵੱਡੀ ਅਤਿਵਾਦੀ ਸਾਜ਼ਿਸ਼ ਨਾਕਾਮ; ਮੁਹਾਲੀ ਤੋਂ ਦੋ ਵਿਅਕਤੀ IED ਸਮੇਤ ਗ੍ਰਿਫ਼ਤਾਰ

On Punjab