PreetNama
ਖਾਸ-ਖਬਰਾਂ/Important News

ਕੌਣ ਬਣੇਗਾ ਬ੍ਰਿਟੇਨ ਦਾ ਅਗਲਾ ਪੀਐਮ, ਰੇਸ ‘ਚ ਬੱਸ ਡਰਾਈਵਰ ਦੇ ਪੁੱਤਰ ਸਮੇਤ ਇਹ ਪੰਜ ਨਾਂ ਸ਼ਾਮਲ

ਲੰਦਨਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਬ੍ਰਿਟੇਨ ‘ਚ ਹੁਣ ਤਕ ਟੌਪ ਪੋਸਟ ਦੇ ਲਈ ਨਵੇਂ ਨਾਂਅ ‘ਤੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਹੁਣ ਜਾਣੋ ਕੌਣਕੌਣ ਹਨ ਜੋ ਇਸ ਲਿਸਟ ‘ਚ ਸ਼ਾਮਲ ਹਨ।

ਬੋਰਿਸ ਜੋਨਸਨਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਅਹੂਦੇ ਲਈ ਜਿਸ ਦਾ ਨਾਂ ਸਭ ਤੋਂ ਜ਼ਿਆਦਾ ਚਰਚਾ ‘ਚ ਹੈ ਉਹ ਹੈ ਬੋਰਿਸ ਜੋਨਸਨ। ਇਸ ਨੇਤਾ ਨੇ ਬ੍ਰੈਕਜ਼ਿਟ ਡੀਲ ‘ਤੇ ਪੀਐਮ ਥੇਰੇਸਾ ‘ਚ ਰਣਵੀਤੀ ਨੂੰ ਨਾਖ਼ੁਸ਼ ਹੁੰਦੇ ਹੋਏ ਫਾਰੇਨ ਸੇਕੇਟਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਉਹ ਦੇਸ਼ ‘ਚ ਹਰ ਮੁੱਦੇ ‘ਤੇ ਬੋਲਦੇ ਹਨ। ਬੋਰਿਸ ਨੇ 2016 ‘ਚ ਲੋਕਾਂ ਨੂੰ ਬ੍ਰੈਕਜ਼ਿਟ ਦੇ ਪੱਖ ‘ਚ ਵੋਟ ਕਰਨ ਲਈ ਪ੍ਰੇਰਿਤ ਕੀਤਾ ਸੀ।

ਡੋਮੀਨਿਕ ਰਾਬ: 45 ਸਾਲਾ ਡੋਮੀਨਿਕ ਰਾਬ ਨੂੰ ਪਾਰਟੀ ‘ਚ ਨੌਜਵਾਨ ਨੇਤਾ ਦੇ ਤੌਰ ‘ਤੇ ਦੇਖੀਆ ਜਾਂਦਾ ਹੈ। ਕੰਜ਼ਰਵੇਟੀਵ ਨੇਤਾ ਰਾਬ ਨੇ ਥੇਰੇਸਾ ਨਾਲ ਰਣਨੀਤੀ ਮੁੱਦੇ ‘ਤੇ ਅਸਹਿਮਤੀ ਤੋਂ ਬਾਅਦ ਇਨ੍ਹਾਂ ਨੇ ਵੀ ਕੈਬਿਨਟ ਤੋਂ ਅਸਤੀਫਾ ਦੇ ਦਿੱਤਾ ਸੀ।

ਜੇਰੇਮੀ ਹੰਟਬੋਰਿਸ ਦੇ ਅਸਤੀਫੇ ਤੋਂ ਬਾਅਦ ਵਿਦੇਸ਼ ਸਕੱਤਰ ਦਾ ਅਹੁਦਾ ਜੇਰੇਮੀ ਹੰਟ ਨੇ ਸਾਂਭਿਆ ਸੀ। ਉਹ ਬ੍ਰੈਕਜ਼ਿਟ ਡੀਲ ਦੇ ਪੱਖ ‘ਚ ਆਪਣੇ ਹਮਲਾਵਰ ਬਿਆਨਾਂ ਕਰਕੇ ਚਰਚਾ ‘ਚ ਰਹੇ ਸੀ। ਹਾਲ ਹੀ ‘ਚ ਉਨ੍ਹਾਂ ਨੇ ਯੂਰੋਪੀਅਨ ਯੁਨੀਅਨ ਦੀ ਤੁਲਨਾ ਸੋਵੀਅਤ ਸੰਘ ਨਾਲ ਕੀਤੀ। ਜਿਸ ਤੋਂ ਬਾਅਦ ਬ੍ਰੈਕਜ਼ਿਟ ਦਾ ਸਮਰਥਨ ਕਰਨ ਵਾਲੇ ਲੋਕਾਂ ਨੇ ਉਸ ਦਾ ਸਾਥ ਦਿੱਤਾ।52 ਸਾਲਾ ਜੇਰੇਮੀ ਕਈ ਅਹੁਦੇ ਸੰਭਾਲ ਚੁੱਕੇ ਹਨ।

ਸਾਜਿਦ ਜਾਵੇਦਸਾਜਿਦ ਜਾਵੇਦ ਦਾ ਬੈਕਗ੍ਰਾਉਂਡ ਸਭ ਤੋਂ ਜ਼ਿਆਦਾ ਕਮਜ਼ੋਰ ਹੈ। ਉਹ ਪਾਕਿਸਤਾਨੀ ਮੂਲ ਦੇ ਹਨ ਅਤੇ ਅਜੇ ਗ੍ਰਹਿ ਸਕੱਤਰ ਦੇ ਅਹੁਦੇ ‘ਤੇ ਹਨ। ਇਸ ਦੇ ਪਿਤਾ ਬੱਸ ਡ੍ਰਾਈਵਰ ਸੀ। ਇਸ ਤੋਂ ਪਹਿਲਾਂ ਜਾਵੇਦ ਬੈਂਕਿੰਗ ਇੰਡਸਟਰੀ ‘ਚ ਸੀ।

Related posts

ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਉਤਰੇਗਾ ਸਭ ਤੋਂ ਵੱਡਾ ਭਾਰਤੀ ਦਲ

On Punjab

ਭਾਰਤ ਨੇ ਓਵਲ ਟੈਸਟ 6 ਦੌੜਾਂ ਨਾਲ ਜਿੱਤਿਆ, ਪੰਜ ਮੈਚਾਂ ਦੀ ਲੜੀ 2-2 ਨਾਲ ਡਰਾਅ

On Punjab

ਭਾਰਤ-ਪਾਕਿ ਦਰਮਿਆਨ ਤਣਾਅ ਸਿਖਰਾਂ ‘ਤੇ ਪਰ ਸਿੱਖਾਂ ਲਈ ਰਾਹਤ ਦੀ ਖ਼ਬਰ

On Punjab